ਬੀਸੀਸੀਆਈ ਦੇ ਨਵੇਂ ਸਕੱਤਰ ਅਤੇ ਖ਼ਜ਼ਾਨਚੀ ਦੀ ਚੋਣ 12 ਨੂੰ

ਨਵੀਂ ਦਿੱਲੀ, 21 ਦਸੰਬਰ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਨਵੇਂ ਸਕੱਤਰ ਅਤੇ ਖ਼ਜ਼ਾਨਚੀ ਦੀ ਚੋਣ ਲਈ 12 ਜਨਵਰੀ ਨੂੰ ਮੁੰਬਈ ਵਿੱਚ ਵਿਸ਼ੇਸ਼ ਆਮ ਇਜਲਾਸ ਸੱਦਿਆ ਹੈ। ਜੈ ਸ਼ਾਹ ਵੱਲੋਂ ਕੌਮਾਂਤਰੀ ਕ੍ਰਿਕਟ ਕੌਂਸਲ ਦੇ ਚੇਅਰਪਰਸਨ ਜਦਕਿ ਆਸ਼ੀਸ਼ ਸ਼ੇਲਾਰ ਵੱਲੋਂ ਹਾਲ ਹੀ ਵਿੱਚ ਮਹਾਰਾਸ਼ਟਰ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਬੀਸੀਸੀਆਈ ਵਿੱਚ ਇਹ ਦੋਵੇਂ ਅਹੁਦੇ ਖਾਲੀ ਹੋਏ ਹਨ। ਬੀਸੀਸੀਆਈ ਦੇ ਸੰਵਿਧਾਨ ਅਨੁਸਾਰ ਕਿਸੇ ਵੀ ਖਾਲੀ ਅਹੁਦੇ ਦੀ ਨਿਯੁਕਤੀ 45 ਦਿਨਾਂ ਦੇ ਅੰਦਰ ਐੱਸਜੀਐੱਮ ਰਾਹੀਂ ਕੀਤੀ ਜਾਣੀ ਜ਼ਰੂਰੀ ਹੈ ਤੇ ਇਹ ਐੱਸਜੀਐੱਮ 43 ਦਿਨਾਂ ਦੇ ਅੰਦਰ ਹੋਵੇਗੀ। ਸੁਪਰੀਮ ਕੋਰਟ ਵੱਲੋਂ ਮਨਜ਼ੂਰ ਲੋਢਾ ਕਮੇਟੀ ਦੇ ਸੁਝਾਵਾਂ ਮੁਤਾਬਕ ਕੋਈ ਵੀ ਵਿਅਕਤੀ ਇੱਕ ਵੇਲੇ ਦੋ ਅਹੁਦੇ ਨਹੀਂ ਸੰਭਾਲ ਸਕਦਾ।

ਸਾਂਝਾ ਕਰੋ

ਪੜ੍ਹੋ