ਟੈਕਨੋ ਨੇ ਲਾਂਚ ਕੀਤਾ 6499 ਰੁਪਏ ‘ਚ 5000 mAh ਬੈਟਰੀ ਤੇ 13MP ਕੈਮਰੇ ਵਾਲਾ ਫੋਨ

ਨਵੀਂ ਦਿੱਲੀ, 22 ਨਵੰਬਰ – ਟੈਕਨੋ ਨੇ ਭਾਰਤ ‘ਚ ਇਕ ਨਵਾਂ 4G ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਟੈਕਨੋ POP 9 ਨਾਂ ਦਾ ਫੋਨ 7 ਹਜ਼ਾਰ ਰੁਪਏ ਤੋਂ ਘੱਟ ਕੀਮਤ ‘ਤੇ ਲਿਆਂਦਾ ਹੈ। ਇਹ ਫੋਨ ਇਸ ਸਾਲ ਸਤੰਬਰ ‘ਚ ਲਾਂਚ ਹੋਏ 5G ਫੋਨ ਦਾ 4G ਵੇਰੀਐਂਟ ਹੈ। ਇਸ ਵਿਚ 90 Hz ਰਿਫਰੈਸ਼ ਰੇਟ ਤੇ ਵੱਡੀ ਬੈਟਰੀ ਨੂੰ ਸਪੋਰਟ ਕਰਨ ਵਾਲੀ ਡਿਸਪਲੇਅ ਹੈ। ਕੰਪਨੀ ਇਸ ‘ਤੇ ਕੁਝ ਆਫਰ ਵੀ ਦੇ ਰਹੀ ਹੈ।

ਪ੍ਰਾਈਸ ਤੇ ਉਪਲਬਧਤਾ

ਟੈਕਨੋ ਪੌਪ 9 ਗਲਿਟਰੀ ਵ੍ਹਾਈਟ, ਲਾਈਮ ਗ੍ਰੀਨ ਤੇ ਸਟਾਰਟ੍ਰੇਲ ਬਲੈਕ ਰੰਗਾਂ ‘ਚ ਉਪਲਬਧ ਹੈ। ਇਸਦੀ ਕੀਮਤ 6,699 ਰੁਪਏ ਹੈ ਪਰ 200 ਰੁਪਏ ਦੀ ਬੈਂਕ ਆਫਰ ਸਮੇਤ 6,499 ਰੁਪਏ ‘ਚ ਉਪਲਬਧ ਹੋਵੇਗਾ। ਫੋਨ ਦੀ ਵਿਕਰੀ ਐਮਾਜ਼ਾਨ ‘ਤੇ 26 ਨਵੰਬਰ ਤੋਂ ਸ਼ੁਰੂ ਹੋਵੇਗੀ।

13MP ਰੀਅਰ ਕੈਮਰਾ

ਲੇਟੈਸਟ ਫੋਨ ‘ਚ DTS ਸਟੀਰੀਓ ਸਪੀਕਰ ਹਨ। ਇਸ ਵਿਚ ਪਰਫਾਰਮੈਂਸ ਲਈ MediaTek Helio G50 SoC ਪ੍ਰੋਸੈਸਰ ਹੈ ਜਿਸ ਨੂੰ 3 ਜੀਬੀ ਰੈਮ ਅਤੇ 3 ਜੀਬੀ ਵਾਧੂ ਰੈਮ ਨਾਲ ਜੋੜਿਆ ਗਿਆ ਹੈ। ਫ਼ੋਨ 3 ਸਾਲਾਂ ਲਈ ਲੈਗ-ਫ੍ਰੀ ਪਰਫਾਰਮੈਂਸ ਦੇਣ ਦਾ ਦਾਅਵਾ ਕਰਦਾ ਹੈ। ਸੈਲਫੀ ਲਈ 8MP ਸੈਂਸਰ ਹੈ। ਇਸ ਵਿਚ 15W ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 5000 mAh ਦੀ ਬੈਟਰੀ ਹੈ। ਹਾਲਾਂਕਿ, ਫ਼ੋਨ ਦੇ ਨਾਲ 10W ਦਾ ਚਾਰਜਰ ਮਿਲਦਾ ਹੈ। ਫੋਨ ਨੂੰ ਪਾਣੀ ਤੇ ਧੂੜ ਤੋਂ ਸੁਰੱਖਿਅਤ ਰੱਖਣ ਲਈ IP454 ਦੀ ਰੇਟਿੰਗ ਵੀ ਦਿੱਤੀ ਗਈ ਹੈ।

ਟੈਕਨੋ POP 9: ਸਪੈਸੀਫਿਕੇਸ਼ਨਜ਼

ਡਿਸਪਲੇਅ- ਇਸ ਵਿੱਚ 6.67 HD ਡਿਸਪਲੇਅ ਹੈ ਜੋ 90Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ, ਇਸਦਾ ਰੈਜ਼ੋਲਿਊਸ਼ਨ 1612 x 720 ਪਿਕਸਲ ਹੈ।

ਪ੍ਰੋਸੈਸਰ- ਫੋਨ ‘ਚ octa-core MediaTek Helio G50 ਪ੍ਰੋਸੈਸਰ ਹੈ। ਇਸ ਨੂੰ IMG PowerVR GE8320 GPU ਨਾਲ ਪੇਅਰ ਕੀਤਾ ਗਿਆ ਹੈ। ਇਸ ਵਿੱਚ 64GB ਸਟੋਰੇਜ ਹੈ।

13MP ਮੇਨ ਕੈਮਰਾ ਡਿਊਲ LED ਫਲੈਸ਼

8MP ਸੈਲਫੀ ਕੈਮਰਾ

ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ, IR ਸੈਂਸਰ, IP54 ਰੇਟਿੰਗ

5000mAh ਦੀ ਬੈਟਰੀ 15W ਦੇ ਨਾਲ

5G ਵੇਰੀਐਂਟ ਦੇ ਫੀਚਰਜ਼

5G ਵੇਰੀਐਂਟ ‘ਚ ਪ੍ਰਦਰਸ਼ਨ ਲਈ MediaTek Dimensity 6300 6nm ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ 6.6 ਇੰਚ ਦੀ HD ਡਿਸਪਲੇਅ ਹੈ। ਇਸ ਵਿਚ 18W ਚਾਰਜਿੰਗ ਸਪੋਰਟ ਦੇ ਨਾਲ 5,000 mAh ਦੀ ਬੈਟਰੀ ਹੈ। ਰਿਅਰ ਪੈਨਲ ‘ਤੇ 48MP ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ 8MP ਦਾ ਸੈਂਸਰ ਹੈ।

ਸਾਂਝਾ ਕਰੋ

ਪੜ੍ਹੋ

ਆਰ ਬੀ ਐੱਸ ਕੇ ਟੀਮ ਬਚਿਆ ਦੇ

*ਸਿਹਤ ਵਿਭਾਗ ਵਲੋ ਗਰੀਬ ਬੱਚੇ ਦੇ ਦਿਲ ਦਾ ਮੁਫ਼ਤ ਅਪਰੇਸ਼ਨ...