
23 ਜਨਵਰੀ 2024 ਦੇ ਅੰਕ ਲਈ
ਜਨਮ ਦਿਨ ‘ਤੇ ਵਿਸ਼ੇਸ਼
*ਸੰਘਰਸ਼ੀਲ ਜ਼ਿੰਦਗੀ ਦਾ ਨਾਂ ਸੀ ਨੇਤਾ ਜੀ ਸੁਭਾਸ਼ ਚੰਦਰ ਬੋਸ*
ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਬੰਗਾਲ ਸੂਬੇ ਦੇ ਕਟਕ ਸ਼ਹਿਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸ੍ਰੀ ਜਾਨਕੀ ਨਾਥ ਬੋਸ ਤੇ ਮਾਤਾ ਦਾ ਨਾਂ ਸ੍ਰੀ ਮਤੀ ਪ੍ਰਭਾਵਤੀ ਦੱਤ ਬੋਸ ਸੀ। ਇਹ ਪਰਿਵਾਰ ਵਕੀਲਾਂ ਦਾ ਪਰਿਵਾਰ ਸੀ। ਉਹ 14 ਬੱਚਿਆਂ ਵਿੱਚੋਂ ਨੌਵੇਂ ਸਥਾਨ ‘ਤੇ ਸੀ।
ਜਨਵਰੀ 1902 ਵਿੱਚ ਉਸ ਨੂੰ ਪ੍ਰੋਟੈਸਟੇਂਨਟ ਯੂਰਪੀਅਨ ਸਕੂਲ (ਜਿਸ ਨੂੰ ਅੱਜ ਕੱਲ੍ਹ ਸਟੀਵਰਟ ਹਾਈ ਸਕੂਲ ਕਿਹਾ ਜਾਂਦਾ ਹੈ) ਕਟਕ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਸਕੂਲ ਵਿੱਚ ਉਹ 1909 ਤੀਕ ਪੜ੍ਹੇ। ਫਿਰ ਉਨ੍ਹਾਂ ਨੂੰ ਰੇਵਨਸ਼ਾਅ ਕਾਲਜੀਏਟ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ। 1913 ਵਿੱਚ ਮੈਟਰਿਕ ਵਿੱਚ ਉਨ੍ਹਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਚੇਰੀ ਸਿੱਖਿਆ ਲਈ ਉਨ੍ਹਾਂ ਪ੍ਰੈਜੀਡੈਂਸੀ ਕਾਲਜ ਵਿੱਚ ਦਾਖਲਾ ਲਿਆ। ਜਦ ਉਹ 16 ਸਾਲ ਦੇ ਸਨ ਤਾਂ ਉਹ ਸਵਾਮੀ ਵਿਵੇਕਾਨੰਦ ਅਤੇ ਰਾਮਾਕ੍ਰਿਸ਼ਨ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਏ।
ਉਨ੍ਹਾਂ ਦਿਨਾਂ ਵਿੱਚ ਕਲਕੱਤਾ ਵਿੱਚ ਬਰਤਾਨੀਆ ਦੇ ਲੋਕ ਭਾਰਤੀਆਂ ਵਿਰੁੱਧ ਬਹੁਤ ਮਾੜੀ ਸ਼ਬਦਾਵਲੀ ਵਰਤਦੇ ਸਨ ਤੇ ਉਨ੍ਹਾਂ ਨੂੰ ਬੇਇੱਜ਼ਤ ਕਰਦੇ ਸਨ। ਇੱਥੇ ਇੱਕ ਔਟੇਨ ਨਾਂ ਦਾ ਅੰਗਰੇਜ਼ ਪ੍ਰੋਫ਼ੈਸਰ ਭਾਰਤੀਆਂ ਬਾਰੇ ਮਾੜੇ ਸ਼ਬਦ ਬੋਲਦਾ ਸੀ। ਇੱਕ ਦਿਨ ਸੁਭਾਸ਼ ਚੰਦਰ ਬੋਸ ਨੇ ਗੁੱਸੇ ਵਿੱਚ ਉਸ ਦੇ ਮੂੰਹ ‘ਤੇ ਥੱਪੜ ਮਾਰਿਆ। ਜਿਸ ਦੇ ਸਿੱਟੇ ਵਜੋਂ ਉਸ ਨੂੰ ਕਾਲਜ਼ ਵਿੱਚੋਂ ਕੱਢ ਦਿੱਤਾ ਗਿਆ। ਫਿਰ ਆਪ ਨੇ ਸਕਟਿਸ ਚਰਚ ਕਾਲਜ (ਕਲਕੱਤਾ ਯੂਨੀਵਰਸਿਟੀ) ਵਿੱਚ ਦਾਖ਼ਲਾ ਲਿਆ ਤੇ ਬੀ.