ਪੁਸਤਕ/ਚਾਲੀ ਦਿਨ/ਡਾਕਟਰ ਗੁਰਪ੍ਰੀਤ ਸਿੰਘ ਧੁੱਗਾ

ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਜੀ ਦਾ ਨਾਵਲ ‘ ਚਾਲੀ ਦਿਨ ‘ ਇਹ ਇੱਕ ਅਧਿਆਤਮਕ ਯਾਤਰਾ , ਇਹ ਯਾਤਰਾ ਇੱਕਲੇ ‘ ਕੇਸਰ ਤੇ ਫ਼ਕੀਰ ‘ ਦੀ ਨਾ ਹੋ ਕੇ ਤੁਹਾਡੀ ਵੀ ਬਣ ਜਾਂਦੀ ਹੈ …ਹੈਲਥ ਗਾਈਡ ਤੋ ਬਾਅਦ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਹੁਣਾ ਦੀ ਦੂਸਰੀ ਕਿਤਾਬ ਹੈ ‘ਚਾਲੀ ਦਿਨ’

‘ਦਿੱਤੀ ਜੇ ਅੱਖ ਦੇਵੀਂ ਨਜ਼ਰ ਵੀ ਮਾਲਕਾ
ਰੱਖੀਂ ਤੂੰ ਜਿੱਥੇ ਹੋਵੇ ਕਦਰ ਵੀ ਮਾਲਕਾ
ਇੱਕੋ ਦਾਨ ਮੰਗਾਂ ਮੈਂ ਬੁੱਧ ਤੇ ਵਿਵੇਕ ਦਾ,
ਦਿੱਤਾ ਹੈ ਬਹੁਤ ਦੇਵੀਂ ਸਬਰ ਵੀ ਮਾਲਕਾ।
ਮੁਕੰਮਲ ਤੌਰ ਉੱਤੇ ਆਪਣੇ ਫਰਜ਼ਾਂ ਪ੍ਰਤੀ ਸਮਰਪਿਤ ਰਹਿਣ ਵਾਲੀ ਸ਼ਖ਼ਸੀਅਤ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਕਿਸੇ ਪਛਾਣ ਦੇ ਮੁਥਾਜ ਨਹੀਂ । ਉਹ ਬੜੇ ਨਿੱਘੇ ਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ ਜੋ ਆਪਣੇ ਫਰਜ਼ਾਂ ਪ੍ਰਤੀ ਬੇਹੱਦ ਇਮਾਨਦਾਰਵੀ ਹਨ ਅਤੇ ਸੁਚੇਤ ਵੀ। ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਦੀ ਪੇਸ਼ਕਾਰੀ ਸਾਹਿਤ ਪੇਸ਼ ਕਰਦਾ ਹੈ। ਲੇਖਕ ਦਾ ਕੰਮ ਸਮਾਜ ਵਿਚ ਫੈਲੇ ਮਾੜੇ ਵਰਤਾਰਿਆ ਨੂੰ ਉਜਾਗਰ ਕਰਨਾ ਅਤੇ ਉਹਨਾ ਤੇ ਤਿੱਖਾ ਵਿਅੰਗ ਜਾਂ ਤਿੱਖਾ ਰੋਸ ਕਰਨਾ ਵੀ ਹੁੰਦਾ ਹੈ।

ਲੇਖਕ ਕੇਵਲ ਬਾਹਰੀ ਅੱਖਾਂ ਨਾਲ ਹੀ ਨਹੀਂ ਦੇਖਦਾ ਤੇ ਦਿਮਾਗ ਨਾਲ ਹੀ ਨਹੀਂ ਸੋਚਦਾ ਬਲਕਿ ਉਹ ਤਾਂ ਮਨ ਦੀਆਂ ਅੱਖਾਂ ਨਾਲ ਵੀ ਨੀਝ ਲਾ ਕੇ ਹਰ ਸ਼ੈਅ ਨੂੰ ਵੱਖਰੇ ਨਜ਼ਰੀਏ ਨਾਲ ਦੇਖਦਾ ਹੈ। ਜ਼ਿੰਦਗ਼ੀ ਔਖੀ ਵੀ ਹੈ ਅਤੇ ਸੌਖੀ ਵੀ ਜੋ ਸਾਨੂੰ ਪਲ ਪਲ ਸਾਨੂੰ ਅਜਮਾਉਂਦੀ ਹੈ। ਕਦੇ ਅਸੀਂ ਇਸ ਤੋਂ ਜਿੱਤ ਜਾਂਦੇ ਹਾਂ ਅਤੇ ਕਦੇ ਹਾਰ ਮੰਨ ਬਹਿ ਜਾਂਦੇ ਹਾਂ। ਕਦੇ-ਕਦੇ ਆਸਾਂ ਉਮੀਦਾਂ ਨੂੰ ਕਿਨਾਰੇ ਕਰ ਉਦਾਸੀ ਦੀਆਂ ਵਲਗਣਾਂ ‘ਚ ਜਾ ਪੈਂਦੇ ਹਾਂ।

ਖ਼ੈਰ ! ਅਜਿਹੀ ਘੜੀ ਜੇਕਰ ਅਸੀਂ ਅੱਖਰਾਂ ਦਾ ਹੱਥ ਫੜ ਲਈਏ ਤਾਂ ਇਹ ਕਾਗ਼ਜ਼ ਤੇ ਕਲਮ ਜ਼ਰੀਏ ਸਾਡੇ ਅੰਦਰਲੇ ਜਜ਼ਬਿਆਂ ਨੂੰ ਪਿਆਰ ਨਾਲ ਸਾਂਭ ਲੈਂਦੀ ਹੈ ਜਾਂ ਕਹਿ ਲਵੋ ਇਹ ਕੰਡਿਆ ਨੂੰ ਵੀ ਫੁੱਲ ਬਣਾ ਦਿੰਦੀ ਹੈ। ਕੁਝ ਵੀ ਅਚਾਨਕ ਨਹੀਂ ਹੁੰਦਾ, ਸਾਨੂੰ ਸਮਝਣ ਵਿੱਚ ਦੇਰ ਹੁੰਦੀ ਹੈ। ਨਾ ਸੁਖ ਰਹਿੰਦਾ ਨਾ ਦੁੱਖ ਰਹਿੰਦਾ, ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ। ਚਾਲੀ ਦਿਨ’ ਕਿਤਾਬ ਵਿੱਚੋ ਨਾਵਲ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਵਿਚਲੀ ਸਰਲ ਭਾਸ਼ਾ ਹੈ ਜੋ ਪਾਠਕ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ। ਨਾਵਲ ਪੜ੍ਹਨ ਤੇ ਵਿਚਾਰਨਯੋਗ ਹੈ। ‘ਚਾਲੀ ਦਿਨ’ ਦੀ ਸੰਪੂਰਨਤਾ ਤੇ ਵਧਾਈ ਦਿੰਦੀ ਹਾਂ ਤੇ ਅਰਦਾਸ ਕਰਦੀ ਹਾਂ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਦੀ ਕਲਮ ਨਿਰੰਤਰ ਕਾਰਜਸ਼ੀਲ ਰਹੇ। ਸ਼ੁੱਭ ਕਾਮਨਾਵਾਂ ! ਅਵੀ ਸੰਧੂ

ਸਾਂਝਾ ਕਰੋ

ਪੜ੍ਹੋ