ਜੈ ਸ਼ਾਹ ਨੇ ਆਈਸੀਸੀ ਦੇ ਚੇਅਰਮੈਨ ਦਾ ਸੰਭਾਲਿਆ ਅਹੁਦਾ

ਨਵੀਂ ਦਿੱਲੀ, 2 ਦਸੰਬਰ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਾਬਕਾ ਸਕੱਤਰ ਜੈ ਸ਼ਾਹ ਨੇ 1 ਦਸੰਬਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਗ੍ਰੇਗ ਬਾਰਕਲੇ ਦੀ ਥਾਂ ਲਈ ਜਿਨ੍ਹਾਂ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਗਿਆ। ਜੈ ਸ਼ਾਹ ਅਜਿਹੇ ਸਮੇਂ ਆਈਸੀਸੀ ਦੇ ਪ੍ਰਧਾਨ ਬਣੇ ਹਨ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਂਪੀਅਨਸ ਟਰਾਫੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਬੀਸੀਸੀਆਈ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ।

ਚੈਂਪੀਅਨਜ਼ ਟਰਾਫੀ ‘ਤੇ ਕਦੋਂ ਹੋਵੇਗਾ ਫੈਸਲਾ?

ਇਸ ਦੌਰਾਨ ਹਰੇਕ ਕ੍ਰਿਕਟ ਪ੍ਰਸ਼ੰਸਕ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਸਥਿਤੀ ਸਪੱਸ਼ਟ ਹੋਣ ਤੇ ਸ਼ਡਿਊਲ ਜਾਰੀ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਉਮੀਦ ਹੈ ਕਿ ਆਈਸੀਸੀ ਕਿਸੇ ਵੀ ਸਮੇਂ ਅਧਿਕਾਰਤ ਜਾਣਕਾਰੀ ਦੇ ਸਕਦੀ ਹੈ। ਹੁਣ ਤਕ ਦੀ ਜਾਣਕਾਰੀ ਮੁਤਾਬਕ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਚੈਂਪੀਅਨਸ ਟਰਾਫੀ ਹਾਈਬ੍ਰਿਡ ਮਾਡਲ ‘ਚ ਹੋਣੀ ਹੈ। ਆਈਸੀਸੀ ਨੇ ਪਾਕਿਸਤਾਨ ਅੱਗੇ ਇਹ ਵਿਕਲਪ ਰੱਖਿਆ ਸੀ, ਜਿਸ ਨੂੰ ਪੀਸੀਬੀ ਨੇ ਸਵੀਕਾਰ ਕਰ ਲਿਆ ਹੈ। ਹਾਲਾਂਕਿ ਪੀਸੀਬੀ ਨੇ ਆਈਸੀਸੀ ਦੇ ਇਸ ਪ੍ਰਸਤਾਵ ਦੇ ਨਾਲ ਕੁਝ ਸ਼ਰਤਾਂ ਵੀ ਰੱਖੀਆਂ ਹਨ ਪਰ ਸਥਿਤੀ ਅਜੇ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਸਵੀਕਾਰ ਕੀਤਾ ਜਾਵੇਗਾ ਜਾਂ ਨਹੀਂ। ਜੇਕਰ ਚੈਂਪੀਅਨਸ ਟਰਾਫੀ ਨਹੀਂ ਹੋਈ ਤਾਂ PCB ਨੂੰ ਭਾਰੀ ਨੁਕਸਾਨ ਹੋਵੇਗਾ।

ਜੈ ਸ਼ਾਹ ਨੇ ਕਿਹਾ- ਮੈਂ ਸਨਮਾਨਿਤ ਮਹਿਸੂਸ ਕਰ ਰਿਹਾਂ

ਜੈ ਸ਼ਾਹ ਨੇ ਆਈਸੀਸੀ ਪ੍ਰਧਾਨ ਵਜੋਂ ਆਪਣੇ ਉਦਘਾਟਨੀ ਬਿਆਨ ‘ਚ ਕਈ ਅਹਿਮ ਗੱਲਾਂ ਕਹੀਆਂ। ਉਨ੍ਹਾਂ ਲਾਸ ਏਂਜਲਸ 2028 ਓਲੰਪਿਕ ਖੇਡਾਂ ‘ਚ ਕ੍ਰਿਕਟ ਨੂੰ ਸ਼ਾਮਲ ਕਰਨ ‘ਤੇ ਧਿਆਨ ਦੇਣ ਦੀ ਗੱਲ ਕੀਤੀ। ਸ਼ਾਹ ਨੇ ਕਿਹਾ, ‘ਮੈਂ ਆਈਸੀਸੀ ਪ੍ਰਧਾਨ ਦੀ ਭੂਮਿਕਾ ਸੰਭਾਲਣ ਲਈ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਤੇ ਆਈਸੀਸੀ ਨਿਰਦੇਸ਼ਕਾਂ ਅਤੇ ਮੈਂਬਰ ਬੋਰਡਾਂ ਦੇ ਸਮਰਥਨ ਅਤੇ ਵਿਸ਼ਵਾਸ ਲਈ ਧੰਨਵਾਦੀ ਹਾਂ।’

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...