ਪੰਜਾਬੀ ਲੰਮੇ ਸਮੇਂ ਤੋਂ ਪੰਜਾਬ ਛੱਡਕੇ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ‘ਚ ਆਪਣੇ ਚੰਗੇ ਭਵਿੱਖ ਲਈ ਪੁੱਜ ਰਹੇ ਹਨ। ਪਿਛਲਾ ਕੁਝ ਸਮਾਂ ਤਾਂ ਪੰਜਾਬ ਤੋਂ ਪ੍ਰਵਾਸ ਦੇ ਹੱਦ ਬੰਨੇ ਹੀ ਟੁੱਟ ਗਏ। ਹਜ਼ਾਰਾਂ ਵਿਦਿਆਰਥੀ ਪੜ੍ਹਨ ਦੇ ਨਾਂਅ ਉਤੇ ਕਨੇਡਾ ਪੁੱਜ ਰਹੇ ਸਨ। ਕਰੋੜਾਂ ਰੁਪਏ ਫੀਸਾਂ ਦੇ ਨਾਂਅ ‘ਤੇ ਪੁੱਜ ਵਿਚੋਂ ਕੈਨੇਡਾ ਪਹੁੰਚਦੇ ਹੋ ਗਏ। ਪੰਜਾਬ ਜਿਥੇ ਪਹਿਲਾਂ ਪੁੱਜੇ ਪ੍ਰਵਾਸੀਆਂ ਕੈਨੇਡਾ, ਅਮਰੀਕਾ ਜਾ ਕੇ ਪਿਛੇ ਕਰੋੜਾਂ ਅਰਬਾਂ ਦੀ ਜਾਇਦਾਦ ਖਰੀਦੀ ਉਥੇ ਹੁਣ ਅਰਬਾਂ ਰੁਪਏ ਪੰਜਾਬ ਵਿਚੋਂ ਜਾਣੇ ਸ਼ੁਰੂ ਹੋ ਗਏ। ਪੜ੍ਹਾਈ ਤਾਂ ਇਕ ਬਹਾਨਾ ਸੀ, ਅਸਲ ਵਿੱਚ ਤਾਂ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਕੈਨੇਡਾ ‘ਚ ਸੈਟਲ ਕਰਨ ਦਾ ਫੈਸਲਾ ਲਿਆ। ਪਰ ਪਿਛਲੇ ਦਿਨੀ ਕੈਨੇਡਾ ‘ਤੇ ਭਾਰਤ ‘ਚ ਠੰਡੀ ਜੰਗ ਛਿੜੀ ਹੈ। ਪੰਜਾਬੀਆਂ ਦਾ ਕੈਨੇਡਾ ਲਈ ਪ੍ਰਵਾਸ ਲਗਭਗ ਰੁਕ ਗਿਆ ਹੈ। ਅਮਰੀਕਾ ਪੁੱਜੇ ਪੰਜਾਬੀਆਂ ਲਈ ਵੀ ਟਰੰਪ ਦਾ ਜਿੱਤਣਾ ਭੈੜਾ ਸਾਬਤ ਹੋ ਰਿਹਾ ਹੈ। ਕਿਉਂਕਿ ਉਸ ਵਲੋਂ ਪ੍ਰਵਾਸੀਆਂ ਖਾਸ ਕਰਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਢੱਣ ਦਾ ਫੈਸਲਾ ਲਿਆ ਜਾ ਰਿਹਾ ਹੈ। ਇਹ ਬਹੁਤ ਹੀ ਗੰਭੀਰ ਮਸਲਾ ਹੈ। ਪੰਜਾਬੀ ਜਿਹਨਾ ਕਰੋੜਾਂ ਖਰਚੇ ਹਨ, ਖੇਤ ਵੇਚ ਦਿਤੇ, ਉਹਨਾ ਲਈ ਇਹ ਅਤ ਭੈੜੇ ਫੈਸਲੇ ਹਨ। ਵੇਖਣਾ ਹੋਵੇਗਾ ਕਿ ਕਿਵੇਂ ਪੰਜਾਬੀ ਅਮਰੀਕਾ-ਕੈਨੇਡਾ ਦੀ ਪ੍ਰਵਾਸ ਵਿਰੋਧੀ ਨੀਤੀ ਤੋਂ ਬਾਹਰ ਨਿਕਲ ਸਕਣਗੇ।