ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਕੁਦਰਤੀ ਉਪਾਅ

ਨਵੀਂ ਦਿੱਲੀ, 12 ਨਵੰਬਰ – ਨਿਮੋਨੀਆ ਫੇਫੜਿਆਂ ਵਿੱਚ ਇੱਕ ਲਾਗ ਹੈ, ਜੋ ਬੈਕਟੀਰੀਆ, ਵਾਇਰਸ ਜਾਂ ਉੱਲੀ ਦੇ ਕਾਰਨ ਹੁੰਦੀ ਹੈ। ਇਸ ਨਾਲ ਫੇਫੜਿਆਂ ਦੇ ਅੰਦਰ ਹਵਾ ਦੀਆਂ ਥੈਲੀਆਂ ਵਿੱਚ ਸੋਜ ਆ ਜਾਂਦੀ ਹੈ, ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਨਿਮੋਨੀਆ ਇੱਕ ਘਾਤਕ ਬਿਮਾਰੀ ਸਾਬਤ ਹੋ ਸਕਦੀ ਹੈ ਪਰ ਸਹੀ ਇਲਾਜ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਤੇ ਇਸ ਤੋਂ ਬਚਾਅ ਵੀ ਕੀਤਾ ਜਾ ਸਕਦਾ ਹੈ।

ਇਸ ਖ਼ਤਰਨਾਕ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 12 ਨਵੰਬਰ ਨੂੰ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਜਾਂਦਾ ਹੈ। ਇਸ ਬਿਮਾਰੀ ਦੀ ਰੋਕਥਾਮ, ਟੀਕੇ ਅਤੇ ਬਿਹਤਰ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਅਤੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੇ ਅਸੀਂ ਨਿਮੋਨੀਆ ਦੇ ਲੱਛਣਾਂ ਬਾਰੇ ਜਾਣਾਂਗੇ ਅਤੇ ਸਿਹਤਮੰਦ ਫੇਫੜਿਆਂ ਲਈ ਕੁਝ ਟਿਪਸ ‘ਤੇ ਵੀ ਧਿਆਨ ਦੇਵਾਂਗੇ ਜੋ ਫੇਫੜਿਆਂ ਨੂੰ ਸਿਹਤਮੰਦ ਰੱਖਣ ਅਤੇ ਸਾਹ ਦੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ।

ਨਿਮੋਨੀਆ ਦੇ ਲੱਛਣ

ਖੰਘ- ਇਹ ਸੁੱਕੀ ਜਾਂ ਬਲਗ਼ਮ ਨਾਲ ਹੋ ਸਕਦੀ ਹੈ।

ਬੁਖਾਰ ਤੇ ਠੰਢ – ਇਹ ਲਾਗ ਦਾ ਇੱਕ ਆਮ ਲੱਛਣ ਹੈ।

ਸਾਹ ਲੈਣ ’ਚ ਮੁਸ਼ਕਲ – ਇਹ ਡੂੰਘੇ ਸਾਹ ਲੈਣ ਜਾਂ ਸਾਹ ਦੀ ਕਮੀ ਵਰਗਾ ਮਹਿਸੂਸ ਹੋ ਸਕਦਾ ਹੈ।

ਛਾਤੀ ਵਿੱਚ ਦਰਦ – ਸਾਹ ਲੈਣ ਜਾਂ ਖੰਘਣ ਵੇਲੇ ਇਹ ਵਧ ਸਕਦਾ ਹੈ।

ਥਕਾਵਟ- ਨਿਮੋਨੀਆ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ।

ਮਾਸਪੇਸ਼ੀਆਂ ਵਿੱਚ ਦਰਦ- ਇਹ ਸਰੀਰ ਵਿੱਚ ਕਿਤੇ ਵੀ ਹੋ ਸਕਦਾ ਹੈ।

ਸਿਰਦਰਦ- ਇਹ ਬੁਖਾਰ ਦੇ ਕਾਰਨ ਹੋ ਸਕਦਾ ਹੈ।

ਭੁੱਖ ਨਾ ਲੱਗਣਾ- ਇਨਫੈਕਸ਼ਨ ਕਾਰਨ ਭੁੱਖ ਘੱਟ ਲੱਗ ਸਕਦੀ ਹੈ।

ਫੇਫੜਿਆਂ ਨੂੰ ਸਿਹਤਮੰਦ ਰੱਖਣ ਦੇ ਕੁਦਰਤੀ ਤਰੀਕੇ

ਤੁਸੀਂ ਆਪਣੇ ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਕਈ ਕੁਦਰਤੀ ਉਪਾਅ ਅਪਣਾ ਸਕਦੇ ਹੋ-

