4 ਅਤੇ 5 ਤਰੀਕ ਨੂੰ ਇਹ ਸੜਕਾਂ ਰਹਿਣਗੀਆਂ ਬੰਦ

ਨਵੀਂ ਦਿੱਲੀ, 4 ਫਰਵਰੀ – ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਵੋਟਿੰਗ 5 ਫਰਵਰੀ ਨੂੰ ਹੋਣੀ ਹੈ। ਰਾਜਧਾਨੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ ਸਵੇਰੇ 7 ਵਜੇ ਤੋਂ ਸ਼ਾਮ 6:30 ਵਜੇ ਤੱਕ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। ਇਸ ਦੌਰਾਨ, ਮੁਹਿੰਮ ਅੱਜ ਸ਼ਾਮ 5 ਵਜੇ ਸਮਾਪਤ ਹੋ ਗਈ। ਚੋਣ ਪ੍ਰਚਾਰ ਦੇ ਆਖਰੀ ਦਿਨ ਤਿੰਨੋਂ ਵੱਡੀਆਂ ਪਾਰਟੀਆਂ ਨੇ ਆਪਣੀ ਪੂਰੀ ਵਾਹ ਲਾਈ। ਇਸ ਦੌਰਾਨ, ਦਿੱਲੀ ਪੁਲਿਸ ਨੇ ਰੂਟ ਡਾਇਵਰਸ਼ਨ ਸੰਬੰਧੀ ਇੱਕ ਐਡਵਾਈਜ਼ਰੀ ਜਾਰੀ ਕੀਤੀ।ਐਡਵਾਈਜ਼ਰੀ ਦੇ ਅਨੁਸਾਰ, ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਈਵੀਐਮ ਮਸ਼ੀਨਾਂ ਦੀ ਤਾਇਨਾਤੀ ਅਤੇ ਪ੍ਰਬੰਧਾਂ ਲਈ 4 ਅਤੇ 5 ਫਰਵਰੀ ਨੂੰ ਕਾਂਝਵਾਲਾ ਚੌਕ ਤੋਂ ਘੇਵਰਾ ਪਿੰਡ ਤੱਕ ਆਵਾਜਾਈ ਬੰਦ ਰਹੇਗੀ। 4 ਫਰਵਰੀ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਅਤੇ 5 ਫਰਵਰੀ ਨੂੰ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਕਾਂਝਵਾਲਾ ਤੋਂ ਘੇਵਰਾ ਤੱਕ ਆਵਾਜਾਈ ਬੰਦ ਰਹੇਗੀ। ਟ੍ਰੈਫਿਕ ਪੁਲਿਸ ਦੇ ਅਨੁਸਾਰ, ਰੋਹਤਕ ਰੋਡ ਤੋਂ ਘੇਵੜਾ ਮੋੜ ਜਾਣ ਲਈ ਆਊਟਰ ਰਿੰਗ ਰੋਡ ਦੀ ਵਰਤੋਂ ਕਰੋ। ਕਾਂਝਵਾਲਾ ਰੋਡ ਤੋਂ ਕਾਂਝਵਾਲਾ ਚੌਕ ਜਾਣ ਲਈ, ਕਰਾਲਾ ਅਤੇ ਨਿਜ਼ਾਮਪੁਰ ਪਿੰਡਾਂ ਵਿੱਚੋਂ ਲੰਘਦੀਆਂ ਸੜਕਾਂ ਦੀ ਵਰਤੋਂ ਕਰੋ।

ਸਾਂਝਾ ਕਰੋ

ਪੜ੍ਹੋ

ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਬਾਦਲਾਂ

ਚੰਡੀਗੜ੍ਹ, 4 ਫਰਵਰੀ – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...