*ਨਜ਼ਮ:*
*ਦੇਖੋ ਨਾ..*
*ਸਭ ਕੁਸ਼ ਖਤਰੇ ‘ਚ*
*ਦਸ ਹੀ ਰਹੇ ਨੇ*
*ਜ਼ੁਮਲੇ*
*ਤੇ ਨਾਹਰੇ*
*ਸਾਰੇ ਦੇ ਸਾਰੇ*
*ਖਤਰੇ ‘ਚ ਨੇ*
*ਕਾਨੂੰਨ ਦਾ ਰਾਜ*
*ਤੇ ਪੂਰਾ*
*ਸੰਵਿਧਾਨ*
*ਹੁਣ ਖੁੱਲ੍ਹ ਕੇ*
*ਕਹਿ ਰਹੀਆਂ ਨੇ*
*ਮਸਜਿਦਾਂ*
*ਤੇ ਦਰਗਾਹਾਂ*
*ਖ਼ਤਰੇ ‘ਚ ਨੇ*
*ਗੰਗਾ-ਜਮੁਨੀ*
*ਤਹਿਜ਼ੀਬ*
*ਤੇ ਹਿੰਦੁਸਤਾਨ*
*ਨਾ ਵੱਸ ‘ਚ ਨੇ*
*ਹਾਲਤਾਂ*
*ਨਾ ਹੀ ਵੱਸ ‘ਚ ਨੇ*
*ਅਦਾਲਤਾਂ*
*ਖ਼ਤਰੇ ‘ਚ*
*ਦਿਸ ਰਿਹਾ ਹੈ*
*ਰਾਜ-ਪ੍ਰਬੰਧ ਦਾ*
*ਦੀਨ-ਈਮਾਨ*
*ਕਹਿ ਰਹੇ ਨੇ*
*ਚੀਕ ਚੀਕ ਕੇ*
*ਮਨਮਾਨੇ*
*ਅਦਾਲਤੀ ਫੈਸਲੇ*
*ਕਿ ਖ਼ਤਰੇ ‘ਚ ਨੇ*
*ਸਾਡੇ ਤਾਂ*
*ਪੂਰੇ ਦੇ ਪੂਰੇ ਹੀ*
*ਵਿਧਾਨ*
*ਦੇਖ ਲਿਆ ਹੈ*
*ਸਾਰੀ ਦੁਨੀਆਂ ਨੇ*
*ਸੰਭਲ ਦੇ*
*ਦੰਗਿਆਂ ‘ਚ*
*ਖ਼ਤਰੇ ‘ਚ ਹੈ*
*ਅਮਨ,ਸਦਭਾਵ*
*ਭਾਈਚਾਰਾ*
*ਤੇ ਜੀ-ਜਾਨ*
*ਕਿਸੇ ਦਾ*
*ਵੱਸ ਨਹੀਂ*
*ਹਿੰਸਾ ਹੱਤਿਆ*
*ਬਲਾਤਕਾਰ ‘ਤੇ*
*ਖ਼ਤਰੇ ‘ਚ ਹੈ*
*ਮਾਵਾਂ ਭੈਣਾਂ*
*’ਤੇ ਬੇਟੀਆਂ ਦਾ*
*ਸਨਮਾਨ*
*ਕਹਿ ਰਹੀ ਹੈ*
*ਬਦਹਾਲੀ*
*ਖ਼ਤਰੇ ‘ਚ ਹੈ*
*ਖੇਤ-ਖਲਿਹਾਣ*
*ਦੱਸ ਰਹੀ ਹੈ*
*ਗਰੀਬੀ*
*ਖ਼ਤਰੇ ‘ਚ ਨੇ*
*ਮਜ਼ਦੂਰ-ਕਿਸਾਨ*
*ਦੇਖ ਰਹੀ ਹੈ*
*ਸਾਰੀ ਜਨਤਾ*
*ਕਾਰਨਾਮੇ*
*ਸੱਤਾ ਦੇ*
*ਖ਼ਤਰੇ ‘ਚ ਹੈ*
*ਲੋਕਤੰਤਰ*
*ਗਣਤੰਤਰ*
*ਨਿਆਂ ਤੇ ਸੰਵਿਧਾਨ*
*ਉਹ ਚਾਹੁੰਦੇ ਨੇ*
*ਜਾਰੀ ਰਹੇ*
*ਬਦ-ਅਮਨੀ*
*ਤੇ ਖੂੰਨ-ਖਰਾਬਾ*
*ਖ਼ਤਰੇ ‘ਚ ਨੇ*
*ਭਾਈਚਾਰੇ ਦੀ*
*ਗੱਲ ਕਰਨ ਵਾਲੇ*
*ਇਨਸਾਨ*
*ਪਾਰ ਕਰ ਦਿਤੀਆਂ ਨੇ*
*ਸਾਰੀਆਂ ਹੱਦਾਂ*
*ਸੱਤਾ ਤੇ ਮਾਇਆ ਦੀ*
*ਹਵਸ ਨੇ*
*ਦੇਖ ਰਹੇ ਹਾਂ ਅਸੀਂ*
*ਖ਼ਤਰੇ ‘ਚ ਹੈ*
*ਚੰਗੇ-ਚੰਗਿਆਂ ਦਾ*
*ਈਮਾਨ*
ਮੂਲ ਲੇਖਕ:
*ਮੁਨੇਸ਼ ਤਿਆਗੀ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)