ਮੋਟਾਪੇ ਨਾਲ ਕਿਵੇਂ ਵੱਧਦੈ ਟਾਈਪ-2 ਡਾਇਬਟੀਜ਼ ਦਾ ਖ਼ਤਰਾ

ਵਾਸ਼ਿੰਗਟਗ, 27 ਨਵੰਬਰ –  ਵਿਗਿਆਨੀਆਂ ਨੇ ਇਸ ਗੱਲ ਦਾ ਪਤਾ ਲਾਇਆ ਹੈ ਕਿ ਮੋਟਾਪੇ ਨਾਲ ਕਿਵੇਂ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਖੋਜ ਦੇ ਸਿੱਟੇ ਸੈੱਲ ਰਿਪੋਰਟਸ ’ਚ ਪ੍ਰਕਾਸ਼ਿਤ ਹੋਏ ਹਨ। ਅਮਰੀਕੀ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਟਾਈਪ-2 ਡਾਇਬਟੀਜ਼ ਤੇ ਹੋਰਨਾਂ ਕ੍ਰੌਨਿਕ ਬਿਮਾਰੀਆਂ ਦੇ ਇਲਾਜ ’ਚ ਸਹੂਲਤ ਮਿਲੇਗੀ।ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਏਂਜਲਸ (UCLA) ਦੀ ਖੋਜੀਆਂ ਦੀ ਟੀਮ ਨੇ ਦਿਖਾਇਆ ਕਿ ਮੋਟਾਪਾ ਸਰੀਰ ’ਚ ਅਹਿਮ ਸੈਲੁਲਰ ਬਿਲਡਿੰਗ ਬਲਾਕ ਰਾਇਬੋਸੋਮਲ ਫੈਕਟਰ ਦਾ ਉਤਪਾਦਨ ਕਰਨ ’ਚ ਮੁਸ਼ਕਲ ਪੈਦਾ ਕਰਦਾ ਹੈ। ਬਿਨਾਂ ਲੁੜੀਂਦੇ ਰਾਇਬੋਸੋਮਲ ਦੇ ਚਰਬੀ ਸਟੈੱਮ ਕੋਸ਼ਿਕਾਵਾਂ ਕਿਰਿਆਸ਼ੀਲ ਚਰਬੀ ਕੋਸ਼ਿਕਾਵਾਂ ਦਾ ਨਿਰਮਾਣ ਨਹੀਂ ਕਰ ਸਕਦੀਆਂ। ਇਸ ਤਰ੍ਹਾਂ ਉਨ੍ਹਾਂ ਦੀ ਊਰਜਾ ਫਸ ਜਾਂਦੀ ਹੈ, ਜੋ ਵੱਧ ਕੇ ਡਾਇਬਟੀਜ਼ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਯੂਸੀਐੱਲਏ ਦੇ ਇੰਟੀਗ੍ਰੇਟਿਵ ਬਾਇਓਲੌਜੀ ਐਂਡ ਸਾਈਕੋਲੌਜੀ ’ਚ ਐਸੋਸੀਏਟ ਪ੍ਰੋਫੈਸਰ ਡਾ. ਕਲਾਡੀਓ ਵਿਲੈਨੁਆ ਨੇ ਕਿਹਾ ਕਿ ਹਾਲਾਂਕਿ ਚਰਬੀ ਵਾਲੇ ਟਿਸ਼ੂਜ਼ ਨੂੰ ਲੰਬੇ ਸਮੇਂ ਤੋਂ ਕਾਰਨ ਦੱਸਿਆ ਜਾ ਰਿਹਾ ਹੈ, ਜਦਕਿ ਇਹ ਅਸਲ ’ਚ ਗਲੂਕੋਜ਼ ਦੇ ਸੋਖਣ ਨੂੰ ਆਮ ਬਣਾਏ ਰੱਖਦਾ ਹੈ।

ਡਾ. ਵਿਲੈਨੁਆ ਨੇ ਕਿਹਾ ਕਿ ਚਰਬੀ ਵਾਲੇ ਟਿਸ਼ੂਜ਼ ਖਾਣੇ ਤੋਂ ਊਰਜਾ ਇਕੱਠੀ ਕਰਦੇ ਹਨ। ਇਸ ਤਰ੍ਹਾਂ ਇਨ੍ਹਾਂ ਦੇ ਠੀਕ ਨਾਲ ਕੰਮ ਨਾ ਕਰਨ ਕਾਰਨ ਵਧੇਰੇ ਊਰਜਾ ਹੋਰਨਾਂ ਅੰਗਾਂ ’ਚ ਜਾਣ ਲੱਗਦੀ ਹੈ। ਇਹ ਲਿਵਰ ’ਚ ਜਾ ਕੇ ਫੈਟੀ ਲਿਵਰ ਰੋਗ ਤੇ ਦਿਲ ’ਚ ਐਥੇਰੋਸਕਲੋਰੋਸਿਸ ਜਾਂ ਸਟਰੋਕ ਦਾ ਕਾਰਨ ਬਣਦੀ ਹੈ। ਖੋਜੀਆਂ ਦੀ ਟੀਮ ਨੇ ਆਪਣੇ ਅਧਿਐਨ ’ਚ ਮੋਟੇ ਤੇ ਡਾਇਬਟਿਕ ਚੂਹਿਆਂ ਨੂੰ ਸ਼ਾਮਲ ਕੀਤਾ। ਇਨ੍ਹਾਂ ਚੂਹਿਆਂ ’ਚ ਚਰਬੀ ਦੇ ਟਿਸ਼ੂਜ਼ ਪਤਲੇ ਚੂਹਿਆਂ ਦੇ ਮੁਕਾਬਲੇ ਚਾਰ ਤੋਂ ਪੰਜ ਗੁਣਾ ਵੱਡੀ ਪਾਈ ਗਈ। ਖੋਜੀਆਂ ਦੀ ਟੀਮ ਨੇ ਉਨ੍ਹਾਂ ਨੂੰ ਰੋਸਿਗਲਿਟੇਜ਼ੋਨ ਦਿੱਤਾ ਤੇ ਇਸਦਾ ਨਤੀਜਾ ਰਿਹਾ ਕਿ ਇਨ੍ਹਾਂ ਦਾ ਰਾਇਬੋਸੋਮਲ ਕਾਰਕ ਵੱਧ ਕੇ ਆਮ ਪੱਧਰ ’ਤੇ ਆ ਗਿਆ। ਇਸ ਤਰ੍ਹਾਂ ਚੂਹਿਆਂ ’ਚ ਚਰਬੀ ਟਿਸ਼ੂਜ਼ ਸਹੀ ਢੰਗ ਨਾਲ ਕੰਮ ਕਰਨ ਦੇ ਨਾਲ ਊਰਜਾ ਇਕੱਠੀ ਕਰਨ ਲੱਗੇ। ਇਹ ਹਾਰਮੋਨ ਵੀ ਪੈਦਾ ਕਰਦੇ ਹਨ ਤੇ ਸੋਖਣ ’ਚ ਭੂਮਿਕਾ ਨਿਭਾਉਂਦੇ ਹਨ। ਵਿਗਿਆਨੀਆਂ ਨੇ ਪਾਇਆ ਕਿ ਦਵਾਈ ਲੈਣ ਤੋਂ ਬਾਅਦ ਚੂਹੇ ਮੋਟੇ ਜ਼ਰੂਰ ਰਹੇ ਪਰ ਡਾਇਬਟੀਜ਼ ਗਾਇਬ ਹੋ ਗਈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...