ਏ. ਆਨਰਜ਼ ਫਿਲਾਸਫ਼ੀ ਦੀ 1918 ਵਿੱਚ ਪਾਸ ਕੀਤੀ। ਉਹ 1919 ਵਿੱਚ ਉਚੇਰੀ ਸਿੱਖਿਆ ਲਈ ਇੰਗਲੈਂਡ ਚਲੇ ਗਏ। ਉੱਥੇ 8 ਮਹੀਨਿਆਂ ਦੇ ਸਮੇਂ ਵਿੱਚ ਹੀ ਇੰਡੀਅਨ ਸਿਵਲ ਸਰਵਿਸ (ਆਈ.ਸੀ.ਐਸ.) ਦਾ ਇਮਤਿਹਾਨ ਪਾਸ ਕਰ ਲਿਆ। ਆਜ਼ਾਦੀ ਦੇ ਬਾਅਦ ਇਸ ਦਾ ਨਾਂ ਬਦਲ ਕੇ ਇੰਡੀਅਨ ਐਡਮਿਨ ਸਟਰੇਟਿਵ ਸਰਵਿਸਜ਼ (ਆਈ.ਏ.ਐਸ) ਰੱਖਿਆ ਗਿਆ।
ਸੁਭਾਸ਼ ਚੰਦਰ ਬੋਸ ਦੇ ਪਰਿਵਾਰ ਦੇ ਬਹੁਤ ਵੱਡੇ ਲੋਕਾਂ ਨਾਲ ਸਬੰਧ ਸਨ। ਇਸ ਗੱਲ ਦਾ ਪਤਾ ਉਸ ਦੇ ਆਈ.ਏ.ਐਸ. ਦੀ ਪ੍ਰੀਖਿਆ ਦੇ ਫਾਰਮ ਤੋਂ ਪਤਾ ਲੱਗਦਾ ਹੈ। ਉਸ ਦੇ ਪ੍ਰੀਖਿਆ ਫਾਰਮ ਵਿੱਚ ਰਾਇਪੁਰ ਦੇ ਲਾਰਡ ਸਿਨਹਾ ਜੋ ਕਿ ਭਾਰਤ ਦਾ ਅੰਡਰ ਸੈਕਟਰੀ ਆਫ਼ ਸਟੇਟ ਸੀ ਅਤੇ ਉਹ ਪਹਿਲਾ ਭਾਰਤੀ ਸੀ ਜਿਸ ਨੇ ਬਤੌਰ ਗਵਰਨਰ ਕਿਸੇ ਰਾਜ ਵਿੱਚ ਕੰਮ ਕੀਤਾ। ਦੂਜੀ ਸ਼ਖ਼ਸੀਅਤ ਮਿਸਟਰ ਭੁਪਿੰਦਰ ਨਾਥ ਬਾਸੂ ਕਲਕੱਤੇ ਦੇ ਅਮੀਰ ਸੋਲਿਸਟਰ ਜੋ ਕਿ ਲੰਡਨ ਦੀ ਕੌਂਸਲ ਆਫ਼ ਇੰਡੀਆ ਦਾ ਮੈਂਬਰ ਸੀ।
ਉਸ ਨੇ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣਾ ਚਾਹਿਆ ਪਰ ਉਸ ਦੀ ਤਰੀਕ ਲੰਘ ਗਈ ਸੀ। ਉਸ ਨੇ 19 ਨਵੰਬਰ 1919 ਨੂੰ ਇਕ ਕਾਲਜ਼ ਵਿੱਚ ਦਾਖ਼ਲਾ ਲਿਆ। ਉਹ ਆਈ.ਸੀ.ਐਸ. ਵਿੱਚ ਚੌਥੇ ਸਥਾਨ ‘ਤੇ ਆਇਆ। ਉਸ ਨੇ ਆਪਣੇ ਵੱਡੇ ਭਰਾ ਸ਼ਰਤ ਚੰਦਰ ਬੋਸ ਨੂੰ ਲਿਿਖਆ ਕਿ ਉਹ ਅੰਗਰੇਜ਼ਾਂ ਦੀ ਨੌਕਰੀ ਨਹੀਂ ਕਰਨਾ ਚਾਹੁੰਦਾ ਤੇ ਭਾਰਤ ਨੂੰ ਆਜ਼ਾਦ ਵੇਖਣਾ ਚਾਹੁੰਦਾ ਹੈ। ਉਸ ਨੇ 23 ਅਪ੍ਰੈਲ 1921 ਨੂੰ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਭਾਰਤ ਆ ਗਿਆ।
