
ਨਵੀਂ ਦਿੱਲੀ, 23 ਦਸੰਬਰ – 15000 ਰੁਪਏ ਜਾਂ ਇਸ ਤੋਂ ਥੋੜ੍ਹਾ ਵੱਧ ਦਾ ਬਜਟ ਹੈ ਤੇ ਇੱਕ ਨਵਾਂ 5G ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਪਰ ਤੁਸੀਂ ਇਹ ਨਹੀਂ ਸਮਝ ਰਹੇ ਹੋ ਕਿ ਕਿਹੜਾ ਫੋਨ ਖਰੀਦਣਾ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਕੁਝ ਵਧੀਆ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ, ਜੋ ਲੈਟੇਸਟ ਤੇ ਦਮਦਾਰ ਫੀਚਰਜ਼ ਨਾਲ ਲੈਸ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੀ ਕੀਮਤ ਵੀ ਬਜਟ ‘ਚ ਆਉਂਦੀ ਹੈ। ਇਸ ਸੂਚੀ ‘ਚ Poco, Realme ਸਮੇਤ ਕਈ ਕੰਪਨੀਆਂ ਦੇ ਫੋਨ ਸ਼ਾਮਲ ਹਨ।
Poco M7 Pro
Poco ਦਾ ਸਮਾਰਟਫੋਨ 6.67-ਇੰਚ ਦੀ ਡਿਸਪਲੇਅ ਨਾਲ ਲੈਸ ਹੈ, ਜੋ 120Hz ਰਿਫਰੈਸ਼ ਰੇਟ ਤੇ 2,100 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਸਕਰੀਨ ਨੂੰ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਮਿਲੀ ਹੋਈ ਹੈ। ਇਸ ‘ਚ MediaTek Dimension 7025 ਅਲਟ੍ਰਾ ਚਿੱਪਸੈੱਟ ਹੈ। ਇਹ ਐਂਡਰਾਇਡ 14 ‘ਤੇ ਆਧਾਰਿਤ Poco ਦੇ HyperOS ‘ਤੇ ਚੱਲਦਾ ਹੈ। ਕੰਪਨੀ ਨੇ ਦੋ ਐਂਡ੍ਰਾਇਡ OS ਅਪਡੇਟ ਤੇ ਚਾਰ ਸਾਲ ਦੇ ਸਕਿਓਰਿਟੀ ਪੈਚ ਦੇਣ ਦਾ ਵਾਅਦਾ ਕੀਤਾ ਹੈ। ਇਸ ਵਿੱਚ 50MP ਦਾ Sony Lytia LYT-600 ਪ੍ਰਾਈਮਰੀ ਸੈਂਸਰ ਤੇ 2MP ਦਾ ਮੈਕਰੋ ਸੈਂਸਰ ਸ਼ਾਮਲ ਹੈ। ਸੈਲਫੀ ਲਈ 20MP ਕੈਮਰਾ ਹੈ। ਫੋਨ ‘ਚ 5,110mAh ਦੀ ਬੈਟਰੀ ਹੈ ਜੋ 45W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Lava Blaze Duo
