ਫ਼ਿਲਮ ‘ਐਮਰਜੈਂਸੀ’ ਦੇ ਪੰਜਾਬ ’ਚ ਨਾ ਚਲਣ ਤੇ ਬਾਹਰਲੇ ਮੁਲਕਾਂ ’ਚ ਹੋ ਰਹੇ ਵਿਵਾਦ ’ਤੇ ਬੋਲੀ ਕੰਗਨਾ ਰਣੌਤ

ਚੰਡੀਗੜ੍ਹ, 20 ਜਨਵਰੀ – ਭਾਜਪਾ ਦੀ ਸਾਂਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਵਿਵਾਦਿਤ ਫ਼ਿਲਮ ‘ਐਮਰਜੈਂਸੀ’ ਵਿਰੁਧ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਅਦਾਕਾਰਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ 17 ਜਨਵਰੀ ਨੂੰ ਰਿਲੀਜ਼ ਹੋਈ ਸੀ। ਫ਼ਿਲਮ ‘ਐਮਰਜੈਂਸੀ’ ਦੇ ਪੰਜਾਬ ’ਚ ਨਾ ਚਲਣ ਤੇ ਬਾਹਰਲੇ ਮੁਲਕਾਂ ’ਚ ਹੋ ਰਹੇ ਵਿਵਾਦ ਹੋਣ ’ਤੇ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਉਸ ਨੇ ਵੀਡੀਓ ਵਿਚ ਕਿਹਾ, ਇੰਡਸਟਰੀ ’ਚ ਇਹ ਕਿਹਾ ਜਾਂਦਾ ਸੀ ਕਿ ਪੰਜਾਬ ‘ਚ ਮੇਰੀ ਫ਼ਿਲਮ ਸਭ ਤੋਂ ਵੱਧ ਦੇਖੀ ਜਾਂਦੀ ਹੈ।

ਸਾਂਝਾ ਕਰੋ

ਪੜ੍ਹੋ