
ਨਵੀਂ ਦਿੱਲੀ, 20 ਦਸੰਬਰ – ਨੇਪਾਲ ਦੇ ਬਿਬੇਕ ਪੰਗੇਨੀ (Social Media Sensation Bibek Pangeni) ਦੇ ਦੇਹਾਂਤ ਦੀ ਖਬਰ ਇਸ ਸਮੇਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਉਹ ਬ੍ਰੇਨ ਕੈਂਸਰ ਤੋਂ ਪੀੜਤ ਸਨ, ਜਿਸ ਕਾਰਨ ਬੀਤੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਉਹ ਇਕ ਮਸ਼ਹੂਰ ਕੰਟੈਂਟ ਕ੍ਰਿਏਟਰ ਸਨ ਜੋ ਅਕਸਰ ਆਪਣੀ ਪਤਨੀ ਨਾਲ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾਉਂਦੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਦੁਖੀ ਹੈ। ਬ੍ਰੇਨ ਕੈਂਸਰ ਦੇ ਲੱਛਣਾਂ (Brain Cancer Symptoms) ਕਾਰਨ ਬਿਬੇਕ ਜ਼ਿੰਦਗੀ ਦੀ ਜੰਗ ਹਾਰ ਗਏ। ਇਹ ਇਕ ਖ਼ਤਰਨਾਕ ਬਿਮਾਰੀ ਹੈ, ਜਿਸ ਦੇ ਕਈ ਵਾਰ ਗੰਭੀਰ ਨਤੀਜੇ ਨਿਕਲਦੇ ਹਨ। ਬਿਬੇਕ Glioma ਦੀ ਤੀਜੀ ਸਟੇਜ ‘ਤੇ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਜਿਹੀ ਸਥਿਤੀ ‘ਚ, ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗਲੀਓਮਾ ਕੀ ਹੈ, ਇਸਦੇ ਲੱਛਣ ਤੇ ਇਸ ਤੋਂ ਕਿਵੇਂ ਬਚਣਾ ਹੈ-
ਗਲੀਓਮਾ ਕੀ ਹੈ?
ਕਲੀਵਲੈਂਡ ਕਲੀਨਿਕ ਅਨੁਸਾਰ, ਗਲੀਓਮਾ ਇਕ ਟਿਊਮਰ ਹੈ ਜੋ ਉਦੋਂ ਬਣਦਾ ਹੈ ਜਦੋਂ ਗਲਿਆਲ ਸੈੱਲ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ। ਆਮ ਤੌਰ ‘ਤੇ, ਇਹ ਸੈੱਲ ਤੰਤੂਆਂ ਨੂੰ ਸਹਾਰਾ ਦਿੰਦੇ ਹਨ ਤੇ ਤੁਹਾਡੇ ਸੈਂਟਰਲ ਨਰਵਸ ਸਿਸਟਮ ਦੇ ਕੰਮ ਕਰਨ ‘ਚ ਮਦਦ ਕਰਦੇ ਹਨ। ਗਲੀਓਮਾ ਆਮ ਤੌਰ ‘ਤੇ ਬ੍ਰੇਨ ‘ਚ ਵਧਦੇ ਹਨ, ਪਰ ਇਹ ਰੀੜ੍ਹ ਦੀ ਹੱਡੀ ਵਿੱਚ ਵੀ ਬਣ ਸਕਦਾ ਹੈ। ਇਹ ਘਾਤਕ ਤੇ ਕੈਂਸਰ ਵਾਲੇ ਹੁੰਦੇ ਹਨ, ਪਰ ਕੁਝ ਬਹੁਤ ਹੌਲੀ ਹੌਲੀ ਵਧ ਸਕਦੇ ਹਨ। ਉਹ ਮੁੱਖ ਤੌਰ ‘ਤੇ ਦਿਮਾਗ ਦੇ ਟਿਊਮਰ ਹਨ, ਜਿਸਦਾ ਮਤਲਬ ਹੈ ਕਿ ਉਹ ਦਿਮਾਗ ਦੇ ਟਿਸ਼ੂਜ਼ ‘ਚ ਬਣਦੇ ਹਨ। ਗਲੀਓਮਾ ਆਮ ਤੌਰ ‘ਤੇ ਦਿਮਾਗ ਜਾਂ ਰੀੜ੍ਹ ਦੀ ਹੱਡੀ ਤੋਂ ਬਾਹਰ ਨਹੀਂ ਫੈਲਦਾ, ਪਰ ਪੀੜਤ ਲਈ ਜਾਨਲੇਵਾ ਹੋ ਸਕਦਾ ਹੈ।
ਗਲੀਓਮਾ ਦੇ ਲੱਛਣ
ਸਿਰਦਰਦ, ਦੌਰਾ ਪੈਣਾ, ਚੱਕਰ ਆਉਣਾ, ਜੀਅ ਘਬਰਾਉਣਾ ਤੇ ਉਲਟੀਆਂ, ਸ਼ਖਸੀਅਤ ਜਾਂ ਵਿਵਹਾਰ ‘ਚ ਪਰਿਵਰਤਨ, ਬੋਲਣ ਤੇ ਗੱਲ ਕਰਨ ‘ਚ ਸਮੱਸਿਆ, ਦੇਖਣ ‘ਚ ਪਰੇਸ਼ਾਨੀ ਜਾਂ ਵਿਜ਼ਨ ਲਾਸ, ਸੋਚਣ, ਸਿੱਖਣ ਜਾਂ ਯਾਦ ਰੱਖਣ ‘ਚ ਮੁਸ਼ਕਲ, ਤੁਰਨ ਜਾਂ ਆਪਣਾ ਸੰਤੁਲਨ ਬਣਾਈ ਰੱਖਣ ਵਿੱਚ ਮੁਸ਼ਕਲ। ਹੈਮੀਪੇਰੇਸਿਸ (ਸਰੀਰ ਦੇ ਇਕ ਪਾਸੇ ਕਮਜ਼ੋਰੀ ਜਾਂ ਸੁੰਨ ਹੋਣਾ)
ਕਿਹੜੇ ਲੋਕਾਂ ਨੂੰ ਗਲੀਓਮਾ ਦਾ ਖ਼ਤਰਾ ਹੈ ?