ਉਸ ਨੇ ਸਵਰਾਜ ਅਖ਼ਬਾਰ ਸ਼ੁਰੂ ਕੀਤੀ ਤੇ ਬੰਗਾਲ ਸੂਬੇ ਦੇ ਕਾਂਗਰਸ ਕਮੇਟੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਸ ਸਮੇਂ ਬੰਗਾਲ ਵਿੱਚ ਚਿਤਰੰਜਨ ਦਾਸ ਅਗਾਂਹ ਵਧੂ ਕੌਮੀ ਲੀਡਰ ਸੀ ਉਹ ਉਸਦਾ ਉਪਾਸ਼ਕ ਸੀ। 1923 ਵਿੱਚ ਬੋਸ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਤੇ ਨਾਲ ਹੀ ਬੰਗਾਲ ਸੂਬੇ ਦੀ ਕਾਂਗਰਸ ਦਾ ਸਕੱਤਰ ਚੁਣਿਆ ਗਿਆ। ਉਹ ‘ਫਾਰਵਰਡ’ ਅਖ਼ਬਾਰ ਦਾ ਸੰਪਾਦਕ ਬਣਿਆ, ਜਿਸ ਦੇ ਬਾਨੀ ਸ੍ਰੀ ਚਿਤਰੰਜਨ ਦਾਸ ਸਨ। ਜਦ 1924 ਈ. ਵਿੱਚ ਸ੍ਰੀ ਚਿਤਰੰਜਨ ਦਾਸ ਕਲਕੱਤਾ ਮਿਉਂਸਿਪਲ ਕਾਰਪੋਰੇਸ਼ਨ ਦੇ ਮੇਅਰ ਚੁਣੇ ਗਏ ਤਾਂ ਬੋਸ ਨੇ ਉਨ੍ਹਾਂ ਨਾਲ ਬਤੌਰ ਸੀ.ਈ.ਓ. ਕੰਮ ਕੀਤਾ। 1925 ਵਿੱਚ ਉਸ ਨੂੰ ਕੌਮੀ ਲੀਡਰਾਂ ਦੇ ਨਾਲ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਤੇ ਮਾਂਡਲੇ ਜੇਲ੍ਹ ਭੇਜ ਦਿੱਤਾ। ਉਸ ਨੂੰ 1927 ਈ. ਵਿੱਚ ਰਿਹਾਅ ਕੀਤਾ ਗਿਆ।
ਉਸ ਨੂੰ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਗਿਆ ਤੇ ਉਸ ਨੇ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਆਜ਼ਾਦੀ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦਸੰਬਰ 1928 ਵਿੱਚ ਉਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਾਲਾਨਾ ਮੀਟਿੰਗ ਕਲਕੱਤੇ ਕਰਵਾਈ।
ਉਸ ਦੀ ਯਾਦਗਰੀ ਭੂਮਿਕਾ ਸੀ ਬਤੌਰ ਕਾਂਗਰਸ ਸੇਵਾ ਦਲ ਦਾ ਜੀ ਓ ਸੀ ਅਰਥਾਤ ਜਨਰਲ ਔਫ਼ਿਸਰ ਕਮਾਂਡਿੰਙ ਬਣਨਾ ਜਾਂ ਨਜ਼ਰ ਆਉਣਾ। ਨੀਰਦ ਚੌਧਰੀ ਦੇ ਲਫ਼ਜ਼ਾਂ ਵਿੱਚ , “ਬੋਸ ਨੇ ਇੱਕ ਬਕਾਇਦਾ ਵਰਦੀਧਾਰੀ ਸੇਵਾ ਦਲ ਗਠਨ ਕੀਤਾ ਹੋਇਆ ਸੀ। ਅਫ਼ਸਰਾਂ ਨੂੰ ਮੋਢੇ ‘ਤੇ ਲਾਉਣ ਵਾਲੇ ਸਟੀਲ ਦੇ ਬਿੱਲੇ ਦਿੱਤੇ ਹੋਏ ਸਨ। ਉਸ ਦੀ ਆਪਣੀ ਵਰਦੀ ਕਲਕੱਤੇ ਦੇ ਮਸ਼ਹੂਰ ਟੇਲਰ ਹਰਮਨ ਦੁਆਰਾ ਤਿਆਰ ਹੋ ਕੇ ਆਈ ਸੀ। ਇਹ ਟੇਲਰ ਇੱਕ ਵਲੈਤੀ ਕੰਪਨੀ ਦਾ ਸੀ। ਸੁਭਾਸ਼ ਚੰਦਰ ਦੇ ਨਾਮ ਵਾਲੀ ਇੱਕ ਟੈਲੀਗ੍ਰਾਮ ਫੋਰਟ ਵਿਲੀਅਮ ਵਿੱਚ ਮੌਕੀਮ ਇੱਕ ਅੰਗਰੇਜ਼ ਜਰਨੈਲ ਦੇ ਹੱਥ ਲੱਗੀ ਜਿਸ ‘ਤੇ ਬੋਸ ਦੇ ਨਾਮ ਦੇ ਪਿੱਛੇ ਜੀ ਓ ਸੀ ਲਿਿਖਆ ਹੋਇਆ ਸੀ। ਇਸ ਨੂੰ ਇੱਕ ਮਜ਼ਾਕ ਜਿਹਾ ਸਮਝ ਕੇ ਅਖ਼ਬਾਰਾਂ ਵਿੱਚ ਕਾਫ਼ੀ ਠੱਠਾ-ਮਖ਼ੋਲ ਪੜ੍ਹਨ ਨੂੰ ਮਿਿਲਆ ਜਿਸ ਦਾ ਬੰਗਾਲੀਆਂ ਨੇ ਬਹੁਤ ਬੁਰਾ ਮਨਾਇਆ।”
ਨਾ-ਮਿਲਵਰਤਨ ਲਹਿਰ ਸਮੇਂ ਬੋਸ ਨੂੰ ਕੁਝ ਸਮੇਂ ਬਾਅਦ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਇਸ ਉਪਰੰਤ ਉਹ 1930 ਵਿੱਚ ਕਲਕੱਤੇ ਦਾ ਮੇਅਰ ਚੁਣਿਆ ਗਿਆ।
1930 ਦੇ ਅੱਧ ਵਿਚਕਾਰ ਵਿੱਚ ਉਸ ਨੇ ਯੂਰਪ ਦੀ ਯਾਤਰਾ ਕੀਤੀ। ਉਸ ਨੇ ਕਮਿਊਨਿਸਟ ਤੇ ਫ਼ਾਸ਼ੀਵਾਦ ਵੇਖਿਆ। ਇਸ ਸਮੇਂ ਉਸ ਨੇ ਆਪਣੀ ਕਿਤਾਬ ਦਾ ਇੰਡੀਅਨ ਸਟਰਗ ਦਾ ਪਹਿਲਾ ਭਾਗ ਮੁਕੰਮਲ ਕੀਤਾ। ਜਿਸ ਵਿੱਚ ਉਸ ਨੇ 1920 ਤੋਂ 1934 ਸਮੇਂ ਦੇ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਲਿਿਖਆ। ਇਹ ਕਿਤਾਬ 1935 ਵਿੱਚ ਲੰਡਨ ਵਿੱਚ ਛਪੀ ਪਰ ਬਰਤਾਨੀਆ ਸਰਕਾਰ ਨੇ ਇਸ ‘ਤੇ ਪਾਬੰਦੀ ਲਾ ਦਿੱਤੀ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਇਸ ਨਾਲ ਦੇਸ਼ ਵਿੱਚ ਗੜ ਬੜੀ ਫੈਲੇਗੀ।
1938 ਵਿੱਚ ਉਨ੍ਹਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਦੋ ਉਦੇਸ਼ ਸਾਹਮਣੇ ਰੱਖਣੇ ਚਾਹੀਦੇ ਹਨ ਇਕ ਰਾਜਨੀਤਕ ਆਜ਼ਾਦੀ ਕਿਵੇਂ ਪ੍ਰਾਪਤ ਕਰਨੀ ਹੈ ਤੇ ਦੂਜਾ ਸਮਾਜਵਾਦੀ ਹਕੂਮਤ ਕਿਵੇਂ ਬਣਾਉਣੀ ਹੈ। 1938 ਈ. ਵਿੱਚ ਉਹ ਕੌਮੀ ਪੱਧਰ ਦੇ ਨੇਤਾ ਬਣ ਗਏ ਤੇ ਕਾਂਗਰਸ ਦੀ ਪ੍ਰਧਾਨਗੀ ਪ੍ਰਵਾਨ ਕਰਨ ਲਈ ਸਹਿਮਤ ਹੋ ਗਏ। ਉਹ ਸਵਰਾਜ (ਸੈਲਫ਼ ਗਵਰਨਸ) ਲਈ ਖੜ੍ਹੇ ਹੋਏ ਤੇ ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸਾਨੂੰ ਭਾਵੇਂ ਤਾਕਤ ਦੀ ਵਰਤੋਂ ਕਿਉਂ ਨਾ ਕਰਨੀ ਪਵੇ। ਇਸ ਦਾ ਮਤਲਬ ਬੋਸ ਤੇ ਮਹਾਤਮਾ ਗਾਂਧੀ ਵਿਚਕਾਰ ਟਕਰਾਉ ਸ਼ੁਰੂ ਹੋ ਗਿਆ ਕਿਉਂਕਿ ਗਾਂਧੀ ਬੋਸ ਦੀ ਪ੍ਰਧਾਨਗੀ ਦੇ ਵਿਰੁੱਧ ਸਨ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਫੁੱਟ ਪੈ ਗਈ।
