
ਛੱਤੀਸਗੜ੍ਹ, 19 ਜਨਵਰੀ – ਛੱਤੀਸਗੜ੍ਹ ਵਿਚ ਹੋਏ ਨੈਸ਼ਨਲ ਸਕੂਲ ਗੇਮਾਂ ’ਚ ਗੁਰਦਾਸਪੁਰ ਦੇ 13 ਸਾਲ ਦੇ ਬੱਚੇ ਨੇ ਗੋਲਡ ਮੈਡਲ ਜਿੱਤਿਆ ਹੈ। ਪਿਤਾ ਅਖ਼ਬਾਰ ਵੇਚਣ ਦਾ ਕੰਮ ਕਰਦਾ ਹੈ। ਸ਼ੁਰੂ ਤੋਂ ਹੀ ਬੱਚਾ ਰੈਸਲਿੰਗ ਦਾ ਸੀ ਸ਼ੌਕੀਨ ਮਾਂ ਨੇ ਪੁੱਤਰ ਦੀ ਐਨਰਜੀ ਨੂੰ ਸਹੀ ਦਿਸ਼ਾ ਦੇਣ ਦੇ ਲਈ ਜੁਡੋ ਸੈਂਟਰ ਭੇਜਿਆ ਸੀ। ਜੁਡੋ ਖਿਡਾਰੀ 13 ਸਾਲਾ ਪਿਊਸ਼ ਜਿਸ ਦੇ ਪਿਤਾ ਸਵੇਰੇ ਸਾਈਕਲ ਤੇ ਅਖ਼ਬਾਰਾਂ ਵੰਡਣ ਦਾ ਕੰਮ ਕਰਦੇ ਹਨ, ਰਸ਼ੀਅਨ ਗੇਮ ਕਰਾਸ਼ ਦਾ ਨੈਸ਼ਨਲ ਚੈਂਪੀਅਨ ਬਣ ਕੇ ਉਭਰਿਆ ਹੈ।ਛੱਤੀਸਗੜ੍ਹ ਦੇ ਰਾਏਪੁਰ ਵਿਖੇ ਹੋਈ ਚੈਂਪੀਅਨਸ਼ਿਪ ’ਚ ਇਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਆਏ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਇਸਦੀ ਮਾਂ ਨੇ ਇਸ ਦੇ ਅੰਦਰ ਛਿਪੇ ਖਿਡਾਰੀ ਨੂੰ ਪਛਾਣਨ ਤੇ ਜੁਡੋ ਸੈਂਟਰ ਲੈ ਗਈ ਤੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਵੀ ਇਸ ਦੇ ਅੰਦਰ ਛੁਪੇ ਹੁਨਰ ਨੂੰ ਨਿਖਾਰਨ ’ਚ ਕੋਈ ਕਸਰ ਨਹੀਂ ਛੱਡੀ।