
ਨਵੀਂ ਦਿੱਲੀ, 19 ਦਸੰਬਰ – ਭਾਰਤੀ ਬਾਜ਼ਾਰ ‘ਚ ਕਈ ਸੈਗਮੈਂਟ ‘ਚ ਵਧੀਆ ਵਾਹਨਾਂ ਨੂੰ ਪੇਸ਼ ਕਰਨ ਵਾਲੀ ਸਾਊਥ ਕੋਰੀਆ ਵਾਹਨ ਨਿਰਮਾਤਾ Kia ਵੱਲੋਂ ਨਵੀਂ SUV ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਵੱਲੋਂ Kia Syros SUV ‘ਚ ਕਿਸ ਤਰ੍ਹਾਂ ਦੇ ਫੀਚਰਜ਼ ਦਿੱਤੇ ਗਏ ਹਨ। ਕਿੰਨਾ ਦਮਦਾਰ ਇੰਜਣ ਤੇ ਇਸ ਦਾ ਮੁਕਾਬਲਾ ਕਿਸ ਨਾਲ ਹੋਵੇਗਾ ਆਓ ਇੱਥੇ ਜਾਣਦੇ ਹਾਂ।
Kia Syros unveil in India
ਵਾਹਨ ਨਿਰਮਾਤਾ ਵੱਲੋਂ Syros ਨੂੰ ਭਾਰਤੀ ਬਾਜ਼ਾਰ ‘ਚ ਪੇਸ਼ ਕਰ ਦਿੱਤਾ ਹੈ। ਕੰਪਨੀ ਵੱਲੋਂ ਇਸ ‘ਚ ਕੁਝ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਦੇ ਡਿਜ਼ਾਈਨ ਵੀ ਮੌਜੂਦਾ SUV ਮੁਕਾਬਲੇ ਅਲੱਗ ਰੱਖੇ ਗਏ ਹਨ।
ਕੀ ਹੈ ਖ਼ਾਸੀਅਤ
ਕੰਪਨੀ ਵੱਲੋਂ ਨਵੀਂ SUV ਨੂੰ ਕਾਫ਼ੀ ਜ਼ਿਆਦਾ ਵਿਸ਼ਾਲ ਬਣਾਇਆ ਗਿਆ ਹੈ। ਇਸ ਵਿੱਚ ਰੀਕਲਾਈਨਿੰਗ ਰੀਅਰ ਸੀਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ SUV ਦਾ ਨਾਂ ਗ੍ਰੀਕ ਆਈਲੈਂਡ ਦੇ ਨਾਂ ‘ਤੇ ਰੱਖਿਆ ਹੈ।
Kia Syros SUV features
Kis Syros SUV ‘ਚ ਕੰਪਨੀ ਵੱਲੋਂ ਕਈ ਸ਼ਾਨਦਾਰ ਫੀਚਰਜ਼ ਦਿੱਤੇ ਹਨ। ਇਸ ਵਿੱਚ LED ਲਾਈਟਾਂ, LED DRL, ਪੈਨੋਰਾਮਿਕ ਸਨਰੂਫ, LED ਟੇਲ ਲਾਈਟਾਂ, ਅੰਬੀਨਟ ਲਾਈਟਾਂ, ਡਿਜੀਟਲ ਇੰਸਟਰੂਮੈਂਟ ਕਲੱਸਟਰ, 10.25 ਇੰਚ ਇੰਫੋਟੇਨਮੈਂਟ ਸਿਸਟਮ, ਟੇਰੇਨ ਤੇ ਡਰਾਈਵਿੰਗ ਮੋਡ, ਵੇਟੀਲੇਟਿਡ ਸੀਟਾਂ, ਵਾਇਰਲੈੱਸ ਚਾਰਜਰ, ਹਰਮਨ ਕਾਰਡਨ ਆਡੀਓ ਸਿਸਟਮ, ਲੈਵਲ-2 ADAS, ਛੇ ਏਅਰਬੈਗ, ABS, EBD, Isofix ਚਾਈਲਡ ਐਂਕਰੇਜ ਵਰਗੇ ਫੀਚਰਜ਼ ਵੀ ਸ਼ਾਮਲ ਹਨ।
ਕਿੰਨਾ ਦਮਦਾਰ ਹੈ ਇੰਜਣ
ਕੰਪਨੀ ਵੱਲੋਂ Kia Ciros SUV ‘ਚ 1 ਲੀਟਰ ਸਮਰੱਥਾ ਦਾ ਟਰਬੋ ਪੈਟਰੋਲ ਸਮਾਰਟਸਟ੍ਰੀਮ ਇੰਜਣ ਦਿੱਤਾ ਗਿਆ ਹੈ। ਜਿਸ ਕਾਰਨ ਇਸ ਦੀ ਪਾਵਰ ਤੇ ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਇਸ ਨੂੰ 6 ਸਪੀਡ ਮੈਨੂਅਲ ਤੇ 7 ਸਪੀਡ ਡੀਸੀਟੀ ਟ੍ਰਾਂਸਮਿਸ਼ਨ ਨਾਲ ਲਿਆਂਦਾ ਗਿਆ ਹੈ।
ਕਦੋਂ ਸ਼ੁਰੂ ਹੋਵੇਗੀ ਬੁਕਿੰਗ
SUV ਲਈ 3 ਜਨਵਰੀ 2025 ਤੋਂ ਬੁਕਿੰਗ ਸ਼ੁਰੂ ਹੋਵੇਗੀ ਤੇ ਇਸ ਦੀ ਡਿਲੀਵਰੀ ਫਰਵਰੀ 2025 ਤੋਂ ਸ਼ੁਰੂ ਕੀਤੀ ਜਾਵੇਗੀ।
ਕਿਸ ਨਾਲ ਹੋਵੇਗਾ ਮੁਕਾਬਲਾ
Kia ਵੱਲੋਂ Ciros SUV ਨੂੰ ਭਾਰਤੀ ਬਾਜ਼ਾਰ ‘ਚ ਕੰਪੈਕਟ SUV ਸੈਗਮੈਂਟ ‘ਚ ਲਿਆਂਦਾ ਗਿਆ ਹੈ। ਇਸ ਸੈਗਮੈਂਟ ਵਿੱਚ ਇਸ ਦਾ ਮੁਕਾਬਲਾ Competition with Tata, Maruti, Hyundai ਵਰਗੀਆਂ ਕੰਪਨੀਆਂ ਦੀਆਂ SUV ਨਾਲ ਹੋਵੇਗਾ।