ਇਹ ਡਰੋਨ ਹੈ ਜਾਂ ਹੈਲੀਕਾਪਟਰ! 12ਵੀਂ ਦੇ ਵਿਦਿਆਰਥੀ ਨੇ ਕੂੜੇ ਤੋਂ ਬਣਾਈ ਅਜਿਹੀ ਮਸ਼ੀਨ

ਨਵੀਂ ਦਿੱਲੀ, 20 ਦਸੰਬਰ – ਗਵਾਲੀਅਰ ਦੇ ਇਕ ਸਕੂਲੀ ਵਿਦਿਆਰਥੀ ਨੇ ਕੂੜੇ ਤੋਂ ਸਿੰਗਲ ਸੀਟਰ ਡਰੋਨ ਬਣਾ ਕੇ ਪੂਰੇ ਦੇਸ਼ ਕੋਲੋਂ ਵਾਹ-ਵਾਹ ਖੱਟੀ ਹੈ। ਕਾਰੋਬਾਰੀ ਆਨੰਦ ਮਹਿੰਦਰਾ ਨੇ ਵੀ ਇਸ ਵਿਦਿਆਰਥੀ ਦੀ ਤਾਰੀਫ਼ ਕੀਤੀ ਹੈ।ਉਨ੍ਹਾਂ ਸੋਸ਼ਲ ਮੀਡੀਆ ‘ਤੇ ਦੇਖ ਕੇ ਇੰਜੀਨੀਅਰਿੰਗ ਪ੍ਰਤੀ ਵਿਦਿਆਰਥੀ ਦੇ ਸਮਰਪਣ ਦੀ ਸ਼ਲਾਘਾ ਕੀਤੀ। ਆਨੰਦ ਮਹਿੰਦਰਾ ਨੇ ਲਿਖਿਆ- ‘ਇਨੋਵੇਸ਼ਨ ਦੀ ਗੱਲ ਨਹੀਂ ਹੈ ਕਿਉਂਕਿ ਅਜਿਹੀ ਮਸ਼ੀਨ ਬਣਾਉਣ ਦੀ ਜਾਣਕਾਰੀ ਇੰਟਰਨੈੱਟ ‘ਤੇ ਮੁਹੱਈਆ ਹੈ ਪਰ ਇਹ ਇੰਜਨੀਅਰਿੰਗ ਲਈ ਸ਼ੌਕ ਤੇ ਕੰਮ ਪ੍ਰਤੀ ਜਜ਼ਬੇ ਦੀ ਗੱਲ ਹੈ। ਸਾਡੇ ਕੋਲ ਜਿੰਨੇ ਜ਼ਿਆਦਾ ਅਜਿਹੇ ਨੌਜਵਾਨ ਹੋਣਗੇ, ਅਸੀਂ ਓਨੇ ਹੀ ਇਨੋਵੇਸ਼ਨ ਕਰਨ ਵਾਲਾ ਦੇਸ਼ ਬਣਾਂਗੇ।’

12ਵੀਂ ’ਚ ਪੜ੍ਹਦਾ ਹੈ ਵਿਦਿਆਰਥੀ

ਡਰੋਨ ਬਣਾਉਣ ਵਾਲੇ ਵਿਦਿਆਰਥੀ ਦਾ ਨਾਂ ਮੇਧਾਂਸ਼ ਤ੍ਰਿਵੇਦੀ ਹੈ। ਉਹ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਰਹਿਣ ਵਾਲਾ ਹੈ। ਉਹ ਸਿੰਧੀਆ ਸਕੂਲ ’ਚ 12ਵੀਂ ਜਮਾਤ ਵਿੱਚ ਪੜ੍ਹਦਾ ਹੈ। ਮੇਧਾਂਸ਼ ਨੇ ਸਕਰੈਪ ਦੀ ਵਰਤੋਂ ਕਰ ਤਿੰਨ ਮਹੀਨਿਆਂ ’ਚ ਇਹ ਡਰੋਨ ਬਣਾਇਆ ਹੈ। ਡਰੋਨ ‘ਤੇ ਇਕ ਵਿਅਕਤੀ ਬੈਠ ਕੇ ਉਡਾਣ ਭਰ ਸਕਦਾ ਹੈ। ਇਹ ਡਰੋਨ ਵੱਧ ਤੋਂ ਵੱਧ 80 ਕਿਲੋਗ੍ਰਾਮ ਭਾਰ ਚੁੱਕ ਸਕਦਾ ਹੈ ਤੇ ਇੱਕ ਵਾਰ ਵਿਚ 6 ਮਿੰਟ ਤਕ ਉੱਡ ਸਕਦਾ ਹੈ। ਚੀਨ ਦੀ ਡਰੋਨ ਤਕਨੀਕ ਨੂੰ ਦੇਖ ਕੇ ਮੇਧਾਂਸ਼ ਨੇ ਇਸ ਨੂੰ ਬਣਾਉਣ ਬਾਰੇ ਸੋਚਿਆ।

