ਕਵਿਤਾ/ਜਨਮ ਦਿਨ/ਜਸਵੀਰ ਸੋਨੀ

ਬੜੇ ਚਾਵਾਂ ਸ਼ਰਧਾ ਤੇ ਉਤਸ਼ਾਹ ਨਾਲ,
ਜਨਮ ਦਿਨ ਮਨਾਇਆ ਨਾਨਕ ਜੀ।

ਦਿਵਾਲੀ ਤੋਂ ਰੱਖਿਆ ਸੀ ਜੋ ਬਚਾ ਕੇ,
ਬਾਰੂਦ ਖ਼ੂਬ ਚਲਾਇਆ ਨਾਨਕ ਜੀ।

ਤੁਹਡੇ ਜਨਮ ਦਿਨ ਦੀਆਂ ਖੁਸ਼ੀਆਂ ਤੇ,
ਪ੍ਰਦੂਸ਼ਣ ਅਸੀਂ ਫੈਲਾਇਆ ਨਾਨਕ ਜੀ।

ਉੱਚੀ ਡੀ ਜੇ ਲਾ ਕੇ ਪੂਰਾ ਸੋਰ ਮਚਾ ਕੇ,
ਜਾਮ ਸੜਕਾਂ ਤੇ ਲਾਇਆ ਨਾਨਕ ਜੀ।

ਸੋਚਾਂ ਚ ਹਨੇਰਾ ਬਨੇਰਿਆਂ ਤੇ ਚਾਨਣ
ਸਾਰਾ ਪਿੰਡ ਰੁਸ਼ਨਾਇਆ ਨਾਨਕ ਜੀ।

ਓਹੀ ਕਰਮਕਾਂਡ ਤਿੱਥ ਵਾਰ ਤੇ ਰੀਤਾਂ,
ਤੁਸੀਂ ਜਿਸ ਤੋਂ ਸਮਝਾਇਆ ਨਾਨਕ ਜੀ।

ਅੰਧਵਿਸ਼ਵਾਸ ਵਹਿਮ ਭਰਮ ਵੀ ਓਹੀ,
ਤਰਕਾਂ ਨੂੰ ਖੂੰਜੇ ਲਾਇਆ ਨਾਨਕ ਜੀ।

ਤੁਹਾਡੇ ਸ਼ਬਦਾਂ ਦੀ ਬਾਣੀ ਕੀ ਹੈ ਦੱਸਦੀ,
ਸਾਡੀ ਸਮਝ ਨਾ ਆਇਆ ਨਾਨਕ ਜੀ।

ਭਾਈ ਲਾਲੋ ਵਾਲ਼ੀ ਸੋਚ ਦੇ ਉੱਤੇ ਬਾਬਾ,
ਅੱਜ ਮਲਕ ਭਾਗੋ ਛਾਇਆ ਨਾਨਕ ਜੀ।

ਜਸਵੀਰ ਸੋਨੀ

ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...