ਬੋਸ ਨੇ ਏਕਾ ਕਾਇਮ ਰੱਖਣ ਦਾ ਯਤਨ ਕੀਤਾ ਪਰ ਗਾਂਧੀ ਨੇ ਬੋਸ ਨੂੰ ਆਪਣੀ ਕੈਬਨਿਟ ਬਣਾਉਣ ਲਈ ਕਿਹਾ। ਇਸ ਫੁੱਟ ਨਾਲ ਬੋਸ ਤੇ ਨਹਿਰੂ ਵਿੱਚ ਵੀ ਫੁੱਟ ਪੈ ਗਈ। 1939 ਈ. ਵਿੱਚ ਕਾਂਗਰਸ ਮੀਟਿੰਗ ਵਿੱਚ ਬੋਸ ਸਟਰੈਚਰ ‘ਤੇ ਆਇਆ। ਬੋਸ ਗਾਂਧੀ ਦੇ ਉਮੀਦਵਾਰ ਪਤਾਭੀ ਸੀਤਾ ਰਮਈਆ ਦੇ ਮੁਕਾਬਲੇ ‘ਤੇ ਪ੍ਰਧਾਨਗੀ ਦੀ ਚੋਣ ਦੁਬਾਰਾ ਜਿੱਤ ਗਿਆ। ਪਰ ਗਾਂਧੀ ਧੜੇ ਵਾਲੇ ਕਾਂਗਰਸ ਵਰਕਿੰਗ ਕਮੇਟੀ ਵਿੱਚ ਚਾਲਬਾਜ਼ੀ ਕਰਕੇ ਉਸ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਪਿਆ।
22 ਜੂਨ 1939 ਨੂੰ ਬੋਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਧੜੇ ਦੇ ਤੌਰ ‘ਤੇ ਆਲ ਇੰਡੀਆ ਫਾਰਵਡ ਬਲਾਕ ਦੀ ਮੀਟਿੰਗ ਕੀਤੀ। ਬੋਸ ਦਾ ਵਿਚਾਰ ਸੀ ਕਿ ਆਜ਼ਾਦ ਇੰਡੀਆ ਨੂੰ ਸਮਾਜਵਾਦੀ ਤਾਨਾਸ਼ਾਹੀ ਜਿਵੇਂ ਕਿ ਤੁਰਕੀ ਦੇ ਕਮਲ ਅਟੇਤੁਕ ਦੀਆਂ ਲੀਹਾਂ ‘ਤੇ ਘੱਟੋ ਘੱਟ ਦੋ ਦਹਾਕਿਆ ਲਈ ਚਾਹੀਦੀ ਹੈ। ਬੋਸ ਨੂੰ ਬਰਤਾਨੀਆ ਅਧਿਕਾਰੀਆਂ ਨੇ ਅੰਕਰਾ ਵਿੱਚ ਅਟੇਤਰਕ ਮਿਲਣ ਦੀ ਆਗਿਆ ਨਾ ਦਿੱਤੀ। ਬੋਸ ਨੇ ਵੱਖ ਵੱਖ ਪਾਰਟੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਲੇਬਰ ਪਾਰਟੀ ਅਤੇ ਲਿਬਰਲ ਪਾਰਟੀ ਨੇ ਮਿਲਣ ਲਈ ਸਹਿਮਤੀ ਦਿੱਤੀ। 1930 ਈ. ਕਨਸਰਵੇਟਿਵ ਪਾਰਟੀ ਨੇ ਭਾਰਤ ਨੂੰ ਡੋਮਿਅਨੀਅਨ ਸਟੇਟਸ ਦੀ ਵਿਰੋਧਤਾ ਕੀਤੀ। ਭਾਰਤ ਨੇ ਆਜ਼ਾਦੀ ਲੇਬਰ ਪਾਰਟੀ ਦੀ 1945-1951 ਦੀ ਸਰਕਾਰ ਸਮੇਂ ਪ੍ਰਾਪਤ ਕੀਤੀ।
ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ‘ਤੇ ਬੋਸ ਨੇ ਵਾਇਸਰਾਇ ਵੱਲੋਂ ਕਾਂਗਰਸੀ ਲੀਡਰਸ਼ਿਪ ਨੂੰ ਪੁੱਛਣ ਤੋਂ ਬਗ਼ੈਰ ਭਾਰਤ ਦੀ ਤਰਫੋਂ ਲੜਾਈ ਦਾ ਐਲਾਨ ਕਰਨ ਦੇ ਰੋਸ ਵਿੱਚ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ। ਮਹਾਤਮਾ ਗਾਂਧੀ ਨੂੰ ਇਸ ਕੰਮ ਵਿੱਚ ਮਨਾਉਣ ਵਿੱਚ ਉਹ ਅਸਫ਼ਲ ਰਹਿਣ ਪਿੱਛੋਂ ਉਨ੍ਹਾਂ ਕਲਕੱਤੇ ਵੱਡੀ ਪੱਧਰ ‘ਤੇ ਮੁਜ਼ਾਹਰੇ ਕਰਨੇ ਸ਼ੁਰੂ ਕੀਤੇ। ਉਸ ਨੂੰ ਜੇਲ੍ਹ ਡੱਕ ਦਿੱਤਾ ਗਿਆ ਪਰ ਸੱਤਾਂ ਦਿਨਾਂ ਦੀ ਭੁੱਖ ਹੜਤਾਲ ਪਿੱਛੋਂ ਰਿਹਾਅ ਕਰ ਦਿੱਤਾ ਗਿਆ। ਬੋਸ ਦੇ ਘਰ ‘ਤੇ ਨਜ਼ਰ ਰੱਖਣ ਲਈ ਸੀ ਆਈ ਡੀ ਤਾਇਨਾਤ ਕਰ ਦਿੱਤੀ ਗਈ।
17 ਜਨਵਰੀ 1941 ਦੀ ਰਾਤ ਨੂੰ ਬੋਸ ਪਠਾਣ ਦੇ ਭੇਸ ਵਿੱਚ ਆਪਣੇ ਭਤੀਜੇ ਸਿਸਰ ਕੁਮਾਰ ਬੋਸ ਦੇ ਨਾਲ ਮੌਜੂਦਾ ਝਾਰਖੰਡ ਦੇ ਇਸ ਸਮੇਂ ਨੇਤਾ ਜੀ ਸੁਭਾਸ਼ ਚੰਦਰ ਬੋਸ ਗੋਮੋਹ ਰੇਲਵੇ ਤੋਂ ਜਰਮਨੀ ਨੂੰ ਬਰਾਸਤਾ ਅਫ਼ਗਾਨਿਸਤਾਨ ਨੂੰ ਰਵਾਨਾ ਹੋਇ। ਉਹ ਪਹਿਲਾ ਅਬਵੇਹਰ ਦੀ ਸਹਾਇਤਾ ਨਾਲ ਪਿਸ਼ਾਵਰ ਪੁੱਜੇ, ਜਿੱਥੇ ਉਹ ਅਕਬਰ ਸ਼ਾਹ ,ਮੁਹੰਮਦ ਸ਼ਾਹ ਅਤੇ ਭਗਤ ਰਾਮ ਤਲਵਾੜ ਨੂੰ ਮਿਲੇ। ਆਗਾ ਖ਼ਾਨ ਦੇ ਸਹਾਇਕਾਂ ਨਾਲ ਉਸ ਨੇ ਅਫ਼ਗਾਨਿਸਤਾਨ ਦਾ ਬਾਰਡਰ ਪਾਰ ਕੀਤਾ। ਉਹ ਇਟੈਲੀਅਨ ਪਾਸਪੋਰਟ ‘ਤੇ ਮਾਸਕੋ ਪੁੱਜੇ। ਮਾਸਕੋ ਤੋਂ ਉਹ ਰੋਮ ਪੁੱਜੇ ਤੇ ਉਸ ਤੋਂ ਅੱਗੇ ਉਹ ਜਰਮਨੀ ਪਹੁੰਚ ਗਏ।
ਜਰਮਨ ਵਿੱਚ ਜਰਮਨ ਦੀ ਸਹਾਇਤ ਨਾਲ ਆਜ਼ਾਦ ਹਿੰਦ ਰੇਡੀਓ ਚਲਾਇਆ ਗਿਆ। ਬਰਲਿਨ ਵਿੱਚ ਫਰੀ ਇੰਡੀਆ ਸੈਂਟਰ ਕਾਇਮ ਕੀਤਾ ਗਿਆ ਤੇ ਇੰਡੀਅਨ ਲੀਗ ਜਿਸ ਵਿੱਚ 4500 ਫੌਜੀ ਸਨ ਕਾਇਮ ਕੀਤੀ ਗਈ । ਪਰ ਬੋਸ ਨੂੰ ਮਾਯੂਸੀ ਉਸ ਸਮੇਂ ਹੋਈ ਜਦ ਹਿਟਲਰ ਦੇ ਟੈਂਕਾਂ ਨੇ ਸੋਵੀਅਤ ਦੇ ਬਾਰਡਰ ਨੂੰ ਪਾਰ ਕੀਤਾ। ਬੋਸ ਬਰਲਿਨ ਵਿੱਚ 1941 ਤੋਂ 1943 ਤੀਕ ਰਿਹਾ।
