ਕੌਣ ਹੈ ਅਰਜੁਨ ਐਵਾਰਡ ਜੇਤੂ ਸਲੀਮਾ ਟੇਟੇ, ਬਾਂਸ ਦੀ ਸਟਿੱਕ ਨਾਲ ਕਰਦੀ ਸੀ ਪ੍ਰੈਕਟਿਸ

ਸਿਮਡੇਗਾ, 3 ਜਨਵਰੀ – ਝਾਰਖੰਡ ਦੇ ਸਿਮਡੇਗਾ ਦੀ ਧੀ ਸਲੀਮਾ ਟੇਟੇ ਹਾਕੀ ‘ਚ ਫਰਸ਼ ਤੋਂ ਅਰਸ਼ ਤਕ ਦਾ ਸਫ਼ਰ ਪੂਰਾ ਕਰਨ ਤੋਂ ਬਾਅਦ ਅਰਜੁਨ ਪੁਰਸਕਾਰ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਹੋਵੇਗੀ। ਵਰਤਮਾਨ ‘ਚ ਉਹ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੈ। ਉਹ 17 ਜਨਵਰੀ ਨੂੰ ਰਾਸ਼ਟਰਪਤੀ ਤੋਂ ਪੁਰਸਕਾਰ ਹਾਸਲ ਕਰੇਗੀ। ਸਲੀਮਾ ਸਿਮਡੇਗਾ ਜ਼ਿਲ੍ਹੇ ਦੇ ਸਦਰ ਬਲਾਕ ਦੇ ਛੋਟੇ ਜਿਹੇ ਪਿੰਡ ਬਰਕੀਛਾਪਰ ਦੀ ਵਸਨੀਕ ਹੈ। ਉਹ ਆਪਣੇ ਪਿਤਾ ਦੀ ਉਂਗਲ ਫੜ ਕੇ ਕੱਚੇ ਮੈਦਾਨਾਂ ‘ਚ ਹਾਕੀ ਖੇਡਣ ਲਈ ਬਰਕੀਛਾਪਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਜਾਂਦੀ ਸੀ। ਹੱਥ ਨਾਲ ਬਣੀ ਬਾਂਸ ਦੀ ਸਟਿੱਕ ਤੇ ਬਾਲ ਨਾਲ ਹਾਕੀ ਦੀ ਸ਼ੁਰੂਆਤ ਕਰਨ ਵਾਲੀ ਸਲੀਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪਿੰਡ ਪੱਧਰ ਦੇ ਟੂਰਨਾਮੈਂਟਾਂ ਤੋਂ ਕੀਤੀ। ਰਾਜ ਪੱਧਰੀ ਸਿਖਲਾਈ ਕੇਂਦਰ ‘ਚ ਸਿਲੈਕਸ਼ਨ ਤੋਂ ਬਾਅਦ, ਉਹ ਪਹਿਲਾਂ ਝਾਰਖੰਡ ਟੀਮ ਲਈ ਖੇਡਦੀ ਹੋਈ ਭਾਰਤੀ ਟੀਮ ਤਕ ਪਹੁੰਚੀ।

ਸਲੀਮਾ ਨੇ 2014 ‘ਚ ਪਹਿਲੀ ਵਾਰ ਝਾਰਖੰਡ ਟੀਮ ਤੇ 2016 ‘ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ।

  • ਸਾਲ 2018 ‘ਚ ਉਸਨੂੰ ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨੀ ਮਿਲੀ।
  • 2024 ‘ਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਬਣੀ।

ਇਕ ਛੋਟੇ ਜਿਹੇ ਪਿੰਡ ‘ਚ ਖੱਸੀ ਕੱਪ ਤੋਂ ਆਪਣਾ ਪਹਿਲਾ ਮੁਕਾਬਲਾ ਖੇਡਦਿਆਂ ਸਲੀਮਾ ਓਲੰਪਿਕ, ਵਿਸ਼ਵ ਕੱਪ, ਰਾਸ਼ਟਰਮੰਡਲ, ਏਸ਼ੀਆਈ ਖੇਡਾਂ, ਏਸ਼ੀਆ ਕੱਪ ਸਮੇਤ ਦੁਨੀਆ ਦੇ ਸਾਰੇ ਹਾਕੀ ਮੁਕਾਬਲਿਆਂ ‘ਚ ਭਾਰਤ ਲਈ ਖੇਡ ਚੁੱਕੀ ਹੈ। ਉਹ 2021 ‘ਚ ਟੋਕੀਓ ਓਲੰਪਿਕ ਲਈ ਚੁਣੀ ਗਈ ਸੀ। ਇਸ ਸਾਲ ਉਸ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਹੈ। ਇਹ ਖਬਰ ਮਿਲਣ ਤੋਂ ਬਾਅਦ ਸਲੀਮਾ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।

