ਛਲਤੰਤਰ/ ਹੂਬ ਨਾਥ/ ਅਨੁਵਾਦਕ ਯਸ਼ ਪਾਲ ਵਰਗ ਚੇਤਨਾ

*ਛਲਤੰਤਰ-1*
……….

*ਅਤੀਤ ‘ਚ*
*ਕਿਸੇ ਸਮੇਂ*

*ਮਹਿਸ਼ਪੁਰ ‘ਚ*
*ਗਣਤੰਤਰਿਕ*
*ਰਾਜੇ ਨੇ*
*ਛੱਡਿਆ ਇੱਕ ਜੁਮਲਾ*

*”ਬਟੋਗੇ ਤੋ ਕਟੋਗੇ”*

*ਇਉਂ*
*ਚਤੁਰ ਰਾਜੇ ਨੇ*

*ਪੂਰੀ ਪਰਜਾ ਨੂੰ*
*ਦੋ ਹਿੱਸਿਆਂ ‘ਚ*
*ਕੱਟ ਤਾ*
*ਪੂਰੇ ਮਹਿਸ਼ਪੁਰ ਨੂੰ*
*ਇੱਕੋ ਜੁਮਲੇ ਨਾਲ*
*ਵੰਡ ਤਾ*

*ਪਹਿਲੇ*
*ਅਖੌਤੀ ਕੱਟੇ ਜਾਣ ਵਾਲੇ*
*ਦੂਜੇ*
*ਅਖੌਤੀ ਕੱਟਣ ਵਾਲੇ*

*ਕ੍ਰਿਸ਼ਮਾ ਤਾਂ*
*ਉਦੋਂ ਹੋਇਆ*
*ਜਦ*
*ਉਨ੍ਹਾਂ ਲੋਕਾਂ ਨੂੰ*
*ਕੱਟੇ ਜਾਣ ਦਾ*
*ਭੈਅ ਹੋਇਆ*

*ਜੋ*
*ਜਿਆਦਾ ਸਨ*
*ਤਾਦਾਦ ‘ਚ*
*ਜਿਆਦਾ ਸਨ*
*ਤਾਕਤ ‘ਚ*
*ਜਿਆਦਾ ਸਨ*
*ਤਾਲੀਮ ‘ਚ*
*ਜਿਆਦਾ ਸਨ*
*ਸਿਆਸਤ ‘ਚ*

*ਭੈਅ*
*ਲੱਗ ਰਿਹਾ ਸੀ*
*ਉਨ੍ਹਾਂ ਤੋਂ*

*ਜੋ*
*ਘੱਟ ਸਨ*
*ਤਾਦਾਦ ‘ਚ*
*ਘੱਟ ਸਨ*
*ਤਾਕਤ ‘ਚ*
*ਘੱਟ ਸਨ*
*ਤਾਲੀਮ ‘ਚ*
*ਘੱਟ ਸਨ*
*ਸਿਆਸਤ ‘ਚ*

*ਜਿਨ੍ਹਾਂ ਦੇ*
*ਹਿੱਸੇ ‘ਚ ਸਨ*
*ਪਹਿਲਾਂ ਤੋਂ ਹੀ*
*ਗ਼ਮ ਹੀ ਗ਼ਮ*

*ਜੋ*
*ਜਿਆਦਾ ਸਨ*
*ਉਹ*
*ਖੜ੍ਹ ਗਏ*
*ਦੁਬਕ ਕੇ*
*ਰਾਜਾ ਦੇ ਪਿੱਛੇ*

*ਕਿਸੇ ਨੇ ਵੀ*
*ਨਹੀਂ ਪੁੱਛਿਆ*

*ਕਿ*
*ਸਾਡੇ ਮਹਾਰਾਜ ਜੀਓ!*
*ਜਦ ਤੁਸੀਂ*
*ਸਾਡੇ ਹੀ*
*ਭਾਈਚਾਰੇ ਦੇ ਹੋ*

*ਤੇ*
*ਹਕੂਮਤ ਵੀ*
*ਤੁਹਾਡੀ ਹੈ*
*ਪੁਲਸ-ਫ਼ੌਜ*
*ਤੁਹਾਡੀ ਹੈ*
*ਹਾਕਿਮੋ-ਹੁਕਾਮ*
*ਸਭ ਤੁਹਾਡੇ ਨੇ*

*ਤਾਂ*
*ਜਦ ਅਸੀਂ*
*ਕੱਟੇ ਜਾ ਰਹੇ ਹੋਵਾਂਗੇ*
*ਉਦੋਂ ਤੁਸੀਂ*
*ਕੀ ਕਰੋਗੇ*

*ਕੀ ਤੁਸੀਂ*
*ਨਹੀਂ ਬਚਾਉਗੇ*
*ਸਾਨੂੰ*

*ਤੇ ਜਿਹੜੇ*
*ਖੁਦ ਨੂੰ ਹੀ*
*ਸਮਝ ਰਹੇ ਹੋਣ*
*ਅਸੁਰੱਖਿਅਤ*
*ਉਹ ਭਲਾ*
*ਕਿਉਂ ਲੈਣਗੇ*
*ਮੁਸੀਬਤ*
*ਮੁੱਲ*