ਇਸ ਤੋਂ ਪਹਿਲਾਂ ਉਹ 1934 ਵਿੱਚ ਆਸਟਰੀਆ ਦੀ ਰਾਜਧਾਨੀ ਵਿਏਨਾ ਵਿੱਚ ਇਲਾਜ਼ ਕਰਾਉਣ ਆਏ ਸਨ। ਉੱਥੇ ਉਨ੍ਹਾਂ ਦਾ ਮੇਲ 23 ਸਾਲ ਦੀ ਖ਼ੂਬਸੂਰਤ ਐਮਿਲੀ ਸ਼ੈਂਕਲ ਨਾਲ ਹੋਇਆ। ਉਸ ਸਮੇਂ ਬੋਸ 37 ਸਾਲ ਦੇ ਸਨ। ਇਸ ਲੜਕੀ ਦਾ ਕੰਮ ‘ਇੰਡੀਅਨ ਸਟਰੱਗਲ’ ਕਿਤਾਬ ਟਾਇਪ ਕਰਨਾ ਸੀ। ਉਸ ਦੀ ਦੋਸਤੀ ਸਮੇਂ ਦੋਵਾਂ ਵਿੱਚ ਖਤਾਂ ਦਾ ਆਦਾਨ ਪ੍ਰਦਾਨ ਹੁੰਦਾ ਰਿਹਾ। 26 ਨਵੰਬਰ 1937 ਨੂੰ ਉਨ੍ਹਾਂ ਦਾ ਵਿਆਹ ਆਸਟਰੀਆ ਦੇ ਬਾਗੀਸਤੀਨ ਵਿੱਚ ਹੋਇਆ। ਇਹ ਵਿਆਹ ਬਿਲਕੁਲ ਗੁਪਤ ਰੱਖਿਆ । ਭਾਵੇਂ ਉਨ੍ਹਾਂ ਦਾ ਸਾਥ 1934 ਤੋਂ 1945 ਵਿਚਾਲੇ 12 ਸਾਲਾਂ ਦਾ ਸੀ, ਪਰ ਉਹ ਇਕੱਠੇ ਤਿੰਨ ਸਾਲ ਤੋਂ ਵੀ ਘੱਟ ਸਮਾਂ ਰਹੇ। ਉਨ੍ਹਾਂ ਦੀ ਪ੍ਰੇਮ ਦੀ ਨਿਸ਼ਾਨੀ ਦੇ ਤੌਰ ‘ਤੇ 29 ਨਵੰਬਰ 1942 ਨੂੰ ਧੀ ਦਾ ਜਨਮ ਹੋਇਆ ਜਿਸ ਦਾ ਨਾਂ ਅਨੀਤਾ ਰੱਖਿਆ ਗਿਆ। ਬੋਸ ਆਪਣੀ ਧੀ ਨੂੰ ਵੇਖਣ ਲਈ ਦਸੰਬਰ 1942 ਵਿੱਚ ਵਿਏਨਾ ਪਹੁੰਚਦੇ ਹਨ ਤੇ ਉਸ ਤੋਂ ਬਾਅਦ ਆਪਣੇ ਭਰਾ ਸ਼ਰਤ ਚੰਦਰ ਬੋਸ ਨੂੰ ਬੰਗਾਲੀ ਵਿੱਚ ਲਿਖੇ ਖ਼ਤ ਵਿਚ ਪਤਨੀ ਤੇ ਧੀ ਬਾਰੇ ਜਾਣਕਾਰੀ ਦੇਂਦੇ ਹਨ। ਐਮਿਲੀ ਸੁਭਾਸ਼ ਚੰਦਰ ਬੋਸ ਦੀਆਂ ਯਾਦਾਂ ਦੇ ਸਹਾਰੇ 1996 ਤੱਕ ਜਿੰਦਾ ਰਹੀ। ਉਸ ਨੇ ਇੱਕ ਛੋਟੇ ਜਿਹੇ ਡਾਕਘਰ ਵਿੱਚ ਕੰਮ ਕਰਦੇ ਹੋਇਆ ਬੋਸ ਦੀ ਆਖ਼ਰੀ ਨਿਸ਼ਾਨੀ ਆਪਣੀ ਧੀ ਅਨੀਤਾ ਬੋਸ ਨੂੰ ਪਾਲ ਕੇ ਵੱਡਾ ਕਰਕੇ ਜਰਮਨੀ ਦੀ ਮਸ਼ਹੂਰ ਅਰਥ ਸ਼ਾਸਤਰੀ ਬਣਾਇਆ। ਉਸ ਨੇ ਮੁਸ਼ਕਲ ਸਫ਼ਰ ਸਮੇਂ ਬੋਸ ਪਰਿਵਾਰ ਕੋਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਵਿਆਹ ਤੋਂ ਬੱਚੀ ਬਾਰੇ ਕਿਸੇ ਨੂੰ ਨਹੀਂ ਦੱਸਿਆ।
ਜਾਪਾਨ ਸਰਕਾਰ ਦੀ ਕੋਸ਼ਿਸ਼ ਸੀ ਕੋਈ ਐਸੀ ਫੌਜ ਤਿਆਰ ਕੀਤੀ ਜਾਵੇ ਜੋ ਜਾਪਾਨ ਦੇ ਨਾਲ ਰਲ ਕੇ ਅੰਗਰੇਜ਼ਾਂ ਵਿਰੱੁਧ ਲੜੇ।