
ਨਵੀਂ ਦਿੱਲੀ, 22 ਜਨਵਰੀ – ਭਾਰਤੀ ਟੀਮ ਦੇ 34 ਸਾਲਾ ਲੈੱਗ ਸਪਿੰਨਰ ਯੁਜਵਿੰਦਰ ਚਹਿਲ ਨੂੰ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਸਕਵਾਡ ‘ਚ ਨਹੀਂ ਚੁਣਿਆ ਗਿਆ ਹੈ। ਇਕ ਵਾਰ ਸਫ਼ੈਦ ਗੇਂਦ ਦੇ ਮੁੱਖ ਗੇਂਦਬਾਜ਼ ਰਹਿਣ ਵਾਲੇ ਚਹਿਲ ਨਰੂੰ ਲੈ ਕੇ ਹੁਣ ਟੀਮ ਮੈਨੇਜਮੈਂਟ ਦੀ ਸੋਚ ਬਦਲ ਗਈ ਹੈ। ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਤੇ ਮੌਜੂਦਾ ਕੁਮੈਂਟੇਟਰ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਚਹਿਲ ਨੇ ਆਪਣੇ ਕਰੀਅਰ ਦਾ ਆਖਿਰੀ ਮੈਚ ਖੇਡ ਲਿਆ ਹੈ।
ਅਕਾਸ਼ ਚੋਪੜਾ ਨੇ ਯੁਜਵਿੰਦਰ ਚਹਿਲ ਨੂੰ ਲੈ ਕੇ ਦਿੱਤਾ ਹੈਰਾਨਕੁਨ ਬਿਆਨ
ਆਪਣੇ ਯੂਟਿਊਬ ਚੈਨਲ ‘ਤੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਭਾਰਤ ਦੇ ਸਕਵਾਡ ਸਿਲੈਕਸ਼ਨ ਬਾਰੇ ਆਕਾਸ਼ ਚੋਪੜਾ ਨੇ ਕਿਹਾ ਕਿ ਯੁਜਵਿੰਦਰ ਚਹਿਲ ਦਾ ਕਰੀਅਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਉਨ੍ਹਾਂ ਦੀ ਦੀ ਫਾਈਲ ਬੰਦ ਕਰ ਦਿੱਤੀ ਗਈ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਚਹਿਲ ਨੂੰ ਹਾਲ ਹੀ ‘ਚ ਵਿਜੈ ਹਜ਼ਾਰੇ ਟਰਾਫੀ ‘ਚ ਵੀ ਹਰਿਆਣਾ ਦੀ ਟੀਮ ਨੇ ਵੀ ਨਜ਼ਰਅੰਦਾਜ਼ ਕੀਤਾ ਸੀ, ਜਦੋਂਕਿ ਪੰਜਾਬ ਕਿੰਗਜ਼ ਨੇ ਉਨ੍ਹਾਂ ਨੂੰ ਆਈਪੀਐਲ 2025 ਦੀ ਨਿਲਾਮੀ ‘ਚ ਖਰੀਦਿਆ ਸੀ ਤੇ ਉਹ ਨਿਲਾਮੀ ‘ਚ ਖਰੀਦੇ ਜਾਣ ਵਾਲੇ ਸਭ ਤੋਂ ਮਹਿੰਗੇ ਸਪਿੰਨਰ ਬਣ ਗਏ ਹਨ। ਸਾਲ 2023 ਤੋਂ ਚਹਿਲ ਨੇ ਭਾਰਤ ਲਈ ਮੈਚ ਨਹੀਂ ਖੇਡੇ ਹਨ।
ਉੱਥੇ ਹੀ ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਦਾ ਵੀ ਮੰਨਣਾ ਹੈ ਕਿ ਚਾਹਲ ਨੇ ਭਾਰਤ ਲਈ ਆਪਣਾ ਆਖਰੀ ਮੈਚ ਖੇਡਿਆ ਹੈ ਤੇ ਹੁਣ ਆਉਣ ਵਾਲੇ ਮੈਚਾਂ ‘ਚ ਉਨ੍ਹਾਂ ਨੂੰ ਮੌਕਾ ਨਹੀਂ ਮਿਲੇਗਾ। ਚੋਪੜਾ ਨੇ ਕਿਹਾ ਹੈ ਕਿ ਬੀਸੀਸੀਆਈ ਤੇ ਟੀਮ ਮੈਨੇਜਮੈਂਟ ਨੇ ਚਹਿਲ ਦਾ ਇੰਡੀਆ ਦਾ ਕਰੀਅਰ ਖਤਮ ਕਰ ਦਿੱਤਾ ਹੈ। ਆਪਣੇ ਯੂਟਿਊਬ ਚੈਨਲ ‘ਤੇ ਗੱਲਬਾਤ ਦੌਰਾਨ ਚੋਪੜਾ ਨੇ ਭਾਰਤ ਦੀ ਵਨਡੇ ਟੀਮ ਬਾਰੇ ਗੱਲ ਕੀਤੀ ਤੇ ਕਿਹਾ ਕਿ ਖਰਾਬ ਪ੍ਰਦਰਸ਼ਨ ਨਾ ਕਰਨ ਦੇ ਬਾਵਜੂਦ ਯੁਜਵਿੰਦਰ ਚਹਿਲ ਨੂੰ ਬਾਹਰ ਕਰ ਦਿੱਤਾ ਗਿਆ।ਸਾਬਕਾ ਕ੍ਰਿਕਟਰ ਨੇ ਕਿਹਾ, ‘ਯੁਜਵਿੰਦਰ ਚਹਿਲ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ। ਉਨ੍ਹਾਂ ਦੀ ਫਾਈਲ ਬੰਦ ਕਰ ਦਿੱਤੀ ਗਈ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ (ਟੀਮ ਪ੍ਰਬੰਧਨ ਅਤੇ ਬੀਸੀਸੀਆਈ) ਨੇ ਅਜਿਹਾ ਕਿਉਂ ਕੀਤਾ? ਇਹ ਇਕ ਦਿਲਚਸਪ ਮਾਮਲਾ ਹੈ। ਉਹ ਆਖਰੀ ਵਾਰ ਜਨਵਰੀ 2023 ‘ਚ ਖੇਡੇ ਸਨ। ਇਸ ਲਈ ਉਨ੍ਹਾਂ ਨੂੰ ਦੋ ਸਾਲ ਹੋ ਗਏ ਹਨ। ਉਨ੍ਹਾਂ ਦੇ ਅੰਕੜੇ ਵੀ ਬਹੁਤੇ ਚੰਗੇ ਹਨ। ਉਨ੍ਹਾਂ ਬਹੁਤ ਸਾਰੀਆਂ ਵਿਕਟਾਂ ਲਈਆਂ ਹਨ ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ।’