Lava Blaze Duo ਵਿੱਚ 120Hz ਰਿਫਰੈਸ਼ ਰੇਟ ਨਾਲ 6.67-ਇੰਚ ਫੁੱਲ HD+3D ਕਵਰਡ AMOLED ਡਿਸਪਲੇਅ ਹੈ। ਲਾਵਾ ਅਗਨੀ 3 ਦੀ ਤਰ੍ਹਾਂ ਪਿਛਲੇ ਪਾਸੇ 1.58-ਇੰਚ ਦੀ ਸੈਕੰਡਰੀ AMOLED ਡਿਸਪਲੇਅ ਵੀ ਹੈ। Blaze Duo 5G ਵਿੱਚ MediaTek Dimensity 7025 ਪ੍ਰੋਸੈਸਰ ਹੈ। ਫ਼ੋਨ 8GB ਤੱਕ LPDDR5 ਮੈਮੋਰੀ ਤੇ 128GB ਤੱਕ ਦੀ UFS 3.1 ਸਟੋਰੇਜ ਨਾਲ ਆਉਂਦਾ ਹੈ। ਫ਼ੋਨ 64MP ਪ੍ਰਾਈਮਰੀ ਸ਼ੂਟਰ ਤੇ 2MP ਮੈਕਰੋ ਲੈਂਸ ਨਾਲ ਲੈਸ ਹੈ। ਸੈਲਫੀ ਤੇ ਵੀਡੀਓ ਕਾਲ ਲਈ 16MP ਸ਼ੂਟਰ ਹੈ।
Realme 14x
Realme 14x ਵਿੱਚ 6.67 ਇੰਚ ਦੀ HD+ ਡਿਸਪਲੇਅ ਹੈ ਜਿਸ ਵਿੱਚ 120Hz ਰਿਫਰੈਸ਼ ਰੇਟ, 1604×720 ਪਿਕਸਲ ਦਾ ਰੈਜ਼ੋਲਿਊਸ਼ਨ, 625 ਨਿਟਸ ਦੀ ਪੀਕ ਬ੍ਰਾਈਟਨੈੱਸ ਤੇ 89.97 ਪ੍ਰਤੀਸ਼ਤ ਸਕ੍ਰੀਨ-ਟੂ-ਬਾਡੀ ਰੇਸ਼ੋ ਹੈ। ਪਰਫਾਰਮੈਂਸ ਲਈ ਮੀਡੀਆਟੇਕ ਡਾਇਮੇਸ਼ਨ 6300 ਪ੍ਰੋਸੈਸਰ ਹੈ। ਡਿਵਾਈਸ ਦੋ ਵੇਰੀਐਂਟਸ ਵਿੱਚ ਉਪਲੱਬਧ ਹੈ – 6GB 128GB ਤੇ 8GB +128GB। ਇਹ ਐਂਡਰਾਇਡ 14 ‘ਤੇ ਰਨ ਚੱਲਦਾ ਹੈ। ਇਸ ਵਿੱਚ 50MP ਪ੍ਰਾਈਮਰੀ ਰਿਅਰ ਕੈਮਰਾ ਹੈ। ਫਰੰਟ ‘ਤੇ ਸੈਲਫੀ ਤੇ ਵੀਡੀਓ ਕਾਲ ਲਈ 8MP ਕੈਮਰਾ ਹੈ। ਫੋਨ ‘ਚ 45W ਚਾਰਜਿੰਗ ਸਪੋਰਟ ਨਾਲ 6,000 mAh ਦੀ ਬੈਟਰੀ ਦਿੱਤੀ ਗਈ ਹੈ। ਪਾਣੀ- ਧੂੜ ਨਾਲ ਸੈਫਟੀ ਲਈ ਇਸ ਨੂੰ IP69 ਦੀ ਰੇਟਿੰਗ ਮਿਲੀ ਹੋਈ ਹੈ।
Vivo T3x 5G
Vivo T3x ਵਿੱਚ 6.72-ਇੰਚ ਦਾ ਫਲੈਟ ਫੁੱਲ HD+ LCD ਡਿਸਪਲੇਅ ਹੈ, ਜਿਸ ਦਾ ਰਿਫਰੈਸ਼ ਰੇਟ 120Hz ਤੇ ਪੀਕਬ੍ਰਾਈਟਨੈੱਸ 1,000 nits ਦੀ ਹੈ। ਇਸ ਵਿੱਚ Snapdragon 6 Gen 1 SoC ਹੈ। ਇਸ ਵਿੱਚ 44W ਫਾਸਟ ਚਾਰਜਿੰਗ ਵਾਲੀ 6000mAh ਦੀ ਬੈਟਰੀ ਹੈ। ਇਹ ਐਂਡ੍ਰਾਇਡ 14-ਅਧਾਰਿਤ FuntouchOS 14 ‘ਤੇ ਚੱਲਦਾ ਹੈ।
CMF ਫ਼ੋਨ 1
ਇਸ ‘ਚ MediaTek Dimension 7300 ਚਿਪਸੈੱਟ ਹੈ। ਗ੍ਰਾਫਿਕਸ-ਇੰਟੈਂਸਿਵ ਟਾਸਕਾਂ ਨੂੰ ਸੰਭਾਲਣ ਲਈ ਇਸ ਨੂੰ Mali G615 MC2 GPU ਨਾਲ ਜੋੜਿਆ ਗਿਆ ਹੈ। ਇਸ ਨਵੀਨਤਮ ਡਿਵਾਈਸ ਦੇ ਨਾਲ 2 ਸਾਲਾਂ ਤਕ OS ਅੱਪਡੇਟ ਤੇ 3 ਸਾਲਾਂ ਤੱਕ ਸੁਰੱਖਿਆ ਪੈਚਾਂ ਦਾ ਵਾਅਦਾ ਕਰ ਰਿਹਾ ਹੈ।