ਹੱਡੀਆਂ ਨੂੰ ਮਜ਼ਬੂਤ ​​ਕਰਨ ਤੇ ਅਨੀਮੀਆ ਨੂੰ ਦੂਰ ਕਰਨ ‘ਚ ਸਹਾਇਕ ਹੈ ਪਾਲਕ

ਨਵੀਂ ਦਿੱਲੀ, 29 ਨਵੰਬਰ – ਸਰਦੀਆਂ ਸ਼ੁਰੂ ਹੋ ਗਈਆਂ ਹਨ। ਬਹੁਤ ਸਾਰੇ ਲੋਕ ਇਨ੍ਹੀਂ ਦਿਨੀ ਬਹੁਤ ਜ਼ਿਆਦਾ ਖਾਣਾ ਪਸੰਦ ਕਰਦੇ ਹਨ, ਚਾਹੇ ਉਹ ਸਟ੍ਰੀਟ ਫੂਡ ਹੋਵੇ ਜਾਂ ਘਰ ਦੇ ਬਣੇ ਸੁਆਦੀ ਪਕਵਾਨ। ਸਰਦੀਆਂ ਵਿੱਚ ਜਿੰਨਾ ਸਾਡਾ ਖਾਣ ਵਿੱਚ ਮਨ ਲੱਗਦਾ ਹੈ, ਉਨਾ ਦੀ ਸਾਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਸਰਦੀ ਦਾ ਮੌਸਮ ਆਉਂਦੇ ਹੀ ਮੰਡੀ ਹਰੀਆਂ ਸਬਜ਼ੀਆਂ ਨਾਲ ਭਰ ਜਾਂਦੀ ਹੈ। ਇਨ੍ਹਾਂ ਹਰੀਆਂ ਸਬਜ਼ੀਆਂ ਵਿੱਚੋਂ ਪਾਲਕ ਨੂੰ ਸਭ ਤੋਂ ਖਾਸ ਮੰਨਿਆ ਜਾਂਦਾ ਹੈ। ਪਾਲਕ ਨਾ ਸਿਰਫ਼ ਸਵਾਦ ‘ਚ ਸ਼ਾਨਦਾਰ ਹੈ, ਸਗੋਂ ਸਿਹਤ ਲਈ ਵੀ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਸਰਦੀਆਂ ਵਿੱਚ ਪਾਲਕ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਪਾਲਕ ਇਮਿਊਨਿਟੀ ਵਧਾਉਣ ‘ਚ ਵੀ ਮਦਦਗਾਰ ਹੈ।

ਪਾਲਕ ਪੋਸ਼ਕ ਤੱਤਾਂ ਨਾਲ ਭਰਪੂਰ

ਪਾਲਕ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫੋਲਿਕ ਐਸਿਡ, ਵਿਟਾਮਿਨ ਏ, ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਲਈ ਜੇ ਅਸੀਂ ਸਰਦੀਆਂ ਵਿੱਚ ਪਾਲਕ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਾਂ ਤਾਂ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ।

ਹੱਡੀਆਂ ਦੀ ਮਜ਼ਬੂਤੀ

ਪਾਲਕ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ‘ਚ ਮਦਦ ਕਰਦੇ ਹਨ। ਠੰਢ ਦੇ ਮੌਸਮ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਵੱਧ ਜਾਂਦੀ ਹੈ। ਅਜਿਹੇ ‘ਚ ਪਾਲਕ ਦਰਦ ਤੋਂ ਰਾਹਤ ਦਿਵਾਉਣ ‘ਚ ਮਦਦਗਾਰ ਹੋ ਸਕਦੀ ਹੈ।

ਇਮਿਊਨਿਟੀ ਵਾਧਾ

ਸਰਦੀਆਂ ‘ਚ ਜ਼ਿਆਦਾਤਰ ਲੋਕਾਂ ਨੂੰ ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਪਾਲਕ ‘ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ। ਜੇ ਤੁਸੀਂ ਨਿਯਮਿਤ ਤੌਰ ‘ਤੇ ਪਾਲਕ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਸਰੀਰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਹੋ ਜਾਂਦਾ ਹੈ।

ਭਾਰ ਘਟਾਉਣ ਵਿੱਚ ਲਾਭਦਾਇਕ

ਠੰਢ ਵਿੱਚ ਜ਼ਿਆਦਾ ਭੋਜਨ ਖਾਣ ਨਾਲ ਭਾਰ ਵਧਦਾ ਹੈ। ਪਾਲਕ ਘੱਟ ਕੈਲੋਰੀ ਅਤੇ ਉੱਚ ਫਾਈਬਰ ਵਾਲੀ ਹੁੰਦੀ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਪਾਲਕ ਨੂੰ ਤੁਸੀਂ ਜੂਸ ਜਾਂ ਸੂਪ ਦੇ ਰੂਪ ‘ਚ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।

ਅਨੀਮੀਆ ਦੀ ਕਮੀ ਨੂੰ ਕਰਦਾ ਹੈ ਦੂਰ

ਪਾਲਕ ‘ਚ ਆਇਰਨ ਪਾਇਆ ਜਾਂਦਾ ਹੈ, ਜੋ ਖੂਨ ਬਣਾਉਣ ‘ਚ ਮਦਦ ਕਰਦਾ ਹੈ। ਦਰਅਸਲ ਠੰਢ ਦੇ ਦਿਨਾਂ ‘ਚ ਆਇਰਨ ਯੁਕਤ ਆਹਾਰ ਦੀ ਜ਼ਰੂਰਤ ਵੱਧ ਜਾਂਦੀ ਹੈ। ਅਜਿਹੇ ‘ਚ ਸਾਨੂੰ ਆਪਣੀ ਖੁਰਾਕ ‘ਚ ਪਾਲਕ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਪਾਲਕ ਅਨੀਮੀਆ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ।

ਪਾਲਕ ਵਿੱਚ ਪੋਟਾਸ਼ੀਅਮ ਅਤੇ ਨਾਈਟ੍ਰੇਟ ਵਰਗੇ ਤੱਤ ਪਾਏ ਜਾਂਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਪਾਲਕ ਦਿਲ ਦੀ ਸਿਹਤ ਨੂੰ ਵੀ ਸੁਧਾਰਦੀ ਹੈ। ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਸਾਂਝਾ ਕਰੋ

ਪੜ੍ਹੋ