ਟੈਲੀਗ੍ਰਾਮ ਦੇ ਸਾਲ ਦੇ ਪਹਿਲੇ ਅਪਡੇਟ ਨਾਲ ਯੂਜ਼ਰਜ਼ ਨੂੰ ਮਿਲਣਗੇ ਨਵੇਂ ਫੀਚਰਜ਼

ਨਵੀਂ ਦਿੱਲੀ, 3 ਜਨਵਰੀ – ਟੈਲੀਗ੍ਰਾਮ ਨੇ 2025 ਦੇ ਆਪਣੇ ਪਹਿਲੇ ਅਪਡੇਟ ਦੇ ਨਾਲ ਕਈ ਨਵੇਂ ਫੀਚਰਜ਼ ਪੇਸ਼ ਕੀਤੇ ਹਨ। ਬਦਲਾਅ ਦੀ ਗੱਲ ਕਰੀਏ ਤਾਂ ਮੈਸੇਜਿੰਗ ਐਪ ਨੇ ਹੁਣ ਯੂਜ਼ਰਜ਼ ਨੂੰ ਇਹ ਸਹੂਲਤ ਦਿੱਤੀ ਹੈ ਕਿ ਉਹ ਪ੍ਰਾਪਤ ਕੀਤੇ ਤੋਹਫ਼ਿਆਂ ਨੂੰ ਸੰਗ੍ਰਹਿ ‘ਚ ਬਦਲ ਸਕਦੇ ਹਨ। ਇਹ ਦੂਜਿਆਂ ਨੂੰ ਵੀ ਟ੍ਰਾਂਸਫਰ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਅਪਡੇਟ ਇਨ-ਐਪ QR ਕੋਡ ਸਕੈਨਰ, ਸਰਵਿਸ ਮੈਸੇਜ ਰਿਐਕਸ਼ਨ, ਫੋਲਡਰ ਨਾਵਾਂ ‘ਚ ਇਮੋਜੀ ਤੇ ਐਕਸਟ੍ਰਾ ਮੈਸੇਜ ਸਰਚ ਫਿਲਟਰ ਵਰਗੇ ਫੀਚਰਜ਼ ਵੀ ਸ਼ਾਮਲ ਹੋਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ 2024 ਦਾ 17ਵਾਂ ਵੱਡਾ ਅਪਡੇਟ ਹੋਣਾ ਸੀ, ਪਰ ‘ਐਪਲ ਦੀ ਰਿਵਿਊ ਟੀਮ ਵੱਲੋਂ ਧਿਆਨ ਨਾ ਦਿੱਤੇ ਜਾਣ’ ਕਾਰਨ ਇਸ ਮਿਆਦ ਨੂੰ ਪੂਰਾ ਨਹੀਂ ਕਰ ਸਕਿਆ।

ਆਓ ਜਾਣਦੇ ਹਾਂ ਟੈਲੀਗ੍ਰਾਮ ਦੇ ਨਵੇਂ ਫੀਚਰਜ਼

ਟੈਲੀਗ੍ਰਾਮ ਨੇ ਇਕ ਬਲਾਗ ਪੋਸਟ ‘ਚ ਆਪਣੇ ਨਵੇਂ ਫੀਚਰਜ਼ ਬਾਰੇ ਵਿਸਥਾਰ ਨਾਲ ਦੱਸਿਆ ਹੈ। ਕੰਪਨੀ ਮੁਤਾਬਕ ਟੈਲੀਗ੍ਰਾਮ ‘ਤੇ ਮਿਲਣ ਵਾਲੇ ਤੋਹਫ਼ਿਆਂ ਨੂੰ ਹੁਣ ਕਲੈਕਟੀਬਲ ‘ਚ ਅਪਗ੍ਰੇਡ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਦੂਜੇ ਯੂਜ਼ਰਜ਼ ਨੂੰ ਟਰਾਂਸਫਰ ਵੀ ਕੀਤਾ ਜਾ ਸਕਦਾ ਹੈ ਜਾਂ NFT ਬਾਜ਼ਾਰਾਂ ‘ਤੇ ਨੀਲਾਮ ਕੀਤਾ ਜਾ ਸਕਦਾ ਹੈ। ਤੋਹਫ਼ਿਆਂ ਨੂੰ ਕਲੈਕਟੀਬਲਸ ‘ਚ ਅੱਪਗ੍ਰੇਡ ਕਰਨਾ ਟੈਲੀਗ੍ਰਾਮ ਆਰਟਿਸਟ ਵੱਲੋਂ ਡਿਜ਼ਾਈਨ ਕੀਤੇ ਗਏ ਕਸਟਮ ਵੇਰੀਏਸ਼ਨ ਦੇ ਨਾਲ ਇਕ ਨਵਾਂ ਅਪੀਅਰੈਂਸ ਅਨਲਾਕ ਹੁੰਦਾ ਹੈ। ਤਤਕਾਲ ਮੈਸੇਜਿੰਗ ਪਲੇਟਫਾਰਮ ਕਹਿੰਦਾ ਹੈ ਕਿ ਕਲੈਕਟੀਬਲਸ ਨੂੰ ਬੈਕਗ੍ਰਾਉਂਡ ਕਲਰ, ਆਈਕਨ ਤੇ ਨੰਬਰ ਵੀ ਮਿਲਦੇ ਹਨ, ਇਹ ਯਕੀਨੀ ਬਣਾਉਂਦਾ ਹੈ ਕਿ ਹਰ ਕਲੈਕਟੀਬਲਸ ਯੂਨੀਕ ਹਨ।

