ਵਿਦੇਸ਼ ‘ਚ ਪੜ੍ਹਦੇ ਹੋਏ ਜੇ ਕਰਨੀ ਹੈ ਪੈਸੇ ਦੀ ਬੱਚਤ ਤਾਂ ਅਪਣਾਓ ਇਹ 5 Tips

ਨਵੀਂ ਦਿੱਲੀ, 25 ਜਨਵਰੀ – ਭਾਰਤ ਦੇ ਹਜ਼ਾਰਾਂ ਵਿਦਿਆਰਥੀ ਹਰ ਸਾਲ ਉੱਚ ਸਿੱਖਿਆ ਲਈ ਵਿਦੇਸ਼ ਜਾਂਦੇ ਹਨ। ਵਿਦੇਸ਼ ਜਾਣ ਤੋਂ ਬਾਅਦ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਸਮੱਸਿਆ ਪੈਸੇ ਦੀ ਹੁੰਦੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪੈਸੇ ਦੀ ਬਹੁਤ ਚਿੰਤਾ ਰਹਿੰਦੀ ਹੈ। ਵਿਦਿਆਰਥੀ ਅਕਸਰ ਹਿਸਾਬ ਲਗਾਉਂਦੇ ਹਨ ਕਿ ਕਿੰਨਾ ਖਰਚ ਕਰਨਾ ਹੈ ਅਤੇ ਕਿੰਨਾ ਬਚਾਉਣਾ ਹੈ। ਕਈ ਵਾਰ, ਇਹ ਚੀਜ਼ ਉਨ੍ਹਾਂ ਦੀ ਪੜ੍ਹਾਈ ‘ਤੇ ਵੀ ਹਾਵੀ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ, ਅੱਜ ਅਸੀਂ ਤੁਹਾਨੂੰ ਅਜਿਹੇ ਸੁਝਾਅ ਦੱਸਾਂਗੇ ਜੋ ਵਿਦੇਸ਼ ਵਿੱਚ ਪੜ੍ਹਾਈ ਦੌਰਾਨ ਪੈਸੇ ਨੂੰ ਮੈਨੇਜ ਕਰਨ ਵਿੱਚ ਤੁਹਾਡੀ ਮਦਦ ਕਰਨਗੇ।

ਵਿਦੇਸ਼ਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਖਰਚਿਆਂ ਲਈ ਜੋ ਪਹਿਲੂ ਮਹੱਤਵਪੂਰਨ ਹੁੰਦੇ ਹਨ ਉਹ ਹਨ ਟਿਊਸ਼ਨ ਫੀਸ ਅਤੇ ਰੋਜ਼ਾਨਾ ਰਹਿਣ-ਸਹਿਣ ਦੇ ਖਰਚੇ। ਟਿਊਸ਼ਨ ਫੀਸਾਂ ਆਮ ਤੌਰ ‘ਤੇ ਪਹਿਲਾਂ ਤੋਂ ਹੀ ਅਦਾ ਕੀਤੀਆਂ ਜਾਂਦੀਆਂ ਹਨ ਅਤੇ ਅਕਸਰ ਹਰੇਕ ਸਮੈਸਟਰ ਦੀ ਸ਼ੁਰੂਆਤ ਵਿੱਚ ਦੇਣੀਆਂ ਪੈਂਦੀਆਂ ਹਨ। ਦੂਜੇ ਪਾਸੇ, ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਦੇ ਸਮੇਂ ਆਪਣੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਖਰਚਿਆਂ ਲਈ ਲਗਾਤਾਰ ਧਿਆਨ ਦੇਣਾ ਪੈਂਦਾ ਹੈ ਅਤੇ ਯੋਜਨਾ ਬਣਾਉਣੀ ਪੈਂਦੀ ਹੈ। ਕਿਉਂਕਿ ਇਸ ਵਿੱਚ ਹੋਸਟਲ, ਖਾਣਾ ਅਤੇ ਯਾਤਰਾ ਵਰਗੀਆਂ ਰੋਜ਼ਾਨਾ ਦੀਆਂ ਚੀਜ਼ਾਂ ਦੇ ਖਰਚੇ ਸ਼ਾਮਲ ਹੁੰਦੇ ਹਨ। ਇਸ ਲਈ ਤੁਸੀਂ ਹੇਠ ਲਿੱਖੇ ਅਨੁਸਾਰ ਆਪਣੇ ਪੈਸੇ ਨੂੰ ਮੈਨੇਜ ਕਰ ਸਕਦੇ ਹੋ।

ਆਪਣਾ ਬਜਟ ਬਣਾਓ
ਆਪਣੇ ਖਰਚਿਆਂ ਨੂੰ ਮੈਨੇਜ ਕਰਨ ਲਈ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਸਹੀ ਬਜਟ ਬਣਾਇਆ ਜਾਵੇ। ਪਹਿਲੇ ਮਹੀਨੇ ਤੁਹਾਨੂੰ ਹਰ ਤਰ੍ਹਾਂ ਦੇ ਖਰਚਿਆਂ ਬਾਰੇ ਇੱਕ ਅੰਦਾਜ਼ਾ ਮਿਲ ਜਾਵੇਗਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਤੁਸੀਂ ਆਪਣਾ ਬਜਟ ਬਣਾ ਸਕਦੇ ਹੋ। ਤੁਹਾਨੂੰ ਆਪਣੇ ਸਾਰੇ ਖਰਚਿਆਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਇੱਕ ਚੰਗਾ ਬਜਟ ਬਣਾਉਣ ਨਾਲ ਤੁਹਾਨੂੰ ਜ਼ਰੂਰੀ ਚੀਜ਼ਾਂ ‘ਤੇ ਖਰਚ ਕਰਨ ਅਤੇ ਪੈਸੇ ਦੀ ਚਿੰਤਾ ਘੱਟ ਕਰਨ ਵਿੱਚ ਮਦਦ ਮਿਲਦੀ ਹੈ।

