ਨਵੀਂ ਦਿੱਲੀ, 20 ਦਸੰਬਰ – ਬਜਾਜ ਆਟੋ ਨੇ 20 ਦਸੰਬਰ ਨੂੰ ਆਪਣੇ ਪ੍ਰਸਿੱਧ ਚੇਤਕ ਇਲੈਕਟ੍ਰਿਕ ਸਕੂਟਰ ਦੀ ਨਵੀਂ ਰੇਂਜ ਲਾਂਚ ਕੀਤੀ ਹੈ। ਦੋਪਹੀਆ ਵਾਹਨ ਬ੍ਰਾਂਡ ਨੇ ਬਿਲਕੁਲ ਨਵੀਂ ਚੇਤਕ 35 ਸੀਰੀਜ਼ ਲਾਂਚ ਕੀਤੀ ਹੈ। ਇਹ ਸਕੂਟਰ ਅਪਗ੍ਰੇਡ ਫੀਚਰ ਨਾਲ ਲੈਸ ਹੈ। ਇਸ ਦੇ ਨਾਲ ਹੀ ਇਸ ‘ਚ ਕਈ ਸ਼ਾਨਦਾਰ ਫੀਚਰਜ਼ ਵੀ ਦਿੱਤੇ ਗਏ ਹਨ। ਨਾਲ ਹੀ, ਇਹ ਪਹਿਲਾਂ ਨਾਲੋਂ ਜ਼ਿਆਦਾ ਰੇਂਜ ਦੇ ਨਾਲ ਆਇਆ ਹੈ। ਆਓ ਜਾਣਦੇ ਹਾਂ ਕਿ ਨਵੀਂ ਬਜਾਜ ਚੇਤਕ 35 ਸੀਰੀਜ਼ ਨੂੰ ਕਿਹੜੇ ਫੀਚਰਜ਼ ਨਾਲ ਲਿਆਂਦਾ ਗਿਆ ਹੈ।
New Bajaj Chetak 35 Series: ਸਟੋਰੇਜ ਤੇ ਬੈਟਰੀ ਪਲੇਸਮੈਂਟ
ਚੇਤਕ 35 ਸੀਰੀਜ਼ ਨੂੰ ਬਿਲਕੁਲ ਨਵੇਂ ਪਲੇਟਫਾਰਮ ‘ਤੇ ਲਿਆਂਦਾ ਗਿਆ ਹੈ। ਇਸ ਵਿਚ 3.5 kWh ਦਾ ਅੰਡਰਫਲੋਰ ਬੈਟਰੀ ਪੈਕ ਹੈ। ਇਸ ਨੂੰ ਅਜਿਹੀ ਪਲੇਸਮੈਂਟ ਦਿੱਤੀ ਗਈ ਹੈ ਜਿਸ ਨਾਲ ਇਸ ਦੀ ਹੈਂਡਲਿੰਗ ਪਹਿਲਾਂ ਨਾਲੋਂ ਬਿਹਤਰ ਹੋਵੇਗੀ। ਇਸ ਵਿਚ 35 ਲੀਟਰ ਦੀ ਅੰਡਰ-ਸੀਟ ਸਟੋਰੇਜ ਵੀ ਹੈ, ਜਿਸ ਵਿਚ ਤੁਸੀਂ ਹੈਲਮੇਟ ਤੇ ਹੋਰ ਜ਼ਰੂਰੀ ਚੀਜ਼ਾਂ ਰੱਖ ਸਕਦੇ ਹੋ। ਚਾਰਜਿੰਗ ਲਈ ਵੱਖਰਾ ਕੰਪਾਰਟਮੈਂਟ ਦਿੱਤਾ ਗਿਆ ਹੈ, ਜੋ ਸਟੋਰੇਜ ਨੂੰ ਹੋਰ ਵੀ ਬਿਹਤਰ ਬਣਾਉਂਦਾ ਹੈ।
New Bajaj Chetak 35 Series: ਬੈਟਰੀ ਤੇ ਰੇਂਜ

ਨਵੇਂ ਬਜਾਜ ਚੇਤਕ ਨੂੰ ਦੋ ਵੇਰੀਐਂਟਸ ਚੇਤਕ 3502 ਤੇ ਚੇਤਕ 3501 ‘ਚ ਲਾਂਚ ਕੀਤਾ ਗਿਆ ਹੈ। ਇਸ ਦੇ ਚੇਤਕ 3502 ਦੀ ਕੀਮਤ 1.2 ਲੱਖ ਰੁਪਏ ਅਤੇ ਚੇਤਕ 3501 ਦੀ ਕੀਮਤ 1.27 ਲੱਖ ਰੁਪਏ ਰੱਖੀ ਗਈ ਹੈ। ਨਵਾਂ ਬਜਾਜ ਚੇਤਕ 35 ਭਾਰਤੀ ਬਾਜ਼ਾਰ ‘ਚ TVS iQube, Ather Rizta, Ampere Nexus ਤੇ Ola S1 ਨਾਲ ਮੁਕਾਬਲਾ ਕਰਦਾ ਨਜ਼ਰ ਆਵੇਗਾ।