
ਨਵੀਂ ਦਿੱਲੀ, 24 ਦਸੰਬਰ – ਨਵੇਂ ਸਾਲ 2025 ‘ਚ ਭਾਰਤੀ ਆਟੋਮੋਬਾਈਲ ਬਾਜ਼ਾਰ ‘ਚ ਕਈ ਨਵੀਆਂ ਤੇ ਅਪਡੇਟਡ ਕਾਰਾਂ ਲਾਂਚ ਹੋਣ ਜਾ ਰਹੀਆਂ ਹਨ। ਭਾਰਤ ਦੀ ਸਭ ਤੋਂ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਮਾਰੂਤੀ ਸਾਲ 2025 ਵਿੱਚ ਆਪਣੀਆਂ ਕੁਝ ਨਵੀਆਂ ਕਾਰਾਂ ਤੇ ਫੇਸਲਿਫਟ ਮਾਡਲਾਂ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ICE ਤੇ ਇਲੈਕਟ੍ਰਿਕ ਦੋਵਾਂ ਹਿੱਸਿਆਂ ਦੀਆਂ ਗੱਡੀਆਂ ਸ਼ਾਮਲ ਹਨ। ਆਓ ਜਾਣਦੇ ਹਾਂ ਮਾਰੂਤੀ ਦੀਆਂ ਕਿਹੜੀਆਂ ਗੱਡੀਆਂ ਸਾਲ 2025 ‘ਚ ਲਾਂਚ ਹੋ ਸਕਦੀਆਂ ਹਨ।
1. Maruti e-Vitara
ਲਾਂਚ : ਜਨਵਰੀ 2025 ਇੰਡੀਆ ਮੋਬਿਲਿਟੀ ਗਲੋਬਲ ਐਕਸਪੋ ‘ਚ।
ਅਕਸਪੇਕਟਿਡ ਕੀਮਤ : ਐਕਸ-ਸ਼ੋਰੂਮ 22 ਲੱਖ ਰੁਪਏ।
ਮਾਰੂਤੀ ਜਨਵਰੀ 2025 ਵਿੱਚ ਹੋਣ ਵਾਲੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ ਵਿੱਚ ਭਾਰਤ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ SUV ਈ-ਵਿਟਾਰਾ ਨੂੰ ਲਾਂਚ ਕਰ ਸਕਦੀ ਹੈ। ਇਸ ‘ਚ 49 kWh ਤੇ 61 kWh ਬੈਟਰੀ ਪੈਕ ਆਪਸ਼ਨ ਦੇਖੇ ਜਾ ਸਕਦੇ ਹਨ, ਜੋ ਫੁੱਲ ਚਾਰਜ ਹੋਣ ‘ਤੇ 550 ਕਿਲੋਮੀਟਰ ਤੱਕ ਦੀ ਰੇਂਜ ਦੇ ਸਕਦੇ ਹਨ। ਇਸ ‘ਚ 10.25 ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 10.1 ਇੰਚ ਡਿਜੀਟਲ ਡਰਾਈਵਰ ਡਿਸਪਲੇਅ, ਵਾਇਰਲੈੱਸ ਫੋਨ ਚਾਰਜਰ, 6 ਏਅਰਬੈਗ, 360 ਡਿਗਰੀ ਕੈਮਰਾ ਤੇ ਲੈਵਲ-2 ADAS ਵਰਗੇ ਫੀਚਰਜ਼ ਮਿਲ ਸਕਦੇ ਹਨ।
2. 7-seater Maruti Grand Vitara
ਲਾਂਚ : ਜੂਨ 2025 ਵਿੱਚ ਲਾਂਚ ਹੋਣ ਦੀ ਸੰਭਾਵਨਾ
ਹਾਲ ਹੀ ‘ਚ 3-ਰੋਅ ਮਾਰੂਤੀ ਗ੍ਰੈਂਡ ਵਿਟਾਰਾ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਇਸ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਮਾਰੂਤੀ ਇਸ ਨੂੰ 2025 ‘ਚ ਲਾਂਚ ਕਰ ਸਕਦੀ ਹੈ। ਇਸ ਦਾ ਅੰਦਰੂਨੀ ਤੇ ਬਾਹਰੀ ਹਿੱਸਾ 5-ਸੀਟਰ ਗ੍ਰੈਂਡ ਵਿਟਾਰਾ ਤੋਂ ਕਾਫ਼ੀ ਵੱਖਰਾ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ‘ਚ e-Vitara ਨਾਲ ਜੁੜੇ ਕੁਝ ਡਿਜ਼ਾਈਨ ਵੀ ਹੋ ਸਕਦੇ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ‘ਚ 9-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਪੈਨੋਰਾਮਿਕ ਸਨਰੂਫ, 6 ਏਅਰਬੈਗ ਤੇ 360 ਡਿਗਰੀ ਕੈਮਰਾ ਵਰਗੇ ਫੀਚਰਜ਼ ਦੇਖੇ ਜਾ ਸਕਦੇ ਹਨ।
3. Maruti Baleno Facelift
ਲਾਂਚ : ਮਾਰਚ 2025 ਵਿੱਚ ਲਾਂਚ ਹੋਣ ਦੀ ਸੰਭਾਵਨਾ।
ਮਾਰੂਤੀ ਦੀ ਪ੍ਰੀਮੀਅਮ ਹੈਚਬੈਕ ਬਲੇਨੋ ਦਾ ਫੇਸਲਿਫਟ ਵੇਰੀਐਂਟ ਮਾਰਚ 2025 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਆਖ਼ਰੀ ਅਪਡੇਟ 2022 ਵਿੱਚ ਮਿਲੀ ਸੀ ਤੇ ਹੁਣ ਲਗਪਗ ਦੋ ਸਾਲਾਂ ਬਾਅਦ ਮਾਰੂਤੀ ਆਪਣਾ ਨਵਾਂ ਫੇਸਲਿਫਟ ਪੇਸ਼ ਕਰ ਸਕਦੀ ਹੈ। ਇਸ ਦੇ ਨਵੇਂ ਮਾਡਲ ‘ਚ ਹਾਈਬ੍ਰਿਡ ਪਾਵਰਟ੍ਰੇਨ ਦਾ ਆਪਸ਼ਨ ਵੀ ਹੋ ਸਕਦਾ ਹੈ। ਇਸ ‘ਚ ਵੱਡੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਪੂਰੀ ਤਰ੍ਹਾਂ ਨਾਲ ਡਿਜੀਟਲ ਡਰਾਈਵਰ ਡਿਸਪਲੇਅ, ਵਾਇਰਲੈੱਸ ਫੋਨ ਚਾਰਜਰ ਤੇ 6 ਏਅਰਬੈਗ ਵਰਗੇ ਫੀਚਰਜ਼ ਦੇਖੇ ਜਾ ਸਕਦੇ ਹਨ।
4. Maruti Brezza Facelift
ਲਾਂਚ : ਅਗਸਤ 2025 ਵਿੱਚ ਲਾਂਚ ਹੋਣ ਦੀ ਸੰਭਾਵਨਾ।
ਮਾਰੂਤੀ Brezza ਨੂੰ ਆਪਣੀ ਆਖਰੀ ਅਪਡੇਟ ਸਾਲ 2022 ਵਿੱਚ ਮਿਲੀ ਸੀ ਪਰ ਉਦੋਂ ਤੋਂ ਹੁਣ ਤੱਕ ਇਸ ‘ਚ ਕੋਈ ਵੱਡੀ ਅਪਡੇਟ ਨਹੀਂ ਮਿਲੀ। ਹੁਣ ਜਦੋਂ ਨਵੀਂ ਸਬ-4 ਮੀਟਰ SUV ਜਿਵੇਂ Skoda Kylak ਤੇ Kia Sciros ਨੇ ਭਾਰਤੀ ਬਾਜ਼ਾਰ ‘ਚ ਮੁਕਾਬਲਾ ਵਧਾ ਦਿੱਤਾ ਹੈ। ਇਸ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ Brezza ਦੇ ਫੇਸਲਿਫਟ ਵਰਜ਼ਨ ਨੂੰ ਨਵੇਂ ਫੀਚਰਜ਼ ਨਾਲ ਲਿਆਂਦਾ ਜਾ ਸਕਦਾ ਹੈ। ਇਸ ਵਿੱਚ ਵੱਡੀ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਪੂਰੀ ਤਰ੍ਹਾਂ ਨਾਲ ਡਿਜੀਟਲ ਡਰਾਈਵਰ ਡਿਸਪਲੇਅ, ਹਵਾਦਾਰ ਤੇ ਪਾਵਰਡ ਫਰੰਟ ਸੀਟਾਂ ਤੇ 6 ਏਅਰਬੈਗਸ ਨਾਲ ਪੈਨੋਰਾਮਿਕ ਸਨਰੂਫ ਵੀ ਦਿੱਤਾ ਜਾ ਸਕਦਾ ਹੈ।