ਮੋਗਾ ਵਿਖੇ ਪੁਰਾਤਨ ਖੇਡ ਮੇਲਾ

ਮੋਗਾ, 4 ਜਨਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਭੱਜ ਦੌੜ ਦੇ ਦੌਰ ਵਿੱਚ ਨਿਵੇਕਲੇ ਕੰਮ ਸ਼ੁਰੂ ਕਰਨੇ ਸੌਖੇ ਨੇ,ਪਰ ਉਹਨਾਂ ਲਗਾਤਾਰ ਨਿਭਣ ਲਈ ਸਿਰੜ,ਸ਼ੌਕ, ਤਾਂਘ ਤੇ ਨਾਲ ਲੋਕਾਂ ਨੂੰ ਜੋੜ ਕਿ ਰੱਖਣਾ ਆਪਣੇ ਆਪ ਵਿੱਚ ਤਕੜਾ ਕਾਰਜ ਹੈ। ਜੱਸ ਢਿੱਲੋਂ ਤੇ ਉਨ੍ਹਾਂ ਦੇ ਸਹਿਯੋਗੀਆਂ ਸਿਰ ਇਹ ਸਿਹਰਾ ਜਾਂਦਾ ਹੈ। ਬੱਚਿਆਂ ਦਾ ਮੈਦਾਨ ਵਿੱਚ ਆਉਣ ਦਾ ਝਾਕਾ ਖੋਲ੍ਹਣ ਤੇ ਹੌਂਸਲੇ ਦੀ ਨੀਂਹ ਰੱਖਣ ਦਾ ਕੰਮ ਕਰਨ ਲਈ ਸ਼ਲਾਘਾ ਕਰਨੀ ਬਣਦੀ ਹੈ ਜਿਸ ਟੀਮ ਨੇ ਪੁਰਾਤਨ ਖੇਡ ਮੇਲੇ ਦਾ ਮੁੱਢ ਬੰਨ੍ਹਿਆ। ਖੇਡਾਂ ਚ ਰੱਸਾ ਕੱਸੀ, ਅੜਿੱਕਾ ਦੌੜ,ਲੰਬੀ ਛਾਲ, ਉੱਚੀ ਛਾਲ, ਘੜਾ ਚੱਕ ਕੇ ਭੱਜਣ ਵਾਲੀ ਦੌੜ, ਬਾਂਟੇ ਖੇਡਾਂ ਖਡਵਾਈਆਂ। ਬੀਤੇ ਦਿਨ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਚਾਰੁਮਿਤਾ ਅੇਡੀਸਨਲ ਡਿਪਟੀ ਕਮਿਸ਼ਨਰ ਨੇ ਖੇਡਾਂ ਦਾ ਸ਼ੁਭ ਆਰੰਭ ਕੀਤਾ। ਸਾਬਕਾ ਵਧਾਇਕ ਡਾਕਟਰ ਹਰਜੋਤ ਕਮਲ ,ਦਵਿੰਦਰ ਪਾਲ ਰਿੰਪੀ ਵਿਸ਼ੇਸ਼ ਤੌਰ ਤੇ ਪੁੱਜੇ। ਸਮੁੱਚੀ ਟੀਮ ਪਰਮਜੀਤ ਸਿੰਘ,ਕੁਲਦੀਪ ਕਲਸੀ,ਹਰਪ੍ਰੀਤ ਖੀਵਾ,ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸੋਹਲ ਜੀ ਅਤੇ ਜਸ ਢਿੱਲੋਂ ਵੱਲੋਂ ਭਾਗ ਲੈਣ ਵਾਲਿਆਂ ਦਾ ਤੇ ਪਹੁੰਚਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ।

ਸਾਂਝਾ ਕਰੋ

ਪੜ੍ਹੋ

ਪਹਿਲੀਆਂ ਸਰਕਾਰਾਂ ਵਾਂਗ ਪੈਸੇ ਵੱਟੇ ਅਹੁਦੇ ਨਹੀਂ,

*ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਚ ਮਾਰਕੀਟ ਕਮੇਟੀ...