*ਅਜਿਹਾ*
*ਕਿਸੇ ਇੱਕ ਨੇ ਵੀ*
*ਨਹੀਂ ਪੁੱਛਿਆ*

*ਕਿਉਂਕਿ*
*ਡਰੇ ਹੋਇਆਂ ਦੀ*
*ਮੰਦ ਹੋ ਜਾਂਦੀ ਹੈ*
*ਪਹਿਲਾਂ ਅਕਲ*
*ਫਿਰ ਆਵਾਜ਼*

*ਸਮਾਪਤ ਕਰਦੇ ਹੋਏ*
*ਪ੍ਰਵਚਨ*
*ਪੰਡਿਤ ਵਿਸ਼ਣੂ ਮਹਾਰਾਜ ਨੇ*
*ਨਜ਼ਰ ਘੁੰਮਾਈ*
*ਆਪਣੇ ਚੇਲ਼ਿਆਂ ਵੱਲ*

*ਤਾਂ*
*ਇੱਕ ਚੇਲਾ*
*ਬੋਲਿਆ*
*ਪੂਰੇ ਸਵੈ-ਭਰੋਸੇ ਨਾਲ:*

*ਗੁਰੂ ਜੀ!*
*ਦਰ-ਅਸਲ*
*ਭੈਅ-ਭੀਤ ਤਾਂ ਸੀ*
*ਰਾਜਾ*
*ਉਸਨੂੰ ਭੈਅ ਸੀ*
*ਇਕੱਲੇ ਰਹਿ ਜਾਣ ਦਾ*

*ਇਸੇ ਲਈ*
*ਜਦ ਉਸਨੇ*
*ਉਛਾਲਿਆ*
*ਭੈਅ ਨੂੰ*
*ਤਾਂ ਝਪਟ ਲਿਆ*
*ਉਨ੍ਹਾਂ ਨੇ*
*ਜੋ ਕਰੀਬ ਸਨ*

*ਉਨ੍ਹਾਂ ਨੇ*
*ਰਾਜਾ ਦੇ*
*ਭੈਅ ਨੂੰ*
*ਸਮਝ ਲਿਆ*
*ਆਪਣਾ ਭੈਅ*
*ਤੇ*
*ਫਸ ਗਏ*
*ਛਲ ‘ਚ*

*ਇਹ*
*ਪਹਿਲਾ ਛਲ ਹੈ*
*ਸਿਆਸਤ ਦਾ*
*ਕਿ*
*ਭੈਅ ਹੁੰਦਾ ਹੈ*
*ਸਭ ਤੋਂ ਜਿਆਦਾ*
*ਵਿਕਾਊ*
*ਤੇ ਟਿਕਾਊ*

*ਕਈ ਰਾਜ*
*ਇਸੇ ‘ਤੇ ਹੀ*
*ਟਿਕੇ ਹੋਏ ਨੇ*
*ਜਿਨ੍ਹਾਂ ਦੇ ਰਾਜੇ*
*ਪਹਿਲਾਂ ਹੀ*
*ਵਿਕੇ ਹੋਏ ਨੇ*

*’ਤੇ ਅਜਿਹੇ ਰਾਜੇ*
*ਰੱਖ ਕੇ*
*ਆਪਣੇ ਭੈਅ*
*ਬਹੁਮੱਤ ਦੀ ਗੋਦ ‘ਚ*
*ਹੋ ਜਾਂਦੇ ਨੇ*
*ਨਿਰਭੈ*

*ਤੇ*
*ਭੈਅ-ਭੀਤ*
*ਬਹੁਮੱਤ*

*ਰਾਜੇ ਦੀ ਤਾਕਤ*
*ਵਧਾ ਦਿੰਦਾ ਹੈ*
*ਗਣਤੰਤਰ ਨੂੰ*
*ਰਾਜੇ ਦੇ*
*ਚਰਨਾਂ ‘ਚ*
*ਚੜ੍ਹਾ ਦਿੰਦਾ ਹੈ*

*ਅਚਨਚੇਤ*
*ਗੁਰੂ ਜੀ ਦੇ*
*ਮੁੱਖੋਂ ਨਿਕਲਿਆ*
*ਰਾਮ!ਰਾਮ!!ਰਾਮ!!!*

ਸੂਚਨਾ:ਇਹੋ ਚੇਲ਼ਾ ਸਮਾਂ ਪਾਕੇ ਮਹਿਸ਼ਪੁਰ ਦਾ ਰਾਜਾ ਬਣਿਆ।

*—ਹੂਬ ਨਾਥ*

ਹਿੰਦੀ ਤੋਂ ਪੰਜਾਬੀ:।
*ਯਸ਼ ਪਾਲ ਵਰਗ ਚੇਤਨਾ*
(98145 35005)

ਬੇਦਾਵਾ:
(ਇਸ ਕਥਾ ਦੇ ਸਾਰੇ ਪਾਤਰ ਤੇ ਘਟਨਾਵਾਂ ਨਿਰੋਲ ਕਾਲਪਨਿਕ ਹਨ।ਜੇ ਕਿਤੇ ਕੋਈ ਮਿਲਦਾ-ਜੁਲਦਾ ਪਾਇਆ ਗਿਆ ਤਾਂ ਉਹ ਨਿਰਾ ਸਬੱਬ ਹੀ ਹੋਵੇਗਾ ਅਤੇ ਰਚਨਾਕਾਰ ਉਸ ਦੇ ਲਈ ਜਿੰਮੇਵਾਰ ਨਹੀਂ ਮੰਨਿਆ ਜਾਵੇਗਾ।)

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...