
*ਮਨੁੱਖੀ ਜੀਵਨ ‘ਚ ਸ਼ਬਦ ਦੇ ਮਹੱਤਵ ਨੂੰ ਦਰਸਾਉਂਦੀ ਹੈ ਪੁਸਤਕ – ਰਵਿੰਦਰ ਸਿੰਘ ਰਾਏ
ਫਗਵਾੜਾ, 21 ਦਸੰਬਰ (ਏ.ਡੀ.ਪੀ ਨਿਊਜ਼) – ਉਸਾਰੂ ਸਾਹਿਤ ਅਤੇ ਸਾਫ ਸੁੱਥਰੇ ਸਮਾਜ ਲਈ ਕਾਰਜਸ਼ੀਲ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਵਲੋਂ ਪ੍ਰਧਾਨ ਰਵਿੰਦਰ ਸਿੰਘ ਰਾਏੇ ਅਤੇ ਉਪ ਪ੍ਰਧਾਨ ਅਮਿੰਦਰਪ੍ਰੀਤ ਕੌਰ ਰੂਬੀ ਦੀ ਅਗਵਾਈ ਹੇਠ ਰਵਿੰਦਰ ਨਿਵਾਸ, ਵਰਿੰਦਰ ਨਗਰ ਫਗਵਾੜਾ ਵਿਖੇ ਵਿਸ਼ੇਸ਼ ਸਮਾਗਮ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਕਵੀ, ਸਾਹਿਤਕਾਰ ਅਤੇ ਗੁਰਮਤਿ ਸਾਹਿਤ ਦੇ ਵਿਆਖਿਆਕਾਰ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਵਾਸੂ ਦੀ ਪੁਸਤਕ ‘ਸਬਦੇ ਸਦਾ ਬਸੰਤੁ ਹੈ’ ਦਾ ਲੋਕ ਅਰਪਣ ਕੀਤਾ ਗਿਆ।
ਕੇਂਦਰ ਦੇ ਚੇਅਰਮੈਨ ਜਤਿੰਦਰ ਸਿੰਘ ਖਾਲਸਾ ਨੇ ਇਸ ਮੌਕੇ ਪਹੁੰਚੇ ਪੁਸਤਕ ਦੇ ਲੇਖਕ ਡਾ. ਵਾਸੁ ਅਤੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪ੍ਰਸਿੱਧ ਲੇਖਕ ਗੁਰਮੀਤ ਸਿੰਘ ਪਲਾਹੀ, ਰਵਿੰਦਰ ਸਿੰਘ ਚੋਟ ਅਤੇ ਪ੍ਰਧਾਨ ਪਰਵਿੰਦਰਜੀਤ ਸਿੰਘ ਨੇ ਡਾ. ਵਾਸੂ ਦੀ ਸ਼ਖਸੀਅਤ ਨਾਲ ਹਾਜਰੀਨ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਡਾ. ਵਾਸੂ ਇਕ ਮਹਾਨ ਵਿਦਵਾਨ, ਸਾਹਿਤਕਾਰ, ਪ੍ਰਸਿੱਧ ਕਵੀ ਅਤੇ ਗੁਰਮਤਿ ਦੇ ਵਿਆਖਿਆਕਾਰ ਹਨ ਜਿਹਨਾਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਆਪਣੀ ਵਿਲੱਖਣ ਪਹਿਚਾਨ ਬਣਾਈ ਹੈ। ਉਹਨਾਂ ਨੇ ਪੁਸਤਕ ‘ਸਬਦੇ ਸਦਾ ਬਸੰਤੁ ਹੈ’ ਨੂੰ ਲੋਕ ਅਰਪਣ ਕਰਨ ਤੇ ਲੇਖਕ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ।
ਡਾ. ਇੰਦਰਜੀਤ ਸਿੰਘ ਵਾਸੂ ਨੇ ਆਪਣੀ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਸ਼ਬਦ-ਗੁਰੂ ਦਾ ਸਿਧਾਂਤ ਸਿੱਖ ਧਰਮ ਦਾ ਕੇਂਦਰੀ ਸਿਧਾਂਤ ਹੈ। ਗੁਰਮਤਿ ਇੱਕ ਕ੍ਰਾਂਤੀ ਹੈ, ਜਿਸਦਾ ਆਗਾਜ਼ ਤੇ ਵਿਕਾਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹੋਇਆ। ਇਸ ਮੌਕੇ ਕਰਵਾਏ ਕਵੀ ਦਰਬਾਰ ਵਿਚ ਕਰਮਵੀਰ ਪਾਲ ਹੈਪੀ, ਰਵਿੰਦਰ ਸਿੰਘ ਰਾਏ, ਲਵਪ੍ਰੀਤ ਸਿੰਘ ਰਾਏ, ਖੁਸ਼ਪ੍ਰੀਤ ਕੌਰ ਅਤੇ ਗੁਰਮੀਤ ਪਲਾਹੀ ਤੋਂ ਇਲਾਵਾ ਹੋਰ ਕਵੀਆਂ ਨੇ ਵੀ ਕਵਿਤਾਵਾਂ ਪੇਸ਼ ਕੀਤੀਆਂ। ਸਟੇਜ ਦੀ ਸੇਵਾ ਅਮਿੰਦਰਪ੍ਰੀਤ ਕੌਰ ਰੂਬੀ ਨੇ ਵਿਲੱਖਣ ਅੰਦਾਜ ਵਿਚ ਕੀਤੀ। ਸਮਾਗਮ ਵਿਚ ਡਾ. ਐਸ.ਪੀ. ਮਾਨ, ਸੀਨੀਅਰ ਵਾਈਸ ਪ੍ਰਧਾਨ ਗੁਰਨਾਮ ਸਿੰਘ, ਡਾ. ਅਸ਼ੋਕ ਸਾਗਰ, ਹਰਵਿੰਦਰ ਸਿੰਘ ਮੀਤ ਪ੍ਰਧਾਨ, ਓਮ ਪ੍ਰਕਾਸ਼ ਪਾਲ ਪੀ.ਆਰ.ਓ., ਮੈਡਮ ਊਸ਼ਾ, ਪੂਜਾ, ਸੋਮਾਂ ਕੁਮਾਰੀ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ। ਕੇਂਦਰ ਵਲੋਂ ਡਾ. ਵਾਸੂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ।