SSC ਨੇ ਕਾਂਸਟੇਬਲ ਜੀਡੀ ਤੇ ਸੀਜੀਐੱਲ ਟਿਅਰ-2 ਐਗਜ਼ਾਮੀਨੇਸ਼ਨ ਲਈ ਸ਼ਡਿਊਲ ਕੀਤਾ ਜਾਰੀ

ਨਵੀਂ ਦਿੱਲੀ, 19 ਨਵੰਬਰ – SSC ਕਾਂਸਟੇਬਲ GD ਭਰਤੀ 2025 ਤੇ SSC CGL ਭਰਤੀ ‘ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਲਈ ਵੱਡੀ ਖਬਰ ਹੈ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਵੱਲੋਂ ਇਨ੍ਹਾਂ ਭਰਤੀਆਂ ਲਈ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੀਖਿਆ ਦੀ ਸਮਾਂ-ਸਾਰਣੀ SSC ਦੀ ਅਧਿਕਾਰਤ ਵੈੱਬਸਾਈਟ ssc.gov.in ‘ਤੇ PDF ਫਾਰਮੈਟ ‘ਚ ਆਨਲਾਈਨ ਜਾਰੀ ਕੀਤੀ ਗਈ ਹੈ।

ਨੋਟੀਫਿਕੇਸ਼ਨ ‘ਚ ਦਿੱਤੀ ਗਈ ਜਾਣਕਾਰੀ ਅਨੁਸਾਰ, ਸੰਯੁਕਤ ਗ੍ਰੈਜੂਏਟ ਪੱਧਰ ਦੀ ਪ੍ਰੀਖਿਆ, 2024 (ਟੀਅਰ II) 18, 19 ਤੇ 20 ਜਨਵਰੀ 2025 ਨੂੰ ਦੇਸ਼ ਭਰ ਵਿਚ ਨਿਰਧਾਰਤ ਪ੍ਰੀਖਿਆ ਕੇਂਦਰਾਂ ‘ਚ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਤੇ ਅਸਾਮ ਰਾਈਫਲਸ (ਜੀਡੀ) ਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ‘ਚ ਸਿਪਾਹੀ (Constable (GD) in Central Armed Police Forces (CAPFs), SSF, Rifleman (GD) in Assam Rifles and Sepoy in Narcotics Control Bureau Examinations, 2025) ਭਰਤੀ ਪ੍ਰੀਖਿਆ ਦਾ ਪ੍ਰਬੰਧ 4, 5, 6, 7, 8, 9, 10, 11, 12, 13, 17, 18, 19, 20, 21, 24 ਤੇ 25 ਫਰਵਰੀ 2025 ਨੂੰ ਕਰਵਾਇਆ ਜਾਵੇਗਾ।

ਸਾਂਝਾ ਕਰੋ

ਪੜ੍ਹੋ