
ਜ਼ਾਗਰੇਬ(ਕ੍ਰੋਏਸ਼ੀਆ), 21 ਦਸੰਬਰ – ਕ੍ਰੋਏਸ਼ੀਆ ਦੀ ਰਾਜਧਾਨੀ ਜ਼ਾਗਰੇਬ ਦੇ ਇਕ ਸਕੂਲ ਵਿਚ ਚਾਕੂ ਨਾਲ ਕੀਤੇ ਹਮਲੇ ਵਿਚ 7 ਸਾਲਾ ਬੱਚੀ ਦੀ ਮੌਤ ਹੋ ਗਈ ਜਦੋਂਕਿ ਹਮਲਾਵਰ ਖ਼ੁਦ, ਇਕ ਅਧਿਆਪਕ ਤੇ ਤਿੰਨ ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲੀਸ ਨੇ ਕਿਹਾ ਕਿ ਹਮਲਾ ਸਵੇਰੇ 9:50 ਵਜੇ ਪ੍ਰੈਕੋ ਐਲੀਮੈਂਟਰੀ ਸਕੂਲ ਵਿਚ ਹੋਇਆ। ਪੁਲੀਸ ਨੇ ਹਮਲਾਵਰ, ਜੋ ਇਕ ਨੌਜਵਾਨ ਦੱਸਿਆ ਜਾਂਦਾ ਹੈ, ਨੂੰ ਹਿਰਾਸਤ ਵਿਚ ਲੈ ਲਿਆ ਹੈ। ਸਿਹਤ ਮੰਤਰੀ ਇਰੇਨਾ ਰਿਸਟਿਕ ਨੇ ਕਿਹਾ ਕਿ ਹਮਲਾਵਰ ਦੀ ਉਮਰ 18 ਤੋਂ ਵੱਧ ਹੈ ਜਦੋਂਕਿ ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ ਉਮਰ 19 ਸਾਲ ਹੈ। ਕ੍ਰੋਏਸ਼ੀਅਨ ਮੀਡੀਆ ਵੱਲੋਂ ਜਾਰੀ ਵੀਡੀਓ ਫੁਟੇਜ ਵਿਚ ਬੱਚਿਆਂ ਨੂੰ ਸਕੂਲ ’ਚੋਂ ਬਾਹਰ ਭੱਜਦਿਆਂ ਦਿਖਾਇਆ ਗਿਆ ਹੈ।