ਨਜ਼ਮ/ਕੌਣ ਦੇਵੇਗਾ ਸਾਡਾ ਹਿਸਾਬ /*ਜਸੰਤਾ ਕੇਰਕੇੱਟਾ*

*ਨਜ਼ਮ:*

*ਕੌਣ ਦੇਵੇਗਾ*
*ਸਾਡਾ ਹਿਸਾਬ*
*ਸਾਬ੍ਹ?*
……………….

*ਮੰਦਰ*
*ਮਸਜਿਦ*
*ਗਿਰਜਾਘਰ*
*ਟੁੱਟਣ ‘ਤੇ*

*ਕਿੰਨਾ ਡੂੰਘਾ*
*ਹੁੰਦਾ ਹੈ*
*ਤੁਹਾਡਾ ਦਰਦ*

*ਕਿ*
*ਸਦੀਆਂ ਤੱਕ*
*ਲੈਂਦੇ*
*ਰਹਿੰਦੇ ਹੋ*
*ਉਸ ਦਾ*
*ਹਿਸਾਬ*

*ਪਰ*
*ਜਿਨ੍ਹਾਂ ਦਾ*
*ਪਵਿੱਤਰ-ਸਥਾਨ ਹੈ*
*ਜੰਗਲ*

*ਉਨ੍ਹਾਂ ਨੂੰ*
*ਉਜਾੜਨ ਦਾ*
*ਕੌਣ ਦੇਵੇਗਾ*
*ਹਿਸਾਬ*
*ਸਾਬ੍ਹ?*

*ਪਤਾ ਨਹੀਂ*
*ਕਦ ਤੋਂ*
*ਖੇਡ੍ਹ ਰਹੇ ਹੋ*
*ਇਹ*
*ਧਰਮ-ਕਰਮ*

*ਜੋ ਨਹੀਂ ਆਉਂਦੇ*
*ਤੁਹਾਡੇ*
*ਧਰਮ ਦੇ*
*ਦਾਇਰੇ ‘ਚ*

*ਉਹ*
*ਜੰਗਲ ਨੂੰ*
*ਜਾਣਦੇ ਨੇ*
*ਜੰਗਲ ਨੂੰ ਹੀ*
*ਸਿਜਦਾ ਕਰਦੇ ਨੇ*

*ਉਹ*
*ਉੱਥੇ ਹੀ*
*ਜਿਉਂਦੇ ਨੇ*
*ਉੱਥੇ ਹੀ*
*ਮਰਦੇ ਨੇ*

*ਤੁਸੀਂ ਸਭ*
*ਬੂਟਾਂ ਸਮੇਤ*
*ਕਿਵੇਂ*
*ਵੜ ਜਾਂਦੇ ਹੋ*
*ਉਨ੍ਹਾਂ ਦੇ*
*ਧਰਮ-ਸਥਾਨਾਂ ‘ਚ?*

*ਵਿਕਾਸ ਦੇ ਨਾਂ ‘ਤੇ*
*ਮਾਰੇ ਨੇ*
*ਜਿੰਨੇ*
*ਨਿਰਦੋਸ਼*

*ਉਨ੍ਹਾਂ ਸਭਨਾਂ ਦਾ*
*ਹਿਸਾਬ*
*ਕੌਣ ਦੇਵੇਗਾ*
*ਸਾਬ੍ਹ?*

*ਉਹ ਜੋ*
*ਰਹਿੰਦੇ ਨੇ*
*ਜੰਗਲ-ਪਹਾੜ ‘ਚ*
*ਨਹੀਂ ਹਨ*
*ਵਣਵਾਸੀ*
*ਉਹ ਹਨ*
*ਆਦਿਵਾਸੀ*

*ਉਨ੍ਹਾਂ ਨੂੰ*
*ਉਨ੍ਹਾਂ ਦੀ ਹੀ*
*ਜ਼ਮੀਨ ‘ਤੇ*
*ਕਿਉਂ*
*ਬਣਾਕੇ ਰਖਦੇ ਹੋ*
*ਅਛੂਤ-ਪਰਵਾਸੀ?*

*ਲੈਕੇ*
*ਆਪਣਾ-ਆਪਣਾ*
*ਧਰਮ*
*ਕਿਉਂ*
*ਚਲੇ ਆਉਂਦੇ ਹੋ*
*ਇੱਧਰ?*

*ਆਉਂਦੇ ਹੋ*
*ਤਾਂ*
*ਧਰਮ ਦੇ ਨਾਲ*
*ਉਨ੍ਹਾਂ ਦੇ*
*ਸਭਿਆਚਾਰ ‘ਤੇ*
*ਬੁਲਡੋਜ਼ਰ*
*ਕਿਉਂ*
*ਚਲਾਉਂਦੇ ਹੋ?*

*ਤੁਸੀਂ ਸਭ*
*ਸ਼ਾਮਲ ਹੋ*
*ਹਰ ਕਾਲ*
*ਉਨ੍ਹਾਂ ਦੇ*
*ਪਵਿੱਤਰ-ਸਥਾਨ*
*ਉਜਾੜਨ*
*ਵਾਲਿਆਂ ਦੇ*
*ਨਾਲ*

*ਆਖਿਰ*
*ਇਸ ਸਭ ਦਾ*
*ਹਿਸਾਬ*
*ਕੌਣ ਦੇਵੇਗਾ*
*ਸਾਬ੍ਹ?*

*ਇਹ ਕੇਹਾ*
*ਧਰਮ ਹੈ*
*ਤੁਹਾਡਾ?*

*ਆਪਸ ‘ਚ ਤਾਂ*
*ਹੋ ਲੜਦੇ-ਮਰਦੇ*

*ਕੁਦਰਤ*
*ਜਿਹੜੀ*
*ਪਾਲਦੀ ਹੈ*
*ਤੁਹਾਨੂੰ*
*ਉਹਨੂੰ ਵੀ*
*ਨਹੀਂ ਛਡਦੇ*

*ਅਸੀ*
*ਲੜਾਂਗੇ*
*ਜਿੰਦਗੀ-ਭਰ*
*ਤੁਹਾਡੇ ਇਸ*
*ਸਭਿਆਚਾਰ ਦੇ*
*ਖ਼ਿਲਾਫ਼*

*ਬੱਸ ਤੁਸੀਂ*
*ਇੰਨਾ ਹੀ*
*ਦੱਸ ਦਿਉ*

*ਇਸ*
*ਧਰਤੀ ਨੂੰ*
*ਉਜਾੜਨ ਦਾ*
*ਹਿਸਾਬ*
*ਕੌਣ ਦੇਵੇਗਾ*
*ਸਾਬ੍ਹ?*

ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
*ਜਸੰਤਾ ਕੇਰਕੇੱਟਾ*

ਹਿੰਦੀ ਤੋਂ ਪੰਜਾਬੀ ਰੂਪ:
ਤੇ ਪੇਸ਼ਕਸ਼:
*ਯਸ਼ ਪਾਲ ਵਰਗ ਚੇਤਨਾ*
(98145 35005)

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...