ਗਲੀਓਮਾ ਕਿਸੇ ਵਿਚ ਵੀ ਵਿਕਸਿਤ ਹੋ ਸਕਦਾ ਹੈ, ਪਰ ਹੇਠਾਂ ਦਿੱਤੇ ਗਏ ਕਾਰਕ ਤੁਹਾਡੇ ਜੋਖ਼ਮ ਨੂੰ ਵਧਾ ਸਕਦੇ ਹਨ :
ਉਮਰ: ਗਲੀਓਮਾ ਬਜ਼ੁਰਗਾਂ (65 ਸਾਲ ਤੋਂ ਵੱਧ ਉਮਰ ਦੇ) ਤੇ ਬੱਚਿਆਂ (12 ਸਾਲ ਤੋਂ ਘੱਟ ਉਮਰ ਦੇ) ‘ਚ ਸਭ ਤੋਂ ਆਮ ਹੁੰਦਾ ਹੈ।
ਪਰਿਵਾਰਕ ਇਤਿਹਾਸ: ਕੁਝ ਜੈਨੇਟਿਕ ਵਿਕਾਰ ਜਾਂ ਪਰਿਵਾਰਕ ਇਤਿਹਾਸ ਵੀ ਗਲੀਓਮਾ ਦੇ ਜੋਖ਼ਮ ਨੂੰ ਵਧਾ ਸਕਦੇ ਹਨ।
ਲਿੰਗ: ਗਲੀਓਮਾ ਔਰਤਾਂ ਦੇ ਮੁਕਾਬਲੇ ਮਰਦਾਂ ‘ਚ ਥੋੜ੍ਹਾ ਜ਼ਿਆਦਾ ਆਮ ਹੈ।
ਐਥਨੇਸਿਟੀ : ਗੋਰੇ ਲੋਕਾਂ ਨੂੰ ਹੋਰ ਲੋਕਾਂ ਨਾਲੋਂ ਗਲੀਓਮਾ ਵਿਕਸਿਤ ਹੋਣ ਦੀ ਜ਼ਿਆਦਾ ਸੰਭਾਵਨਾ ਹੋ ਸਕਦੀ ਹੈ।
ਰੇਡੀਏਸ਼ਨ ਜਾਂ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ‘ਚ ਆਉਣਾ : ਰੇਡੀਏਸ਼ਨ ਜਾਂ ਹੋਰ ਰਸਾਇਣਾਂ ਦੇ ਵਾਰ-ਵਾਰ ਜਾਂ ਲੰਬੇ ਸਮੇਂ ਤਕ ਸੰਪਰਕ ‘ਚ ਰਹਿਣਾ ਤੁਹਾਡੇ ਜੋਖ਼ਮ ਨੂੰ ਵਧਾ ਸਕਦੇ ਹੈ।
ਕੀ ਗਲੀਓਮਾ ਦਾ ਇਲਾਜ ਸੰਭਵ ਹੈ ?
ਹਾਂ, ਇਸਦਾ ਇਲਾਜ ਸੰਭਵ ਹੈ। ਹਾਲਾਂਕਿ ਇਸ ਦੇ ਲਈ ਸਹੀ ਸਮੇਂ ‘ਤੇ ਇਸ ਦਾ ਪਤਾ ਲਗਾਉਣਾ ਜ਼ਰੂਰੀ ਹੈ। ਗਲੀਓਮਾ ਦਾ ਇਲਾਜ ਕਈ ਕਾਰਕਾਂ ‘ਤੇ ਨਿਰਭਰ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:
ਜੇਕਰ ਤੁਸੀਂ ਪਹਿਲਾਂ ਬ੍ਰੇਨ ਕੈਂਸਰ ਦਾ ਇਲਾਜ ਕਰਵਾ ਚੁੱਕੇ ਹੋ। ਟਿਊਮਰ ਦੀ ਜਗ੍ਹਾ, ਕਿਸਮ ਤੇ ਆਕਾਰ। ਤੁਹਾਡੀ ਉਮਰ ਤੁਹਾਡੀ ਸਿਹਤ