ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਉਤਰੇਗਾ ਸਭ ਤੋਂ ਵੱਡਾ ਭਾਰਤੀ ਦਲ

ਨਵੀਂ ਦਿੱਲੀ, 8 ਜਨਵਰੀ – ਇੱਥੇ 14 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਯੋਨੇਕਸ-ਸਨਰਾਈਜ਼ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ੇ ਸੇਨ ਅਤੇ ਪੀਵੀ ਸਿੰਧੂ ਦੀ ਅਗਵਾਈ ਹੇਠ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ 21 ਮੈਂਬਰੀ ਦਲ ਹਿੱਸਾ ਲਵੇਗਾ। ਓਲੰਪਿਕ ਚੈਂਪੀਅਨ ਵਿਕਟਰ ਐਕਸਲਸਨ, ਐੱਨ ਸੇ ਯੰਗ ਅਤੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸ਼ੀ ਯੂਕੀ ਵਰਗੇ ਸਿਤਾਰੇ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ। ਭਾਰਤ ਵੱਲੋਂ ਪੁਰਸ਼ ਸਿੰਗਲਜ਼ ’ਚ ਤਿੰਨ, ਮਹਿਲਾ ਸਿੰਗਲਜ਼ ’ਚ ਚਾਰ, ਪੁਰਸ਼ ਡਬਲਜ਼ ’ਚ ਦੋ, ਮਹਿਲਾ ਡਬਲਜ਼ ’ਚ ਅੱਠ ਤੇ ਮਿਕਸਡ ਡਬਲਜ਼ ’ਚ ਚਾਰ ਜੋੜੀਆਂ ਚੁਣੌਤੀ ਪੇਸ਼ ਕਰਨਗੀਆਂ।

ਇੰਦਰਾ ਗਾਂਧੀ ਸਟੇਡੀਅਮ ਦੇ ਕੇਡੀ ਜਾਧਵ ਇਨਡੋਰ ਹਾਲ ’ਚ ਹੋਣ ਵਾਲੇ ਇਸ ਟੂਰਨਾਮੈਂਟ ’ਚ ਚੈਂਪੀਅਨਾਂ ਲਈ ਸਾਢੇ ਨੌਂ ਲੱਖ ਡਾਲਰ (ਲਗਪਗ 8.15 ਕਰੋੜ ਰੁਪਏ) ਦਾ ਇਨਾਮੀ ਪੂਲ ਅਤੇ 11,000 ਰੈਂਕਿੰਗ ਅੰਕ ਦਾਅ ’ਤੇ ਲੱਗਣਗੇ। ਭਾਰਤੀ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਜੈ ਮਿਸ਼ਰਾ ਨੇ ਇਸ ਬਾਰੇ ਕਿਹਾ, ‘ਸੁਪਰ 750 ਈਵੈਂਟ ਵਿੱਚ ਇੰਨੇ ਭਾਰਤੀ ਖਿਡਾਰੀਆਂ ਦਾ ਹਿੱਸਾ ਲੈਣਾ ਵਿਸ਼ਵ ਪੱਧਰ ’ਤੇ ਭਾਰਤੀ ਬੈਡਮਿੰਟਨ ਦੀ ਤਰੱਕੀ ਦਾ ਪ੍ਰਤੀਕ ਹੈ। ਇਹ ਸਿਰਫ ਸ਼ੁਰੂਆਤ ਹੈ। ਇਸ ਸਾਲ ਸਾਡੇ ਸਥਾਪਿਤ ਖਿਡਾਰੀਆਂ ਦੇ ਨਾਲ ਨਵੇਂ ਨਾਮ ਵੀ ਭਾਰਤੀ ਬੈਡਮਿੰਟਨ ਦੀ ਚਮਕ ਵਧਾਉਣਗੇ।’ ਪਿਛਲੀ ਵਾਰ ਚਿਰਾਗ ਸ਼ੈਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਪੁਰਸ਼ ਡਬਲਜ਼ ਦੇ ਫਾਈਨਲ, ਜਦਕਿ ਐੱਚਐੱਸ ਪ੍ਰਣੌਏ 2024 ’ਚ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਚਿਰਾਗ ਅਤੇ ਸਾਤਵਿਕ ਪੁਰਸ਼ ਡਬਲਜ਼ ’ਚ ਇਕ ਵਾਰ ਫਿਰ ਖਿਤਾਬ ਦੇ ਮਜ਼ਬੂਤ ​​ਦਾਅਵੇਦਾਰ ਹੋਣਗੇ। ਇਨ੍ਹਾਂ ਤੋਂ ਇਲਾਵਾ ਭਾਰਤ ਦੀਆਂ ਉਮੀਦਾਂ ਸਾਬਕਾ ਚੈਂਪੀਅਨ ਲਕਸ਼ੈ ਸੇਨ ਅਤੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ’ਤੇ ਵੀ ਟਿਕੀਆਂ ਰਹਿਣਗੀਆਂ।

ਇਸ ਟੂਰਨਾਮੈਂਟ ਵਿੱਚ ਵਿਸ਼ਵ ਦੇ ਸਿਖਰਲੇ 20 ਪੁਰਸ਼ ਸਿੰਗਲਜ਼ ਖਿਡਾਰੀਆਂ ’ਚੋਂ 18 ਅਤੇ ਸਿਖਰਲੀਆਂ 20 ਮਹਿਲਾ ਸਿੰਗਲਜ਼ ਖਿਡਾਰਨਾਂ ’ਚੋਂ 14 ਹਿੱਸਾ ਲੈ ਰਹੀਆਂ ਹਨ। ਭਾਰਤ ਵੱਲੋਂ ਪੁਰਸ਼ ਸਿੰਗਲਜ਼ ਵਿੱਚ ਲਕਸ਼ੈ ਸੇਨ, ਐੱਚਐੱਸ ਪ੍ਰਣੌਏ ਅਤੇ ਪ੍ਰਿਯਾਂਸ਼ੂ ਰਾਜਾਵਤ, ਮਹਿਲਾ ਸਿੰਗਲਜ਼ ਵਿੱਚ ਪੀਵੀ ਸਿੰਧੂ, ਮਾਲਵਿਕਾ ਬੰਸੌਦ, ਅਨੁਪਮਾ ਉਪਾਧਿਆਏ ਅਤੇ ਆਕਰਸ਼ੀ ਕਸ਼ਯਪ, ਪੁਰਸ਼ ਡਬਲਜ਼ ਵਿੱਚ ਚਿਰਾਗ ਸ਼ੈੱਟੀ-ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਕੇ ਸਾਈ ਪ੍ਰਤੀਕ-ਪ੍ਰਿਥਵੀ ਕੇ ਰੌਏ,

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...