ਜਪਾਨੀ ਗੁਫ਼ੀਆ ਯੂਨਿਟ ਦਾ ਮੁੱਖੀ ਇੰਡੀਅਨ ਇਡੀਪੈਂਨਡੈਂਸ ਲੀਗ ਦੇ ਬੈਂਕਾਕ ਚੈਪਟਰ ਦੇ ਪ੍ਰਧਾਨ ਪ੍ਰੀਤਮ ਸਿੰਘ ਢਿੱਲੋਂ ਨੂੰ ਮਿਿਲਆ ਤੇ ਉਸ ਦੇ ਰਾਹੀਂ ਬਰਤਾਨਵੀ ਭਾਤਰੀ ਫੌਜ ਦੇ ਕੈਪਟਨ ਮੋਹਨ ਸਿੰਘ ਜਿਸ ਨੂੰ ਕਿ ਦਸੰਬਰ 1941 ਵਿੱਚ ਪੱਛਮੀ ਮਲਾਇਅਨ ਪੈਨੀਨਸੁਲਾ ਤੋਂ ਫੜ੍ਹਿਆ ਸੀ ਨੂੰ ਭਰਤੀ ਕੀਤਾ ਗਿਆ। ਸਿੱਟੇ ਵਜੋਂ ਫਸਟ ਇੰਡੀਅਨ ਨੈਸ਼ਨਲ ਆਰਮੀ ਬਣਾਈ। ਕੈਪਟਨ ਮੋਹਨ ਸਿੰਘ ਤੇ ਜਾਪਾਨ ਦੇ ਗੁਪਤਚਰ ਵਿਭਾਗ ਦੇ ਮੁੱਖੀ ਦੀ ਸਲਾਹ ਨਾਲ ਦਸੰਬਰ 1941 ਦੇ ਦੂਜੇ ਅੱਧ ਵਿੱਚ ਬਣਾਈ ਗਈ ਤੇ ਜਨਵਰੀ 1942 ਦੇ ਪਹਿਲੇ ਹਫ਼ਤੇ ਇਸ ਦਾ ਨਾਂ ਰੱਖਿਆ ਗਿਆ।ਸੁਭਾਸ਼ ਚੰਦਰ ਬੋਸ ਦੇ ਆਉਣ ਨਾਲ ਸਿੰਘਾਪੁਰ ਵਿਚ ਆਰਜੀ ਆਜ਼ਾਦ ਸਰਕਾਰ 21 ਅਕਤੂਬਰ 1943 ਵਿਚ ਬਣਾਈ ਅਤੇ ਬਰਤਾਨੀਆ ਤੇ ਅਮਰੀਕਾ ਵਿਰੁਧ ਲੜਾਈ ਲੜਨ ਦਾ ਐਲਾਨ ਕੀਤਾ।ਇਸ ਆਰਜ਼ੀ ਸਰਕਾਰ ਜਿਸ ਦੀ ਆਪਣੀ ਕਰੰਸੀ, ਡਾਕ ਟਿਕਟ, ਅਦਾਲਤ ਤੇ ਸਿਵਲ ਕੋਡ ਸੀ ਤੇ ਜਿਸ ਨੂੰ 9 ਐਕਸਿਨ ਸਰਕਾਰਾਂ ਜਿਸ ਵਿੱਚ ਜਰਮਨੀ, ਜਾਪਾਨ,ਇਟਲੀ,ਬਰਮਾ ਥਾਈਲੈਂਡ ਆਦਿ ਸ਼ਾਮਲ ਸਨ ਵਲੋਂ ਮਾਨਤਾ ਦਿੱਤੀ ਗਈ। ਆਜ਼ਾਦ ਹਿੰਦ ਫ਼ੌਜ ਦੇ ਪੁਨਰਗਠਨ ਵਿਚ ਸੁਭਾਸ਼ ਚੰਦਰ ਬੋਸ ਨੇ ਪੰਜਾਬੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਸਨ ਜਿਵੇਂ ਲੈਫ਼ਟੀਨੈਂਟ ਕਰਨਲ ਹਬੀਬ-ਉਰ-ਰਹਿਮਾਨ ਨੂੰ ਡਿਪਟੀ ਚੀਫ ਆਫ ਸਟਾਫ ਅਤੇ ਮੇਜਰ ਪੀ.ਕੇ. ਸਹਿਗਲ ਨੂੰ ਮਿਲਟਰੀ ਸਕੱਤਰ ਨਿਯੁਕਤ ਕੀਤਾ। ਯੋਜਨਾ, ਸੈਨਿਕਾਂ ਦੀ ਸਿਖਲਾਈ ਅਤੇ ਖ਼ੁਫ਼ੀਆ ਜਾਣਕਾਰੀ ਵਿਭਾਗ ਦੀ ਜ਼ਿੰਮੇਵਾਰੀ ਪੰਜਾਬੀ ਲੈਫਟੀਨੈਂਟ ਕਰਨਲ ਸ਼ਾਹ ਨਵਾਜ਼ ਖ਼ਾਨ ਨੂੰ ਦਿੱਤੀ ਗਈ । ਸੁਭਾਸ਼ ਚੰਦਰ ਬੋਸ 18 ਅਗਸਤ 1945 ਨੂੰ ਹਵਾਈ ਦੁਆਰਾ ਢਾਰਮੂਸਾ ਪਹੁੰਚੇ। ਉੱਥੇ ਉਨ੍ਹਾਂ ਨੂੰ ਕੁਝ ਸਮਾਂ ਠਹਿਰਨਾ ਪਿਆ। ਉੱਥੇ ਤਾਈਹੂਕ ਅੱਡੇ ‘ਤੇੇ ਹਵਾਈ ਜਹਾਜ਼ ਨੇ ਉਡਾਣ ਭਰਨ ਸਮੇਂ ਜਹਾਜ਼ ਨੂੰ ਅੱਗ ਲਗ ਗਈ ਤੇ ਉਹ ਬੁਰੀ ਤਰ੍ਹਾਂ ਝੁਲਸ ਗਏ ਤੇ ਸਮੇਂ ਬਾਦ ਅਕਾਲ ਚਲਾਣਾ ਕਰ ਗਏ।
ਡਾ. ਚਰਨਜੀਤ ਸਿੰਘ ਗੁਮਟਾਲਾ 9417533060 , gumtalacs@gmail.com