ਭਾਈ ਕਾਨ੍ਹ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ (1901-1938 ਈ.’) ਪੁਸਤਕ, ਡਾ. ਜਗਮੇਲ ਸਿੰਘ ਭਾਠੂਆਂ ਵਲੋਂ  ਮੈਡਮ ਸੀਮਾ ਗੋਇਲ ਨੂੰ ਭੇਂਟ

ਲਹਿਰਾਗਾਗਾ, 17 ਦਸੰਬਰ – ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਦੀ ਇਸ ਵਾਰ ਦੀ ਸਾਹਿਤਕ ਮਿਲਣੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ । ਇਹ ਸਾਹਿਤਕ ਸਭਾ ਪੰਜਾਬ ਦੇ ਪ੍ਰਸਿੱਧ ਕਵੀਸ਼ਰ  ਸ਼੍ਰੀ ਨਸੀਬ ਚੰਦ ਜੀ ਦੀ ਹੋਣਹਾਰ ਸਪੁੱਤਰੀਂ ,ਸੀ੍ਮਤੀ ਨਿਰਮਲਾ ਗਰਗ ਸਾਹਿਤਕਾਰ ਦੀ ਰਹਿਨੁਮਾਈ ਹੇਠ ਕੀਤੀ ਗਈ  ਇਸ ਸਭਾ ਵਿੱਚ ਲਹਿਰਾਗਾਗਾ ਹਲਕੇ ਦੇ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਜੀ  ਦੇ ਧਰਮ ਪਤਨੀ ਸੀ੍ਮਤੀ ਸੀਮਾ ਗੋਇਲ ,ਨੈਸ਼ਨਲ ਅਵਾਰਡੀ ਸੇਵਾ ਮੁਕਤ ਅਧਿਆਪਕਾ ਤੇ ਉਘੀ ਵਿਦਵਾਨ ਮੈਡਮ ਕਾਂਤਾ ਗੋਇਲ ਮੌਜੂਦਾ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ,ਸੀ੍ਮਤੀ ਨਿਰਮਲਾ ਗਰਗ ਪੰਜਾਬੀ ਸਾਹਿਤਕਾਰ ਡਾਕਟਰ ਜਗਮੇਲ ਸਿੰਘ ਭਾਠੂਆਂ ਸਾਹਿਤਕਾਰ ਅਦਾਕਾਰ ਤੇ ਕਲਾਕਾਰ, ਸ. ਅਵਤਾਰ ਸਿੰਘ ਚੋਟੀਆਂ ਮੁੱਖ ਸੰਪਾਦਕ ਨਵੀਆਂ ਕਲਮਾਂ ਨਵੀਂ ਉਡਾਣਸੰਗਰੂਰ, ਸ਼੍ਰੀਮਤੀ ਅਨੀਤਾ ਅਰੋੜਾ ਪਾਤੜਾਂ,ਤਰਸੇਮ ਖਾਸ਼ਪੁਰੀ ਪੰਜਾਬੀ ਗੀਤਕਾਰ, ਅੰਤਰਰਾਸ਼ਟਰੀ ਪੰਜਾਬੀ ਕਮੈਂਟੇਟਰ ਧਰਮਾ ਹਰਿਆਊ, ਹੈੱਡ ਮਾਸਟਰ ਸ਼੍ਰੀ ਅਰੁਣ ਗਰਗ ਬਲਾਕ ਨੋਡਲ ਅਫਸਰ ਮੂਨਕ ,ਮਾਸਟਰ ਕੁਲਦੀਪ ਸਿੰਘ ਪੰਜਾਬੀ ਕਵੀ , ਗੁਰਚਰਨ ਸਿੰਘ ਧੰਜੂ , ਪੰਜਾਬੀ ਲੈਕਚਰਾਰ ਤੇ ਇੰਚਾਰਜ ਪਿ੍ੰਸੀਪਲ ਕਿਰਨਦੀਪ ਬੰਗੇ , ਪੰਜਾਬੀ ਸਾਹਿਤਕਾਰ ਫਤਿਹ ਰੰਧਾਵਾ, ਖੁਸ਼ਪ੍ਰੀਤ ਸਿੰਘ ਹਰੀਗੜ੍ਹ ,ਮੈਡਮ ਸਰਬਜੀਤ ਰਿਤੂ ਤੇ ਮੈਡਮ ਸੁਖਵਿੰਦਰ ਕੌਰ ਪਿੰਕੀ  ਸਾਮਿਲ ਹੋਏ

