
ਨਵੀਂ ਦਿੱਲੀ, 9 ਜਨਵਰੀ – ਭਾਰਤ ਦੇ ਯੂਕੀ ਭਾਂਬਰੀ ਅਤੇ ਫਰਾਂਸ ਦੇ ਅਲਬਾਨੋ ਓਲੀਵੇਟੀ ਦੀ ਜੋੜੀ ਨੇ ਅੱਜ ਇੱਥੇ ਏਟੀਪੀ ਟੂਰ ’ਤੇ ਆਕਲੈਂਡ ਵਿੱਚ ਏਐੱਸਬੀ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ, ਜਦਕਿ ਐੱਨ ਸ੍ਰੀਰਾਮ ਬਾਲਾਜੀ ਆਪਣੇ ਸਾਥੀ ਨਾਲ ਮਿਗੁਏਲ ਆਰ. ਵਰੇਲਾ ਨੇ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਕੇ ਬਾਹਰ ਹੋ ਗਿਆ। ਭਾਂਬਰੀ ਅਤੇ ਓਲੀਵੇਟੀ ਨੇ ਸੈਂਡਰ ਅਰੈਂਡਸ ਅਤੇ ਲਿਊਕ ਜੌਹਨਸਨ ਨੂੰ 6-4, 6-4 ਨਾਲ ਹਰਾਇਆ। ਹੁਣ ਇਸ ਜੋੜੀ ਦਾ ਸਾਹਮਣਾ ਜੂਲੀਅਨ ਕੈਸ਼ ਅਤੇ ਲੋਇਡ ਗਲਾਸਪੂਲ ਤੇ ਅਜੀਤ ਰਾਏ ਅਤੇ ਕਿਰਨਪਾਲ ਪੰਨੂ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।