ਅੱਪਡੇਟ ਤੋਂ ਬਾਅਦ ਸਰਵਿਸ ਮੈਸੇਜ ਵਰਗੇ ਕੋਈ ਵਿਅਕਤੀ ਕਿਸੇ ਗਰੁੱਪ ਨੂੰ ਜੁਆਇਨ ਕਰ ਰਿਹਾ ਹੋਵੇ ਜਾਂ ਕੋਈ ਗਿਫਟ ਭੇਜਣਾ ਹੋਵੇ, ਹੁਣ ਇਮੋਜੀ ਰਿਐਕਸ਼ਨ ਦਾ ਸਪੋਰਟ ਮਿਲੇਗਾ। ਇਸੇ ਤਰ੍ਹਾਂ ਅਪਡੇਟ ਤੋਂ ਬਾਅਦ ਟੈਲੀਗ੍ਰਾਮ ‘ਚ ਪ੍ਰਾਈਵੇਟ ਤੇ ਗਰੁੱਪ ਚੈਟ ਤੇ ਚੈਨਲਾਂ ‘ਚ ਸਰਚ ਨੂੰ ਰਿਫਾਈਨ ਕਰਨ ਲਈ ਨਵੇਂ ਐਕਸਟ੍ਰਾ ਫਿਲਟਰ ਦੀ ਬਦੌਲਤ ਸਪੈਸੀਫਿਕ ਚੈਟ ਰਾਹੀਂ ਮੈਸੇਜ ਨੂੰ ਲੱਭਣਾ ਵੀ ਆਸਾਨ ਹੋਵੇਗਾ।ਹੁਣ ਅਧਿਕਾਰਤ ਥਰਡ ਪਾਰਟੀ ਸਰਵਿਸਿਜ਼ ਟਰਾਂਸਪੇਰੈਂਸੀ ਇੰਪਰੂਵ ਕਰਨ ਲਈ ਯੂਜ਼ਰ ਅਕਾਊਂਟਸ ਤੇ ਚੈਟਸ ਨੂੰ ਐਕਸਟ੍ਰਾ ਵੈਰੀਫਿਕੇਸ਼ਨ ਆਈਕਨ ਅਸਾਈਨ ਕਰ ਸਕਦੀਆਂ ਹਨ। ਜੇਕਰ ਕੋਈ ਯੂਜ਼ਰ ਥਰਡ ਪਾਰਟੀ ਵੈਰੀਫਿਕੇਸ਼ਨ ਪ੍ਰਾਪਤ ਕਰਦਾ ਹੈ ਤਾਂ ਨਾਮ ਦੇ ਅੱਗੇ ਛੋਟਾ ਲੋਗੋ ਦਿਖਾਈ ਦੇਵੇਗਾ। ਹਾਲਾਂਕਿ, ਕੰਪਨੀ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਥਰਡ-ਪਾਰਟੀ ਵੈਰੀਫਿਕੇਸ਼ਨ ਆਈਕਨ, ਪਬਲਿਕ ਫਿਗਰਜ਼ ਤੇ ਆਰਗੇਨਾਈਜ਼ੇਸ਼ਨ ਲਈ ਟੈਲੀਗ੍ਰਾਮ ਰਾਹੀਂ ਦਿੱਤੇ ਜਾਣ ਵਾਲੇ ਵੈਰੀਫਾਈਡ ਚੈੱਕਮਾਰਕ ਤੋਂ ਪੂਰੀ ਤਰ੍ਹਾਂ ਅਲੱਗ ਹਨ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...