ਭਾਰਤ ’ਚ ਵਾਪਸ ਆਵੇਗਾ TikTok! ਮਾਈਕ੍ਰੋਸਾਫਟ ਕਰ ਰਿਹਾ ਖ਼ਰੀਦਣ ਦੀ ਤਿਆਰੀ

ਨਵੀਂ ਦਿੱਲੀ, 29 ਜਨਵਰੀ –  ਕੁਝ ਦਿਨ ਪਹਿਲਾਂ ਚੀਨੀ ਸ਼ਾਰਟ ਵੀਡੀਓ ਪਲੇਟਫਾਰਮ TikTok ਬਾਰੇ ਖ਼ਬਰ ਆਈ ਸੀ ਕਿ ਟੇਸਲਾ ਦੇ ਮਾਲਕ ਐਲਨ ਮਸਕ ਇਸ ਨੂੰ ਖ਼ਰੀਦਣ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਹੁਣ ਨਵੀਂ ਚਰਚਾ ਛਿੜ ਗਈ ਹੈ। ਕਿਹਾ ਜਾ ਰਿਹਾ ਹੈ ਕਿ ਟਿੱਕਟੌਕ ਨੂੰ ਮਸਕ ਨਹੀਂ ਸਗੋਂ ਮਾਈਕ੍ਰੋਸਾਫਟ ਖਰੀਦੇਗਾਸੋਮਵਾਰ, 27 ਜਨਵਰੀ ਨੂੰ ਇਹ ਰਿਪੋਰਟ ਆਈ ਕਿ ਮਾਈਕ੍ਰੋਸਾਫਟ TikTok ਨੂੰ ਹਾਸਿਲ ਕਰਨ ਲਈ ਗੱਲਬਾਤ ਕਰ ਰਿਹਾ ਹੈ। ਉਹ ਐਪ ਖਰੀਦਣ ਲਈ ਬਿਡਿੰਗ ਪ੍ਰਕਿਰਿਆ ਕਰਵਾਉਣਾ ਚਾਹੁੰਦਾ ਹੈ।

ਮਾਈਕ੍ਰੋਸਾਫਟ ਕੋਲ ਹੋਵੇਗਾ ਟਿਕਟੌਕ?

ਪਲੇਟਫਾਰਮ ਦੀ ਮੂਲ ਕੰਪਨੀ ਬਾਈਟਡਾਂਸ ਨੇ ਟਿਕਟੌਕ ਦੀ ਪ੍ਰਾਪਤੀ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਅਮਰੀਕਾ ਵਿਚ TikTok ਦੇ 170 ਮਿਲੀਅਨ ਸਰਗਰਮ ਉਪਭੋਗਤਾ ਹਨ। ਕੁਝ ਸਮਾਂ ਪਹਿਲਾਂ ਕੰਪਨੀ ਦੀ ਸੇਵਾ ਨੂੰ ਵੀ ਆਫਲਾਈਨ ਕਰ ਦਿੱਤਾ ਗਿਆ ਸੀ। ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਬਾਈਟਡਾਂਸ ਕੋਲ ਦੋ ਬਦਲ ਹਨ, ਜਾਂ ਤਾਂ ਉਸ ਨੂੰ ਟਿਕਟੌਕ ਵੇਚਣਾ ਪਵੇਗਾ ਜਾਂ ਅਮਰੀਕਾ ਵਿਚ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ।

30 ਦਿਨਾਂ ’ਚ ਤੈਅ ਹੋਵੇਗਾ ਭਵਿੱਖ

ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਨਵੇਂ ਕਾਨੂੰਨ ਨੂੰ ਲਾਗੂ ਕਰਨ ਵਿਚ 75 ਦਿਨਾਂ ਦੀ ਦੇਰੀ ਕਰਨ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਸਨ। ਟਰੰਪ ਨੇ ਕਿਹਾ ਸੀ ਕਿ ਉਹ TikTok ਨੂੰ ਖਰੀਦਣ ਲਈ ਕਈ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਤੇ ਸ਼ਾਇਦ 30 ਦਿਨਾਂ ਵਿਚ ਇਸ ’ਤੇ ਫੈਸਲਾ ਲਿਆ ਜਾਵੇਗਾ।

ਮਸਕ ਵੀ ਹੈ ਚਰਚਾ ਵਿਚ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਜੇ ਟੇਸਲਾ TikTok ਨੂੰ ਖਰੀਦਣ ਲਈ ਪਹਿਲ ਕਰਦਾ ਹੈ, ਤਾਂ ਅਸੀਂ ਇਸ ਲਈ ਵੀ ਤਿਆਰ ਹਾਂ। ਹਾਲਾਂਕਿ, ਮਸਕ ਨੇ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ। ਹਾਲ ਹੀ ਵਿਚ AI ਸਟਾਰਟਅੱਪ Perplexity AI ਨੇ TikTok ਨਾਲ ਰਲੇਵੇਂ ਦਾ ਪ੍ਰਸਤਾਵ ਰੱਖਿਆ ਹੈ। ਇਸ ਦੇ ਨਾਲ ਹੀ, ਇਹ ਦੂਜੀ ਵਾਰ ਹੈ ਜਦੋਂ ਮਾਈਕ੍ਰੋਸਾਫਟ ਟਿਕਟੌਕ ਨੂੰ ਹਾਸਿਲ ਕਰਨ ਦੀ ਤਿਆਰੀ ਕਰ ਰਿਹਾ ਹੈ। ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ TikTok ਨੂੰ ਆਪਣੇ ਅਮਰੀਕੀ ਸੰਸਕਰਣ ਨੂੰ ByteDance ਤੋਂ ਵੱਖ ਕਰਨ ਦਾ ਆਦੇਸ਼ ਦਿੱਤਾ।

ਭਾਰਤ ’ਚ ਬੈਨ ਹੈ ਪਲੇਟਫਾਰਮ

TikTok ਭਾਰਤ ਵਿਚ ਮੁਹੱਇਆ ਨਹੀਂ ਹੈ। ਜੂਨ 2020 ਵਿਚ ਰਾਸ਼ਟਰੀ ਸੁਰੱਖਿਆ ਦੇ ਆਧਾਰ ‘ਤੇ ਭਾਰਤ ਵਿਚ TikTok ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...