ਇੱਕ ਸਥਾਨਕ ਬੈਂਕ ਖਾਤਾ ਖੋਲ੍ਹੋ
ਜੇਕਰ ਤੁਸੀਂ ਵਿਦੇਸ਼ ਵਿੱਚ ਪੜ੍ਹਾਈ ਕਰ ਰਹੇ ਹੋ, ਤਾਂ ਉੱਥੇ ਬੈਂਕ ਖਾਤਾ ਖੋਲ੍ਹਣਾ ਬਹੁਤ ਲਾਭਦਾਇਕ ਹੋ ਸਕਦਾ ਹੈ। ਇਹ ਤੁਹਾਨੂੰ ਘੱਟ ਫੀਸਾਂ ‘ਤੇ ਲੈਣ-ਦੇਣ ਕਰਨ ਦਾ ਮੌਕਾ ਦਿੰਦਾ ਹੈ ਅਤੇ ਪੈਸੇ ਤੱਕ ਪਹੁੰਚ ਵੀ ਆਸਾਨ ਬਣਾਉਂਦਾ ਹੈ। ਇਸ ਤੋਂ ਇਲਾਵਾ, ਤੁਸੀਂ ਆਪਣੀ ਸਕਾਲਰਸ਼ਿਪ, ਪਾਰਟ-ਟਾਈਮ ਕੰਮ ਤੋਂ ਪੈਸੇ, ਜਾਂ ਪਰਿਵਾਰ ਤੋਂ ਪੈਸੇ ਆਪਣੇ ਬੈਂਕ ਖਾਤੇ ਵਿੱਚ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ।

ਸਟੂਡੈਂਟ ਡਿਸਕਾਊਂਟ ਦਾ ਫਾਇਦਾ ਲਓ
ਬਹੁਤ ਸਾਰੀਆਂ ਦੁਕਾਨਾਂ ਅਤੇ ਸਰਵਿਸਾਂ ਵਿਦਿਆਰਥੀਆਂ ਨੂੰ ਯਾਤਰਾ, ਖਾਣਾ, ਖਰੀਦਦਾਰੀ ਅਤੇ ਮਨੋਰੰਜਨ ਵਰਗੀਆਂ ਚੀਜ਼ਾਂ ‘ਤੇ ਵਿਸ਼ੇਸ਼ ਡਿਸਕਾਊਂਟ ਦੀ ਪੇਸ਼ਕਸ਼ ਕਰਦੀਆਂ ਹਨ। ਤੁਹਾਨੂੰ ਇਹਨਾਂ ਛੋਟਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਨੂੰ ਬਹੁਤ ਸਾਰਾ ਪੈਸਾ ਬਚਾਉਣ ਵਿੱਚ ਮਦਦ ਕਰ ਸਕਦੇ ਹਨ।

ਮਨੀ ਮੈਨੇਜਮੈਂਟ ਐਪ ਦੀ ਵਰਤੋਂ
ਅੱਜਕੱਲ੍ਹ, ਮੋਬਾਈਲ ਐਪਸ ਦੀ ਮਦਦ ਨਾਲ, ਤੁਸੀਂ ਆਪਣੇ ਖਰਚਿਆਂ ‘ਤੇ ਨਜ਼ਰ ਰੱਖ ਸਕਦੇ ਹੋ। ਮਨੀ ਮੈਨੇਜਮੈਂਟ ਐਪਸ ਤੁਹਾਡੇ ਖਰਚਿਆਂ ਨੂੰ ਵਿਵਸਥਿਤ ਕਰਨ, ਬੱਚਤ ਦੇ ਟੀਚੇ ਨਿਰਧਾਰਤ ਕਰਨ ਆਦਿ ‘ਚ ਤੁਹਾਡੀ ਮਦਦ ਕਰਦੇ ਹਨ। ਇਸ ਤਰ੍ਹਾਂ, ਤੁਸੀਂ ਆਪਣੇ ਪੈਸੇ ‘ਤੇ ਬਿਹਤਰ ਕੰਟਰੋਲ ਰੱਖ ਸਕਦੇ ਹੋ ਅਤੇ ਹਮੇਸ਼ਾ ਆਪਣੇ ਵਿੱਤੀ ਟੀਚਿਆਂ ਦੇ ਨੇੜੇ ਰਹਿ ਸਕਦੇ ਹੋ।

ਸਾਂਝਾ ਕਰੋ

ਪੜ੍ਹੋ

ਲਾਲਾ ਲਾਜਪਤ ਰਾਏ ਜੀ ਦਾ 160ਵਾਂ ਜਨਮ

*ਏ.ਡੀ.ਸੀ. ਚਾਰੂਮਿਤਾ ਵੱਲੋਂ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ...