ਚੋਣਾਂ ਦੌਰਾਨ ਐੱਸਡੀਐੱਮ ਨੂੰ ਥੱਪੜ ਮਾਰਨ ਵਾਲਾ ਨਰੇਸ਼ ਮੀਨਾ ਗ੍ਰਿਫ਼ਤਾਰ

ਜੈਪੁਰ, 14 ਨਵੰਬਰ – ਰਾਜਸਥਾਨ ਵਿਚ ਐੱਸਡੀਐੱਮ ਨੂੰ ਥੱਪੜ ਮਾਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਨਰੇਸ਼ ਮੀਨਾ ਪੁਲਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਹੈ। ਨਰੇਸ਼ ਮੀਨਾ ਟੋਂਕ ਜ਼ਿਲ੍ਹੇ ਦੀ ਦੇਉਲੀ-ਉਨਿਆਰਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ। ਨਰੇਸ਼ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਨੇ ਹੰਗਾਮਾ ਕੀਤਾ, ਪਥਰਾਅ ਕੀਤਾ ਅਤੇ ਪੁਲਸ ਦੀਆਂ ਦੋ ਗੱਡੀਆਂ ਨੂੰ ਵੀ ਸਾੜ ਦਿੱਤਾ। ਸੂਬੇ ਦੀਆਂ ਸੱਤ ਵਿਧਾਨ ਸਭਾ ਸੀਟਾਂ ‘ਤੇ ਬੁੱਧਵਾਰ ਨੂੰ ਵੋਟਿੰਗ ਹੋਈ। ਇਸ ਦੌਰਾਨ ਦਿਓਲੀ ਉਨਿਆੜਾ ਸੀਟ ਤੋਂ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਨੇ ਐੱਸਡੀਐੱਮ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਸਮਰਥਕ ਹੋਰ ਭੜਕ ਗਏ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਝੜਪ ਵੀ ਹੋਈ।

SDM ਨੂੰ ਕਿਉਂ ਮਾਰਿਆ ਗਿਆ ਥੱਪੜ?
ਟੋਂਕ ਜ਼ਿਲ੍ਹੇ ਦੀ ਦਿਓਲੀ-ਉਨਿਆਰਾ ਸੀਟ ‘ਤੇ ਉਪ ਚੋਣ ਦੌਰਾਨ ਕਾਂਗਰਸ ਦੇ ਬਾਗੀ ਅਤੇ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਨੇ ਮਾਲਪੁਰਾ ਦੇ ਐੱਸਡੀਐੱਮ ਅਮਿਤ ਕੁਮਾਰ ਚੌਧਰੀ ਨੂੰ ਥੱਪੜ ਮਾਰ ਦਿੱਤਾ। ਨਰੇਸ਼ ਮੀਨਾ ਚੋਣ ਕਮਿਸ਼ਨ ‘ਤੇ ਲਗਾਤਾਰ ਦੋਸ਼ ਲਗਾ ਰਹੇ ਸਨ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਈਵੀਐੱਮ ਮਸ਼ੀਨ ‘ਤੇ ਠੀਕ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਇਹ ਹਲਕਾ ਦਿਖਾਈ ਦੇ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ, ਜਿਸ ਤੋਂ ਬਾਅਦ ਨਰੇਸ਼ ਮੀਨਾ ਨੇ ਆਪਾ ਖੋ ਬੈਠਾ ਅਤੇ ਐੱਸਡੀਐੱਮ ਨੂੰ ਥੱਪੜ ਮਾਰ ਦਿੱਤਾ। ਇਸ ਮੁੱਦੇ ਨੂੰ ਲੈ ਕੇ ਹੜਤਾਲ ‘ਤੇ ਬੈਠੇ ਨਰੇਸ਼ ਮੀਨਾ ਨੇ ਮੰਗ ਕੀਤੀ ਕਿ ਕੁਲੈਕਟਰ ਮੌਕੇ ‘ਤੇ ਆ ਕੇ ਉਨ੍ਹਾਂ ਦੀਆਂ ਮੰਗਾਂ ਸੁਣਨ ਅਤੇ ਕਿਸੇ ਤਰ੍ਹਾਂ ਦਾ ਭਰੋਸਾ ਦੇਣ।

ਖਾਣੇ ਅਤੇ ਗੱਦਿਆਂ ਨੂੰ ਲੈ ਕੇ ਵਧਿਆ ਵਿਵਾਦ
ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਸ ਨੇ ਹੜਤਾਲ ‘ਤੇ ਬੈਠੇ ਨਰੇਸ਼ ਮੀਨਾ ਦੇ ਸਮਰਥਕਾਂ ਲਈ ਖਾਣ-ਪੀਣ ਅਤੇ ਗੱਦਿਆਂ ਨਾਲ ਭਰੀ ਪਿਕਅੱਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਰੇਸ਼ ਮੀਨਾ ਗੁੱਸੇ ‘ਚ ਆ ਗਏ। ਇਸ ਦੌਰਾਨ ਉਨ੍ਹਾਂ ਦੀ ਐੱਸਪੀ ਸਾਂਗਵਾਨ ਨਾਲ ਤਕਰਾਰ ਹੋ ਗਈ। ਅਜਿਹੇ ‘ਚ ਜਦੋਂ ਪੁਲਸ ਕਰਮਚਾਰੀਆਂ ਨੇ ਨਰੇਸ਼ ਮੀਨਾ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਹੰਗਾਮਾ ਕਰ ਦਿੱਤਾ। ਨਰੇਸ਼ ਮੀਨਾ ਸਮਰਥਕਾਂ ਵਿਚਾਲੇ ਉਥੋਂ ਫਰਾਰ ਹੋ ਗਿਆ ਪਰ ਉਸ ਤੋਂ ਬਾਅਦ ਪੱਥਰਬਾਜ਼ੀ ਅਤੇ ਅੱਗਜ਼ਨੀ ਕਾਰਨ ਸਥਿਤੀ ਵਿਗੜ ਗਈ।

ਭੰਨਤੋੜ ਤੋਂ ਬਾਅਦ ਪੁਲਸ ਦੀਆਂ ਗੱਡੀਆਂ ਨੂੰ ਲਾਈ ਸੀ ਅੱਗ 
ਪੁਲਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਨਰੇਸ਼ ਮੀਣਾ ਦੇ ਸਮਰਥਕਾਂ ਨੇ ਪਿੰਡ ਵਿੱਚ ਰੱਖੇ ਸੁੱਕੇ ਚਾਰੇ ਦੇ ਢੇਰਾਂ ਨੂੰ ਅੱਗ ਲਾਉਣ ਤੋਂ ਇਲਾਵਾ ਪੁਲਸ ਦੀਆਂ ਦੋ ਗੱਡੀਆਂ, ਇਕ ਹੋਰ ਗੱਡੀ ਅਤੇ 10 ਦੇ ਕਰੀਬ ਬਾਈਕ ਨੂੰ ਵੀ ਅੱਗ ਲਾ ਦਿੱਤੀ। ਇਸ ਦੌਰਾਨ ਪੁਲਸ ਨੂੰ ਘੇਰ ਕੇ ਪਥਰਾਅ ‘ਚ ਕਈ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ।

ਸਾਂਝਾ ਕਰੋ

ਪੜ੍ਹੋ

ਮੱਥੇ ਦੀਆਂ ਝੁਰੜੀਆਂ/ ਪ੍ਰਿੰ.ਗੁਰਮੀਤ ਸਿੰਘ ਪਲਾਹੀ

ਮੱਥੇ ਦੀਆਂ ਝੁਰੜੀਆਂ/ ਗੁਰਮੀਤ ਸਿੰਘ ਪਲਾਹੀ ਹੱਥਾਂ ਦੀਆਂ ਲਕੀਰਾਂ ਵਾਂਗਰ...