ਇਸ ਸਮੇਂ ਸਾਹਿਤਕਾਰਾਂ ਨੇ ਅਪਣੀਆਂ ਰਚਨਾਵਾਂ ਰਾਹੀਂ ਪੋਹ ਮਹੀਨੇ ਦੀ ਮਹੱਤਤਾ ਤੇ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ । ਸਭਾ ਵਿੱਚ ਡਾਕਟਰ ਜਗਮੇਲ ਸਿੰਘ ਭਾਠੂਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ ਰਵਿੰਦਰ ਕੌਰ ਰਵੀ ਦੀ ਸੰਪਾਦਨਾ ਹੇਠ ਲਗਭਗ ਦਸ ਸਾਲਾਂ ਦੀ ਮਿਹਨਤ ਨਾਲ ਤਿਆਰ ਪੁਸਤਕਾਂ ਭਾਈ ਕਾਹਨ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ 1901-1938 ਈ.ਵੀ ਮੈਡਮ ਸੀਮਾ ਗੋਇਲ ,ਸੁਪਤਨੀ ਮੰਤਰੀ ਪੰਜਾਬ ਸਰਕਾਰ  ਐਡਵੋਕੇਟ ਸ਼੍ਰੀ ਵਰਿੰਦਰ ਗੋਇਲ ਜੀ ਨੂੰ ਨੂੰ ਭੇਂਟ ਕੀਤੀ ਗਈ ਇਸੇ ਦੌਰਾਨ ਇਲਾਕੇ ਦੇ ਸੂਝਵਾਨ ਵਿਦਵਾਨ ਸ਼੍ਰੀ ਅਵਤਾਰ ਸ਼ਿੰਘ ਚੋਟੀਆਂ ਨੇ ਆਪਣੇ ਵਲੋਂ ਸੰਪਾਦਿਤ ਪੁਸਤਕ ‘ਨਵੀਆਂ ਕਲਮਾਂ ਨਵੀਂ ਉਡਾਣ‘ ਡਾ. ਜਗਮੇਲ ਸਿੰਘ ਭਾਠੂਆਂ ਨੂੰ ਭੇਟ ਕੀਤੀ ।ਮੈਡਮ ਸੀਮਾ ਗੋਇਲ ਤੇ ਮੈਡਮ ਕਾਂਤਾ ਗੋਇਲ ਨੇ ਸ਼ਹੀਦੀ ਸਭਾ ਸੰਬੰਧੀ ਵਿਚਾਰ ਪੇਸ ਕਰਕੇ ਗੁਰੂ ਜੀ ਤੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਤੇ ਸਰਧਾ ਦੇ ਫੁੱਲ ਭੇਂਟ ਕੀਤੇ ਤੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ।

ਸਾਂਝਾ ਕਰੋ

ਪੜ੍ਹੋ

ਲੋਕ ਲਹਿਰ ਹੀ ਖ਼ਤਮ ਕਰ ਸਕੇਗੀ ਭ੍ਰਿਸ਼ਟਾਚਾਰ

ਪਿਛਲੇ ਦਿਨੀਂ ਭਾਰਤ ਸਰਕਾਰ ਦੇ ਗੁਪਤਚਰ ਵਿਭਾਗ ਦੀ ਇੰਟੈਲੀਜੈਂਸੀ ਏਜੰਸੀ...