ਗਾਇਕ ਉਦਿਤ ਨਾਰਾਇਣ ਦੀ ਇਮਾਰਤ ‘ਚ ਲੱਗੀ ਅੱਗ, ਹਾਦਸੇ ‘ਚ ਇੱਕ ਗੁਆਂਢੀ ਦੀ ਮੌਤ

ਨਵੀਂ ਦਿੱਲੀ, 8 ਜਨਵਰੀ – ਮੁੰਬਈ ‘ਚ ਗਾਇਕ ਉਦਿਤ ਨਾਰਾਇਣ ਦੇ ਅਪਾਰਟਮੈਂਟ ‘ਚ ਅੱਗ ਲੱਗ ਗਈ। ਅੰਧੇਰੀ ਵੈਸਟ ਸਥਿਤ ਸ਼ਾਸਤਰੀ ਨਗਰ ਵਿਚ ਸਕਾਈਪੈਨ ਅਪਾਰਟਮੈਂਟ ਵਿਚ ਰਾਤ 9.15 ਵਜੇ ਅਚਾਨਕ ਅੱਗ ਲੱਗ ਗਈ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ।ਵਿੱਕੀ ਲਾਲਵਾਨੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 11ਵੀਂ ਮੰਜ਼ਿਲ ‘ਤੇ ਰਹਿੰਦੇ ਉਦਿਤ ਨਾਰਾਇਣ ਦੇ ਗੁਆਂਢੀ ਰਾਹੁਲ ਮਿਸ਼ਰਾ (75 ਸਾਲ) ਦੀ ਮੌਤ ਹੋ ਗਈ ਜਦਕਿ ਉਸ ਦਾ ਰਿਸ਼ਤੇਦਾਰ ਰੌਨਕ ਮਿਸ਼ਰਾ ਗੰਭੀਰ ਜ਼ਖ਼ਮੀ ਹੋ ਗਿਆ।

ਮਦਦ ਲਈ ਦੌੜੀ ਰਾਹੁਲ ਦੀ ਪਤਨੀ

ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਦਾਅਵਾ ਕੀਤਾ ਕਿ ਪਰਿਵਾਰ ਨੇ ਇਕ ਦੀਵਾ ਜਗਾਇਆ ਸੀ, ਜਿਸ ਦੀ ਲਾਟ ਕਾਰਨ ਨੇੜੇ ਦੇ ਪਰਦਿਆਂ ਨੂੰ ਅੱਗ ਲੱਗ ਗਈ। ਖਬਰਾਂ ਮੁਤਾਬਕ ਰਾਹੁਲ ਦੀ ਪਤਨੀ ਮਦਦ ਲਈ ਰੌਲਾ ਪਾਉਂਦੀ ਹੋਈ ਹੇਠਾਂ ਦੌੜੀ, ਜਿਸ ਤੋਂ ਬਾਅਦ ਚੌਕੀਦਾਰ ਨੂੰ ਘਟਨਾ ਦਾ ਪਤਾ ਲੱਗਾ ਅਤੇ ਉਹ ਫਲੈਟ ਵੱਲ ਭੱਜਿਆ।

ਸਾਂਝਾ ਕਰੋ

ਪੜ੍ਹੋ

ਸ਼ਿਵ ਸੈਨਾ ਲੀਡਰ ਦਾ ਗੋਲੀਆਂ ਮਾਰ ਕੇ

ਮੋਗਾ, 14 ਮਾਰਚ – ਮੋਗਾ ਵਿੱਚ ਇੱਕ ਜ਼ਿਲ੍ਹਾ ਮੁਖੀ ਦੀ...