ਬਡਕੀਛਾਪਰ ਪਿੰਡ ‘ਚ ਰਹਿੰਦਾ ਹੈ ਪਰਿਵਾਰ

ਸਲੀਮਾ ਦਾ ਪਰਿਵਾਰ ਅਜੇ ਵੀ ਬਡਕੀਛਾਪਰ ਪਿੰਡ ਵਿੱਚ ਰਹਿੰਦਾ ਹੈ। ਜਦੋਂ ਸਲੀਮਾ ਨੂੰ 2021 ‘ਚ ਓਲੰਪਿਕ ਲਈ ਚੁਣਿਆ ਗਿਆ ਸੀ ਤਾਂ ਉਸ ਦੇ ਘਰ ਵਿੱਚ ਟੀਵੀ ਵੀ ਨਹੀਂ ਸੀ। ਉਸ ਦੇ ਪਿਤਾ ਸੁਲੱਖਣ ਟੇਟੇ ਤੇ ਭਰਾ ਅਨਮੋਲ ਲੱਕੜ ਅਜੇ ਵੀ ਖੇਤ ਵਾਹੁੰਦੇ ਹਨ। ਮੰਡੀ ‘ਚ ਦੁਕਾਨ ਲਗਾਉਣ ਤੋਂ ਇਲਾਵਾ ਉਹ ਮਨਰੇਗਾ ਤਹਿਤ ਮਜ਼ਦੂਰੀ ਦਾ ਕੰਮ ਵੀ ਕਰਦੇ ਸਨ। ਸਲੀਮਾ ਦੀਆਂ ਚਾਰ ਭੈਣਾਂ ਹਨ, ਜਿਨ੍ਹਾਂ ਵਿਚ ਐਲੀਸਨ, ਅਨੀਮਾ, ਸੁਮੰਤੀ ਤੇ ਮਹਿਮਾ ਟੈਟੇ ਸ਼ਾਮਲ ਹਨ। ਸਲੀਮਾ ਦੀ ਭੈਣ ਮਹਿਮਾ ਵੀ ਅੰਤਰਰਾਸ਼ਟਰੀ ਹਾਕੀ ਖਿਡਾਰਨ ਹੈ। ਸਲੀਮਾ ਦੇ ਪਿਤਾ ਸੁਲਕਸਨ ਟੇਟੇ ਨੇ ਦੱਸਿਆ ਕਿ ਸਲੀਮਾ ਕਾਫੀ ਸੰਘਰਸ਼ ਤੋਂ ਬਾਅਦ ਇਸ ਮੁਕਾਮ ‘ਤੇ ਪਹੁੰਚੀ ਹੈ। ਪਹਿਲਾਂ ਉਹ ਉਸ ਨਾਲ ਹਾਕੀ ਦੇ ਮੈਦਾਨ ‘ਚ ਜਾ ਕੇ ਹਾਕੀ ਸਿੱਖਦੀ ਸੀ। ਬਾਅਦ ‘ਚ ਹਾਕੀ ਸਿਮਡੇਗਾ ਦੇ ਮੌਜੂਦਾ ਪ੍ਰਧਾਨ ਮਨੋਜ ਕੋਨਬੇਗੀ ਦੀ ਪਹਿਲਕਦਮੀ ਨਾਲ, ਉਸਨੂੰ ਸਿਮਡੇਗਾ ਵਿਖੇ ਰਾਜ ਪੱਧਰੀ ਰਿਹਾਇਸ਼ੀ ਸਿਖਲਾਈ ਲਈ ਚੁਣਿਆ ਗਿਆ।

ਵਿਸ਼ਵਾਸ ਨਹੀਂ ਸੀ ਕਿ ਮੈਨੂੰ ਇੰਨੀ ਜਲਦੀ ਇੰਨਾ ਵੱਡਾ ਸਨਮਾਨ ਮਿਲੇਗਾ

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਲੀਮਾ ਟੇਟੇ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਝਾਰਖੰਡ ਦੀ ਪਹਿਲੀ ਮਹਿਲਾ ਹਾਕੀ ਖਿਡਾਰਨ ਹੈ। ਉਹ ਪੁਣੇ ‘ਚ ਹਾਕੀ ਇੰਡੀਆ ਲੀਗ ਦੀ ਤਿਆਰੀ ਕਰ ਰਹੀ ਹੈ। ਉਸਨੇ ਇਹ ਪੁਰਸਕਾਰ ਆਪਣੇ ਮਾਤਾ-ਪਿਤਾ, ਕੋਚ ਤੇ ਝਾਰਖੰਡ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਉਸ ਨੇ ਕਿਹਾ ਕਿ ਯਕੀਨ ਨਹੀਂ ਸੀ ਕਿ ਉਸ ਨੂੰ ਇੰਨੀ ਜਲਦੀ ਇਹ ਐਵਾਰਡ ਮਿਲੇਗਾ। ਐਵਾਰਡ ਮਿਲਣ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਅਤੇ ਭਵਿੱਖ ‘ਚ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗੀ।

 

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...