60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ

ਇਸ ਡਰੋਨ ਨੂੰ MLDT 01 ਨਾਮ ਦਿੱਤਾ ਗਿਆ ਹੈ। ਇਹ ਵੱਧ ਤੋਂ ਵੱਧ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਿਸਮ ਦਾ ਸਿਟਰ ਡਰੋਨ ਭਵਿੱਖ ਵਿਚ ਤਕਨਾਲੋਜੀ ਦੇ ਵਿਸਥਾਰ ਦੀਆਂ ਕਈ ਸੰਭਾਵਨਾਵਾਂ ਦਾ ਪਤਾ ਲਗਾਉਣ ’ਚ ਮਦਦ ਕਰ ਸਕਦਾ ਹੈ। ਵਿਦਿਆਰਥੀ ਦੀ ਇਸ ਸਖ਼ਤ ਮਿਹਨਤ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਈ ਲੋਕਾਂ ਨੇ ਡਰੋਨ ਦੇ ਡਿਜ਼ਾਈਨ ਅਤੇ ਇਸ ਦੇ ਕੰਮਕਾਜ ਦੀ ਤਾਰੀਫ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਡਰੋਨ ਮੈਡੀਕਲ ਐਮਰਜੈਂਸੀ ‘ਚ ਵੀ ਕਾਫੀ ਕਾਰਗਰ ਸਾਬਤ ਹੋ ਸਕਦਾ ਹੈ।

ਸੋਸ਼ਲ ਮੀਡੀਆ ‘ਤੇ ਹੋਈ ਤਾਰੀਫ਼

ਸੋਸ਼ਲ ਮੀਡੀਆ ‘ਤੇ ਮਿਲ ਰਹੀ ਪ੍ਰਤੀਕਿਰਿਆ ਤੋਂ ਵਿਦਿਆਰਥੀ ਵੀ ਕਾਫੀ ਉਤਸ਼ਾਹਿਤ ਹਨ। ਉਪਭੋਗਤਾਵਾਂ ਨੇ ਨੌਜਵਾਨਾਂ ਦੇ ਵਧ ਰਹੇ ਨਵੀਨਤਾ ਦੇ ਹੁਨਰ ਦੀ ਸ਼ਲਾਘਾ ਕੀਤੀ। ਕੁਝ ਨੇ ਕਿਹਾ ਕਿ ਅਜਿਹੀ ਡਰੋਨ ਤਕਨੀਕ ਨੂੰ ਆਟੋ ਪਾਇਲਟ ਫੀਚਰ ਜੋੜ ਕੇ ਕ੍ਰਾਂਤੀ ਲਿਆ ਸਕਦੀ ਹੈ। ਕੁਝ ਲੋਕਾਂ ਨੇ ਡਰੋਨ ਦੀ ਸੁਰੱਖਿਆ ਵੱਲ ਧਿਆਨ ਦੇਣ ਲਈ ਕਿਹਾ। ਯੂਜ਼ਰਜ਼ ਨੇ ਭਾਰਤੀ ਸਿੱਖਿਆ ਪ੍ਰਣਾਲੀ ’ਚ ਅਜਿਹੇ ਵਿਹਾਰਕ ਸਿੱਖਣ ਤੇ ਅਧਿਆਪਨ ਉੱਦਮ ਨੂੰ ਵਧਾਉਣ ‘ਤੇ ਵੀ ਜ਼ੋਰ ਦਿੱਤਾ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...