ਹਲਕੀ ਖੁਰਾਕ- ਫਲ, ਸਬਜ਼ੀਆਂ, ਸਾਬਤ ਅਨਾਜ, ਘੱਟ ਚਰਬੀ ਅਤੇ ਪ੍ਰੋਟੀਨ ਨਾਲ ਭਰਪੂਰ ਖੁਰਾਕ ਖਾਓ। ਇਹ ਭੋਜਨ ਪਦਾਰਥ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਫੇਫੜਿਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।

ਨਿਯਮਤ ਕਸਰਤ- ਨਿਯਮਿਤ ਕਸਰਤ ਫੇਫੜਿਆਂ ਨੂੰ ਮਜ਼ਬੂਤ ​​ਕਰਨ ਅਤੇ ਸਾਹ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੀ ਹੈ।

ਤਣਾਅ ਪ੍ਰਬੰਧਨ- ਤਣਾਅ ਨਾਲ ਲੜਨ ਲਈ ਯੋਗਾ, ਧਿਆਨ ਜਾਂ ਹੋਰ ਡੂੰਘੇ ਸਾਹ ਲੈਣ ਦੀਆਂ ਤਕਨੀਕਾਂ ਦੀ ਕੋਸ਼ਿਸ਼ ਕਰੋ।

ਲੋੜੀਂਦੀ ਨੀਂਦ – ਲੋੜੀਂਦੀ ਨੀਂਦ ਸਰੀਰ ਨੂੰ ਠੀਕ ਕਰਨ ਅਤੇ ਲਾਗਾਂ ਨਾਲ ਲੜਨ ਵਿੱਚ ਮਦਦ ਕਰਦੀ ਹੈ।

ਤਮਾਕੂਨੋਸ਼ੀ ਛੱਡੋ – ਸਿਗਰਟਨੋਸ਼ੀ ਫੇਫੜਿਆਂ ਨੂੰ ਗੰਭੀਰ ਰੂਪ ਵਿੱਚ ਨੁਕਸਾਨ ਪਹੁੰਚਾਉਂਦੀ ਹੈ ਅਤੇ ਨਮੂਨੀਆਂ ਦੇ ਜੋਖਮ ਨੂੰ ਵਧਾਉਂਦੀ ਹੈ।

ਪ੍ਰਦੂਸ਼ਿਤ ਹਵਾ ਤੋਂ ਬਚੋ- ਜਿੰਨਾ ਸੰਭਵ ਹੋ ਸਕੇ ਪ੍ਰਦੂਸ਼ਿਤ ਹਵਾ ਤੋਂ ਬਚੋ।

ਹਾਈਡ੍ਰੇਸ਼ਨ- ਕਾਫੀ ਪਾਣੀ ਪੀਓ ਤਾਂ ਜੋ ਸਰੀਰ ਹਾਈਡ੍ਰੇਟ ਬਣਿਆ ਰਹੇ।

ਆਯੁਰਵੈਦਿਕ ਜੜੀ-ਬੂਟੀਆਂ – ਤੁਲਸੀ, ਅਦਰਕ ਅਤੇ ਹਲਦੀ ਵਰਗੀਆਂ ਕੁਝ ਆਯੁਰਵੈਦਿਕ ਜੜੀ-ਬੂਟੀਆਂ ਫੇਫੜਿਆਂ ਦੀ ਸਿਹਤ ਲਈ ਫ਼ਾਇਦੇਮੰਦ ਹੋ ਸਕਦੀਆਂ ਹਨ। ਹਾਲਾਂਕਿ, ਕਿਸੇ ਵੀ ਜੜੀ-ਬੂਟੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।

ਯੋਗਾਸਨ- ਯੋਗਾਸਨ ਸਾਹ ਨੂੰ ਕੰਟਰੋਲ ਕਰਨ ਅਤੇ ਫੇਫੜਿਆਂ ਨੂੰ ਮਜ਼ਬੂਤ ​​ਕਰਨ ਵਿਚ ਮਦਦ ਕਰਦੇ ਹਨ।

ਸਾਂਝਾ ਕਰੋ

ਪੜ੍ਹੋ