ਸੁੱਖੀ ਵੱਸੇ ਐ ਸ਼ੰਸਾਰ ਯਾਰੋ ਕਿੰਨਾ ਚੰਗਾ ਹੈ,
ਕੋਈ ਖਾਵੇ ਨਾ ਏਥੇ ਖ਼ਾਰ ਯਾਰੋ ਕਿੰਨਾ ਚੰਗਾ ਹੈ।
ਸੱਚ ਨੂੰ ਹਰਿਕ ਹੀ ਸੱਚ ਦੱਸੇ, ਰਤਾ ਨਾ ਰੱਖੇ ਕੋਈ ਪਰਦਾ,
ਸ਼ੀਸ਼ੇ ਵਾਲਾ ਇਹ ਕਿਰਦਾਰ ਯਾਰੋ ਕਿੰਨਾ ਚੰਗਾ ਹੈ।
ਨਾ ਜਾਤ ਦੀ ਕੋਈ ਗੱਲ ਹੋਵੇ, ਨਾ ਹੀ ਮਜ਼ਹਬ ਦਾ ਰੋਲਾਂ,
ਸਭਨਾਂ ਦਾ ਹੋਵੇ ਸਤਿਕਾਰ ਯਾਰੋ ਕਿੰਨਾ ਚੰਗਾ ਹੈ।
ਖੁੱਲ੍ਹ ਕੇ ਹੱਸੀਏ, ਖੁੱਲ੍ਹ ਕੇ ਰੋਈਏ ਤੇ ਕਰੀਏ ਦੁੱਖ-ਸੁੱਖ-ਸਾਂਝਾ,
ਹੋਵੇ ਨਾ ਦਿਲਾ ਦੇ ਵਿੱਚ ਖ਼ਾਰ ਯਾਰੋ ਕਿੰਨਾ ਚੰਗਾ ਹੈ।
ਮਾਂ ਕੋਲੋਂ ਪੁੱਤ ਨਾ ਵਿੱਛੜੇ ਨਾ ਰੁੱਲੇ ਕੋਈ ਪਰਦੇਸ਼ੀ,
ਸਭ ਨੂੰ ਮਿਲੇ ਏਥੇ ਰੁਜ਼ਗਾਰ ਯਾਰੋ ਕਿੰਨਾ ਚੰਗਾ ਹੈ।
ਦੁਨੀਆਂ ਅੰਦਰ ਸ਼ਾਂਤੀ ਹੋਵੇ, ਨਾ ਕਿਸੇ ਦਾ ਕੋਈ ਦੁਸ਼ਮਨ,
ਨਾ ਹੋਵੇ ਐਂਟਮੀ ਹਥਿਆਰ ਯਾਰੋ ਕਿੰਨਾ ਚੰਗਾ ਹੈ।
ਪਿੰਡ ਧੜਾਕ ਚੋਂ ਦੁਸ਼ਮਨ ਹੋਣ ਭਾਵੇਂ ਤੇਰੇ ਲੱਖਾਂ ਹੀ,
ਗਿੱਲ ਕਰੇ ਸਭ ਨੂੰ ਹੀ ਪਿਆਰ ਯਾਰੋ ਕਿੰਨਾ ਚੰਗਾ ਹੈ।
ਮਨਦੀਪ ਗਿੱਲ ਧੜਾਕ
9988111134