ਵਿਰਾਟ ਕੋਹਲੀ ਨੇ ਆਪਣੇ 100ਵੇਂ ਟੈਸਟ ‘ਚ ਬਣਾਇਆ ਵੱਡਾ ਰਿਕਾਰਡ

ਨਵੀਂ ਦਿੱਲੀ, 17 ਦਸੰਬਰ – ਬ੍ਰਿਸਬੇਨ ਵਿਚ ਖੇਡੇ ਜਾ ਰਹੇ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤੀਜੇ ਟੈਸਟ ਮੈਚ ਵਿਚ ਵਿਰਾਟ ਕੋਹਲੀ ਦਾ ਬੱਲਾ ਖ਼ਾਮੋਸ਼ ਰਿਹਾ। ਮਿਚੇਲ ਸਟਾਰਕ ਨੇ ਭਾਰਤੀ ਟੀਮ ਨੂੰ ਸ਼ੁਰੂਆਤੀ ਦੋ ਝਟਕੇ ਦਿੱਤੇ। ਯਸ਼ਸਵੀ ਤੋਂ ਬਾਅਦ ਗਿੱਲ ਸਟਾਰਕ ਦਾ ਸ਼ਿਕਾਰ ਬਣੇ।ਇਸ ਤੋਂ ਬਾਅਦ ਵਿਰਾਟ ਕੋਹਲੀ ਬੱਲੇਬਾਜ਼ੀ ਕਰਨ ਆਏ ਤੇ ਸਾਰਿਆਂ ਨੂੰ ਉਮੀਦ ਸੀ ਕਿ ਉਹ ਕੁਝ ਖ਼ਾਸ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ ਪਰ ਜੋਸ ਹੇਜ਼ਲਵੁੱਡ ਨੇ ਉਸ ਨੂੰ 3 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਕਰ ਦਿੱਤਾ। ਕੋਹਲੀ ਭਾਵੇਂ ਸਿਰਫ਼ 3 ਦੌੜਾਂ ਹੀ ਬਣਾ ਸਕੇ ਪਰ ਉਨ੍ਹਾਂ ਨੇ ਆਪਣੇ 100ਵੇਂ ਟੈਸਟ ਮੈਚ ਵਿਚ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਉਸ ਨੇ ਸਾਬਕਾ ਕੋਚ ਰਾਹੁਲ ਦ੍ਰਾਵਿੜ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ।

ਵਿਰਾਟ ਕੋਹਲੀ ਨੇ ਰਾਹੁਲ ਦ੍ਰਾਵਿੜ ਨੂੰ ਪਛਾੜਿਆ

ਦਰਅਸਲ ਗਾਬਾ ਮੈਦਾਨ ‘ਤੇ ਭਾਰਤੀ ਟੀਮ ਦੀ ਪਹਿਲੀ ਪਾਰੀ ‘ਚ ਵਿਰਾਟ ਕੋਹਲੀ ਸਿਰਫ਼ 3 ਦੌੜਾਂ ਬਣਾ ਕੇ ਸਸਤੇ ‘ਚ ਹੀ ਪੈਵੇਲੀਅਨ ਪਰਤ ਗਏ। ਜਦੋਂ ਉਸ ਨੇ ਆਊਟ ਹੋਣ ਤੋਂ ਪਹਿਲਾਂ 2 ਦੌੜਾਂ ਬਣਾਈਆਂ ਤਾਂ ਇਸ ਦੌਰਾਨ ਉਸ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਵਿਰਾਟ ਕੋਹਲੀ ਨੇ ਆਸਟ੍ਰੇਲੀਆ ਵਿਚ ਟੈਸਟ ਕ੍ਰਿਕਟ ’ਚ ਦੌੜਾਂ ਦੇ ਮਾਮਲੇ ਵਿਚ ਭਾਰਤੀ ਟੀਮ ਦੇ ਸਾਬਕਾ ਕੋਚ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ ਹੈ। ਦ੍ਰਾਵਿੜ ਨੇ ਆਸਟ੍ਰੇਲੀਆ ਖਿਲਾਫ 62 ਟੈਸਟ ਪਾਰੀਆਂ ‘ਚ 2166 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਕੋਹਲੀ ਨੇ 48 ਟੈਸਟ ਪਾਰੀਆਂ ‘ਚ 2168 ਦੌੜਾਂ ਬਣਾਈਆਂ ਹਨ। ਉਹ ਆਸਟ੍ਰੇਲੀਆ ਖ਼ਿਲਾਫ਼ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਮਹਾਨ ਸਚਿਨ ਤੇਂਦੁਲਕਰ (3630) ਅਤੇ ਵੀਵੀਐੱਸ ਲਕਸ਼ਮਣ (2424) ਤੋਂ ਬਾਅਦ ਤੀਜੇ ਸਥਾਨ ‘ਤੇ ਹੈ।

ਗਾਬਾ ‘ਚ ਵੀ ਵਿਰਾਟ ਕੋਹਲੀ ਦਾ ਬੱਲਾ ਰਿਹਾ ਖ਼ਾਮੋਸ਼

ਪਰਥ ‘ਚ ਵਿਰਾਟ ਕੋਹਲੀ ਨੇ ਪਹਿਲੀ ਪਾਰੀ ‘ਚ 5 ਦੌੜਾਂ ਅਤੇ ਦੂਜੀ ਪਾਰੀ ‘ਚ ਅਜੇਤੂ 100 ਦੌੜਾਂ ਬਣਾਈਆਂ। ਇਸ ਤੋਂ ਬਾਅਦ ਐਡੀਲੇਡ ‘ਚ ਕੋਹਲੀ ਨੇ ਦੋਵੇਂ ਪਾਰੀਆਂ ‘ਚ ਕ੍ਰਮਵਾਰ 7 ਅਤੇ 11 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਗਾਬਾ ‘ਚ ਵਿਰਾਟ ਕੋਹਲੀ ਭਾਰਤੀ ਟੀਮ ਦੀ ਪਹਿਲੀ ਪਾਰੀ ‘ਚ 3 ਦੌੜਾਂ ਬਣਾ ਕੇ ਸਸਤੇ ‘ਚ ਪੈਵੇਲੀਅਨ ਪਰਤ ਗਏ। ਫੈਬ-4 ਵਿਚ ਇਸ ਸਾਲ ਟੈਸਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ’ਚ ਕੋਹਲੀ ਕਾਫ਼ੀ ਹੇਠਾਂ ਹੈ। ਹੁਣ ਤੱਕ ਉਸ ਨੇ 17 ਪਾਰੀਆਂ ਵਿਚ 25 ਦੀ ਔਸਤ ਨਾਲ 376 ਦੌੜਾਂ ਬਣਾਈਆਂ ਹਨ, ਜਿਸ ਵਿਚ ਇਕ ਸੈਂਕੜਾ ਵੀ ਸ਼ਾਮਲ ਹੈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...