
ਖਨੌਰੀ, 10 ਫਰਵਰੀ – ਸ਼ੰਭੂ ਬਾਰਡਰ ’ਤੇ ਅੱਜ ਕਿਸਾਨਾਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ SKM ਨੇ ਪਿਛਲੀ ਮੀਟਿੰਗ ਕਿਹਾ ਸੀ ਕਿ ਅਸੀਂ ਕੌਮੀ ਮੀਟਿੰਗ ਕਰਨ ਤੋਂ ਬਾਅਦ ਏਕਤਾ ਵਾਰਤਾ ਨੂੰ ਅੱਗੇ ਵਧਾਵਾਂਗੇ। ਹੁਣ ਉਨ੍ਹਾਂ ਨੇ 12 ਨੂੰ ਮੀਟਿੰਗ ਬੁਲਾਈ ਹੈ। ਉਸ ਵਿਚ ਸਾਡਾ ਇਕ ਵਫ਼ਦ ਉਸ ਮੀਟਿੰਗ ਵਿਚ ਸ਼ਾਮਲ ਹੋਵੇਗਾ।
ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਪਹਿਲਾ ਤੋਂ ਹੀ 11, 12 ਤੇ 13 ਦੇ ਪ੍ਰੋਗਰਾਮ ਉਲੀਕੇ ਹੋਏ ਸਨ ਪਰ ਫਿਰ ਵੀ ਉਨ੍ਹਾਂ ਵਲੋਂ 12 ਦੀ ਮੀਟਿੰਗ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ SKM ਵਲੋਂ ਲਿਖੀ ਚਿੱਠੀ ਦਾ ਜਵਾਬ ਵੀ ਦਿਤਾ ਤੇ ਅਪਣੇ ਵਲੋਂ ਲਿਖੀ ਚਿੱਠੀ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਚਿੱਠੀ ਵਿਚ ਉਨ੍ਹਾਂ ਲਿਖਿਆ ਹੈ ਕਿ ਖੇਤੀ ਮੰਡੀਕਰਨ ਦਾ ਖਰੜਾ ਆਇਆ ਹੈ ਇਸ ਨੂੰ ਮੰਗ ਪੱਤਰ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਜਿਸ ’ਤੇ ਅਸੀਂ ਪੂਰਨ ਸਹਿਮਤੀ ਦਿਤੀ ਹੈ। ਇਸ ਲਈ ਇਸ ਦਾ ਪਹਿਲਾ ਹੀ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਹੈ।