ਜੀਵ ਮਿਲਖਾ ਸਿੰਘ ਦੀ ‘ਟਰਾਫੀ ਹਸਨ ਟੂ’ ਵਿੱਚ ਸਥਿਰ ਸ਼ੁਰੂਆਤ

ਰਬਾਤ, 8 ਫਰਵਰੀ – ਜੀਵ ਮਿਲਖਾ ਸਿੰਘ ਨੇ ‘ਟਰਾਫੀ ਹਸਨ ਟੂ’ ਈਵੈਂਟ ਦੇ ਪਹਿਲੇ ਗੇੜ ਵਿੱਚ ਇੱਕ ਓਵਰ 73 ਦੇ ਕਾਰਡ ਨਾਲ ਸਥਿਰ ਸ਼ੁਰੂਆਤ ਕੀਤੀ। ਇਸ ਦੌਰਾਨ ਉਹ ਇੱਕ ਈਗਲ ਲਾਉਣ ਵਿੱਚ ਵੀ ਕਾਮਯਾਬ ਰਿਹਾ। ਸ਼ੁਰੂਆਤੀ ਗੇੜ ਤੋਂ ਬਾਅਦ ਜੀਵ ਸਾਂਝੇ ਤੌਰ ’ਤੇ 33ਵੇਂ ਸਥਾਨ ’ਤੇ ਹੈ। ਇਹ ਟੂਰਨਾਮੈਂਟ ਚੈਂਪੀਅਨਜ਼ ਟੂਰ ਪੀਜੀਏ (ਸੀਨੀਅਰਾਂ ਲਈ) ਦਾ ਹਿੱਸਾ ਹੈ ਅਤੇ ਇਹ ਲੇਡੀਜ਼ ਯੂਰਪੀਅਨ ਟੂਰ ਦੇ ਲੱਲਾ ਮੇਰਯੇਮ ਕੱਪ ਦੇ ਨਾਲ ਕਰਵਾਇਆ ਜਾ ਰਿਹਾ ਹੈ।

ਸਾਂਝਾ ਕਰੋ

ਪੜ੍ਹੋ