6000 mAh ਬੈਟਰੀ ਤੇ 50MP ਕੈਮਰਾ, Samsung ਦੇ 5G ਸਮਾਰਟਫੋਨ ‘ਤੇ ਧਮਾਕੇਦਾਰ ​​ਡੀਲ

ਨਵੀਂ ਦਿੱਲੀ, 15  ਜਨਵਰੀ – Amazon ਗ੍ਰੇਟ ਰਿਪਬਲਿਕ ਡੇ ਸੇਲ ਲਾਈਵ ਹੋ ਗਈ ਹੈ। ਸੇਲ ‘ਚ ਸਾਰੀਆਂ ਸ਼੍ਰੇਣੀਆਂ ਦੇ ਸਮਾਨ ‘ਤੇ ਚੰਗਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਸੇਲ ਉਨ੍ਹਾਂ ਲਈ ਸਭ ਤੋਂ ਵਧੀਆ ਮੌਕਾ ਸਾਬਤ ਹੋ ਸਕਦੀ ਹੈ ਜੋ ਘੱਟ ਬਜਟ ‘ਚ 5ਜੀ ਸਮਾਰਟਫੋਨ ਖਰੀਦਣਾ ਚਾਹੁੰਦੇ ਹਨ। Amazon ‘ਤੇ ਸੈਮਸੰਗ ਦੇ Galaxy M35 5G ਨੂੰ ਡਿਸਕਾਊਂਟ ਨਾਲ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਇਸ ‘ਚ ਦਿੱਤੇ ਗਏ ਸਪੈਸੀਫਿਕੇਸ਼ਨ ਕੀਮਤ ਨੂੰ ਦੇਖਦੇ ਹੋਏ ਵੀ ਸ਼ਾਨਦਾਰ ਹਨ। ਇੱਥੇ ਅਸੀਂ ਤੁਹਾਨੂੰ ਫੋਨ ਦੀਆਂ ਖੂਬੀਆਂ ਤੇ ਆਫਰਜ਼ ਬਾਰੇ ਦੱਸਣ ਜਾ ਰਹੇ ਹਾਂ।

ਸੇਲ ‘ਚ ਮਿਲ ਰਿਹਾ 5G ਸਮਾਰਟਫੋਨ

Samsung Galaxy M35 5G ਨੂੰ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ‘ਤੇ ਡਿਸਕਾਊਂਟ ਨਾਲ ਆਪਣਾ ਬਣਾਇਆ ਜਾ ਸਕਦਾ ਹੈ। 5ਜੀ ਫੋਨ ‘ਤੇ ਮਿਲ ਰਹੇ ਆਫਰਜ਼ ਤੋਂ ਬਾਅਦ ਇਸ ਦੀ ਪ੍ਰਭਾਵੀ ਕੀਮਤ 14,000 ਰੁਪਏ ਤੋਂ ਘੱਟ ਰਹਿ ਜਾਵੇਗੀ। ਇਸ ਨੂੰ 14,999 ਰੁਪਏ ‘ਚ ਲਾਂਚ ਕੀਤਾ ਗਿਆ ਸੀ ਪਰ ਇਸ ‘ਤੇ SBI ਬੈਂਕ ਦੇ ਕ੍ਰੈਡਿਟ ਨਾਲ ਭੁਗਤਾਨ ਕਰਨ ‘ਤੇ 1000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਹੋਰ ਵਾਧੂ ਲਾਭ ਵੀ ਮਿਲ ਰਹੇ ਹਨ।

Samsung Galaxy M35 5G ਦੇ ਸਪੈਸੀਫਿਕੇਸ਼ਨਸ

Samsung Galaxy M35 5G ਵਿੱਚ 6.6-ਇੰਚ ਦੀ AMOLED ਡਿਸਪਲੇਅ ਹੈ, ਜੋ 120Hz ਰਿਫਰੈਸ਼ ਰੇਟ ਤੇ 1080 x 2340 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਇਸ ਦੀ ਪੀਕ ਬ੍ਰਾਈਟਨੈਸ 1000 nits ਹੈ। ਫੋਨ ‘ਚ ਸ਼ਾਨਦਾਰ ਆਡੀਓ ਕੁਆਲਿਟੀ ਲਈ Dolby Atmos ਸਪੋਰਟ ਵੀ ਦਿੱਤੀ ਗਈ ਹੈ।

ਪਰਫਾਰਮੈਂਸ ਤੇ 0s

ਪਰਫਾਰਮੈਂਸ ਦੇ ਲਿਹਾਜ਼ ਨਾਲ ਇਸ ਨੂੰ Exynos 1380 ਪ੍ਰੋਸੈਸਰ ਲਗਾਇਆ ਗਿਆ ਹੈ, ਜਿਸ ਨੂੰ 8GB ਰੈਮ ਤੇ 256GB ਸਟੋਰੇਜ ਨਾਲ ਜੋੜਿਆ ਗਿਆ ਹੈ। Exynos 1380 ਵਿੱਚ ਚਾਰ ਪਰਫਾਰਮੈਂਸ ਕੋਰ 2.4GHz ‘ਤੇ ਕਲੌਕ ਕੀਤੇ ਗਏ ਹਨ ਤੇ ਚਾਰ ਕੁਸ਼ਲਤਾ ਕੋਰ 2.0GHz ‘ਤੇ ਹਨ। ਇਸ ਤੋਂ ਇਲਾਵਾ ਇਹ ਫੋਨ ਐਂਡ੍ਰਾਇਡ 14 ਆਧਾਰਿਤ OneUI 6.1 OS ‘ਤੇ ਚੱਲਦਾ ਹੈ।

ਬੈਟਰੀ ਤੇ ਕੈਮਰਾ ਸੈਟਅੱਪ

ਫੋਟੋਗ੍ਰਾਫੀ ਲਈ Galaxy M35 5G ਵਿੱਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਹੈ। ਜਿਸ ‘ਚ 50MP ਦਾ ਪ੍ਰਾਇਮਰੀ ਕੈਮਰਾ, 8MP ਅਲਟਰਾਵਾਈਡ ਲੈਂਸ ਤੇ 8MP ਮੈਕਰੋ ਸੈਂਸਰ ਹੈ । ਸੈਲਫੀ ਤੇ ਵੀਡੀਓ ਕਾਲਾਂ ਲਈ 13MP ਸੈਲਫੀ ਸ਼ੂਟਰ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬ ‘ਚ ਆਬਕਾਰੀ ਤੇ ਕਰ ਇੰਸਪੈਕਟਰ ਦੀਆਂ

ਨਵੀਂ ਦਿੱਲੀ, 15 ਜਨਵਰੀ – ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ...