ਵਿਦੇਸ਼ੀ ਫੰਡ ਪ੍ਰਵਾਹ ਕਾਰਨ ਵਾਧੇ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ

ਨਵੀਂ ਦਿੱਲੀ, 26 ਨਵੰਬਰ – ਤਾਜ਼ਾ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਅਮਰੀਕੀ ਬਾਜ਼ਾਰਾਂ ਵਿੱਚ ਮਜ਼ਬੂਤ ​​ਰੁਝਾਨ ਦੇ ਵਿਚਕਾਰ Sensex ਅਤੇ Nifty ਨੇ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ ਵਾਧੇ ਦਾ ਸਿਲਸਿਲਾ ਜਾਰੀ ਰੱਖਿਆ। ਤੀਜੇ ਦਿਨ ਚੱਲ ਰਹੀ ਤੇਜ਼ੀ ਨਾਲ BSE ਬੈਂਚਮਾਰਕ Sensex ਸ਼ੁਰੂਆਤੀ ਕਾਰੋਬਾਰ ਵਿਚ 372.51 ਅੰਕ ਚੜ੍ਹ ਕੇ 80,482.36 ’ਤੇ ਪਹੁੰਚ ਗਿਆ। NSE Nifty 121.4 ਅੰਕ ਚੜ੍ਹ ਕੇ 24,343.30 ’ਤੇ ਆ ਗਈ। 30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਤੋਂ ਇੰਫੋਸਿਸ, ਟਾਟਾ ਸਟੀਲ, ਏਸ਼ੀਅਨ ਪੇਂਟਸ, ਟੈੱਕ ਮਹਿੰਦਰਾ, ਆਈਸੀਆਈਸੀਆਈ ਬੈਂਕ ਅਤੇ ਜੇਐਸਡਬਲਯੂ ਸਟੀਲ ਸਭ ਤੋਂ ਵੱਧ ਲਾਭਕਾਰੀ ਸਨ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ FIIs ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਿਕਰੀ ਤੋਂ ਬਾਅਦ ਸੋਮਵਾਰ ਨੂੰ ਖਰੀਦਦਾਰੀ ਕੀਤੀ। ਐਕਸਚੇਂਜ ਦੇ ਅੰਕੜਿਆਂ ਅਨੁਸਾਰ 9,947.55 ਕਰੋੜ ਰੁਪਏ ਦੀਆਂ ਇਕਵਿਟੀਜ਼ ਖਰੀਦੀਆਂ ਗਈਆਂ।

ਸਾਂਝਾ ਕਰੋ

ਪੜ੍ਹੋ