ਕਵਿਤਾ/ਸੁਰਜੀਤ ਜੱਜ

ਵਕਤ ਖੰਭਾਂ ਦਾ ਵਰ, ਵਕਤ ਹੀ ਜਾਲ਼ ਹੈ
ਵਕਤ ਹਥਿਆਰ ਵੀ ਵਕਤ ਹੀ ਢਾਲ ਹੈ
ਜਦ ਵੀ ਜ਼ਿੰਦਗੀ ਦਾ ਜਿੰਦ ਨੇ ਕਰਜ਼ ਮੋੜਿਆ
ਹਰ ਘੜੀ ਹਰ ਉਹ ਪਲ ਹੀ ਨਵਾਂ ਸਾਲ ਹੈ
—————
ਕੁਛ ਰਹੁ-ਰੁਖ਼ ਸ਼ੀਸ਼ੇ ਦਾ ਕੁਛ ਨਜ਼ਰ-ਨਿਗਾਹ ਬਦਲੇ
ਕੁਛ ਖੈਰ-ਖਵਾਹ ਬਦਲੇ, ਕੁਛ ਬੇ-ਪਰਵਾਹ ਬਦਲੇ
ਆ ਵਕਤ ਪੁਰਾਣੇ ਨੂੰ ਏਦਾਂ ਬਦਲਾ ਲਈਏ
ਵੇਖਣ ਦੀ ਅਦਾ ਬਦਲੇ ਵੇਖਣ ਦੀ ਵਜਾਹ ਬਦਲੇ
——-
ਜ਼ਿੰਦਗੀ ਦਾ ਰਿਣ ਚੁਕਾਉਣ ਦੀਆਂ ਘੜੀਆਂ ਆਉਣ ਤੇ ਵੇਖਣ ਦੀ ਅਦਾ ਤੇ ਵਜਾਹ ਬਦਲਣ ਦੀ ਉਮੀਦ ਨਾਲ਼ ਨਵੇਂ ਵਰ੍ਹੇ ਦੀਆਂ ਬਹੁਤ-ਬਹੁਤ ਮੁਬਾਰਕਾਂ
ਸੁਰਜੀਤ ਜੱਜ

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...