ਡਾ. ਗੁਰਵਿੰਦਰ ਸਿੰਘ ਜੰਮੂ (ਜੰਮੂ ਹਸਪਤਾਲ) ਜਲੰਧਰ ਵਾਲਿਆਂ ਨੇ ਖੋਜ ਪੱਤਰ ਪੜਿ੍ਹਆ

*ਕਾਬਲੀਅਤ: ਇੰਡੀਅਨ ਡਾਕਟਰ-ਜਰਮਨੀ ’ਚ ਲੈਕਚਰ

*14ਵੀਂ ਫਰੈਂਕਫਰਟਰ ਮੀਟਿੰਗ ਵਿਚ ਕੀਤਾ ਗਿਆ ਸਨਮਾਨਿਤ

ਔਕਲੈਂਡ, 11 ਨਵੰਬਰ 2024, (ਹਰਜਿੰਦਰ ਸਿੰਘ ਬਸਿਆਲਾ) – ‘ਫਰੈਂਕਫਰਟਰ ਬੈਰਿਆਟ੍ਰਿਕ ਸਰਜਰੀ ਕਾਂਗਰਸ: ਗਿਆਨ ਅਤੇ ਸਬੰਧ’ ਦੇ ਵਿਚ ਇਕ ਅੰਤਰਰਾਸ਼ਟਰੀ ਮੀਟਿੰਗ ਬੀਤੇ ਦਿਨੀਂ ਜਰਮਨੀ ਵਿਖੇ ਹੋਈ। ਇਹ ਬੈਰਿਆਟ੍ਰਿਕ ਸਰਜਰੀ ਕਾਂਗਰਸ ਦੇ ਰੂਪ ਵਿੱਚ ਮਸ਼ਹੂਰ ਹੈ। ਇਹ ਸਮਾਗਮ ਡਾ. ਰੁਡੋਲਫ ਵੀਨਰ ਅਤੇ ਡਾ. ਸਿਲਵੀਆ ਵੀਨਰ ਵੱਲੋਂ ਆਯੋਜਿਤ ਕੀਤਾ ਗਿਆ ਸੀ, ਅਤੇ ਇਸ ਵਿੱਚ ਦੁਨੀਆ ਭਰ ਦੇ 500 ਤੋਂ ਵੱਧ ਪ੍ਰਤਿਨਿਧੀਆਂ ਨੇ ਹਿੱਸਾ ਲਿਆ। ਇੰਡੀਆ ਖਾਸ ਕਰ ਜਲੰਧਰ ਵਾਲਿਆਂ ਨੂੰ ਇਸ ਗੱਲ ਦਾ ਮਾਣ ਹੋਏਗਾ ਕਿ ‘ਜੰਮੂ ਹਸਪਤਾਲ’ ਕਪੂਰਥਲਾ ਰੋਡ, ਜਲੰਧਰ ਦੇ ਮੁਖੀ ਡਾ. ਗੁਰਵਿੰਦਰ ਸਿੰਘ ਜੰਮੂ (ਐਮ. ਐਸ.) ਇਸ ਤਿੰਨ ਦਿਨਾਂ ਮੀਟਿੰਗ ਦਾ ਹਿੱਸਾ ਬਣੇ।


ਡਾ. ਗੁਰਵਿੰਦਰ ਸਿੰਘ ਜੰਮੂ, ਜੋ ਕਿ ਫੈਕਲਟੀ ਮੈਂਬਰ ਵਜੋਂ ਸਨਮਾਨਿਤ ਸਨ, ਨੂੰ ਇਸ ਕਾਂਗਰਸ ਵਿੱਚ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਡਾ. ਗੁਰਵਿੰਦਰ ਸਿੰਘ ਜੰਮੂ ਨੇ ਦੋ ਮਹੱਤਵਪੂਰਣ ਖੋਜ ਲੈਕਚਰ ਪੇਸ਼ ਕੀਤੇ। ਪਹਿਲੇ ਲੈਕਚਰ ਵਿੱਚ, ਉਹਨਾਂ ਨੇ ਬੈਰਿਆਟ੍ਰਿਕ ਸਰਜਰੀ ਵਿੱਚ ਢੁਕਵੇਂ ਪ੍ਰਬੰਧਨ ਦੀਅੰ ਰਣਨੀਤੀਆਂ ਦੇ ਮੱਦੇਨਜ਼ਰ ਤਤਕਾਲ ਪੈਰੀ-ਆਪਰੇਟਿਵ ਮੈਮੋਰੀ ਅਤੇ ਪੋਸਟ-ਓਪਰੇਟਿਵ ਗੁੰਝਲਾਂ ਬਾਰੇ ਗੱਲ ਕੀਤੀ।

ਦੂਜੇ ਲੈਕਚਰ ਵਿੱਚ, ਉਹਨਾਂ ਨੇ ਫੇਲ ਹੋਏ ਲੈਪਾਰੋਸਕੋਪਿਕ ਸਲੀਵ ਗੈਸਟਰੈਕਟਮੀ ਨੂੰ ਮਿਨੀ ਗੈਸਟ੍ਰਿਕ ਬਾਈਪਾਸ/ਓ ਏ ਜੀ ਬੀ ਵਿੱਚ ਬਦਲਣ ਦੇ ਕਾਰਨਾਂ ਅਤੇ ਸਫਲ ਨਤੀਜੇ ਪ੍ਰਾਪਤ ਕਰਨ ਦੇ ਤਰੀਕਿਆਂ ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਲੈਕਚਰਾਂ ਤੋਂ ਇਲਾਵਾ, ਦੁਨੀਆ ਭਰ ਦੇ ਸਹਿਯੋਗੀਆਂ ਅਤੇ ਦੋਸਤਾਂ ਨਾਲ ਉਨ੍ਹਾਂ ਦਾ ਮਿਲਣਾ, ਗਿਆਨ ਦੀ ਸਾਂਝ ਪੈਦਾ ਕਰਨਾ ਅਤੇ ਬੈਰਿਆਟ੍ਰਿਕ ਸਰਜਰੀ ਦੇ ਪ੍ਰਮੁੱਖ ਮਾਹਿਰਾਂ ਦੇ ਨਾਲ ਸੰਬੰਧ ਮਜ਼ਬੂਤ ਕਰਨ ਦਾ ਮੌਕਾ ਬਹੁਤ ਵਧੀਆ ਸੀ। ਡਾ. ਗੁਰਵਿੰਦਰ ਸਿੰਘ ਨੇ ਆਪਣੇ ਹੋਸਟਾਂ ਡਾ. ਰੁਡੋਲਫ ਵੀਨਰ ਅਤੇ ਡਾ. ਸਿਲਵੀਆ ਵੀਨਰ ਦੇ ਗਰਮਜੋਸ਼ੀ ਭਰੀ ਮਹਿਮਾਨ ਨਿਵਾਜ਼ੀ, ਸਤਿਕਾਰ ਅਤੇ ਕੁਝ ਹੋਰ ਸਿੱਖਣ ਦੇ ਅਨੁਭਵ ਲਈ ਧੰਨਵਾਦ ਕੀਤਾ। ਡਾ. ਜੰਮੂ ਦੇ ਜਰਮਨੀ ਜਾ ਕੇ ਖੋਜ ਪੱਤਰ ਪੇਸ਼ ਕਰਨਾ ਭਾਰਤੀ ਡਾਕਟਰਾਂ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ ਅਤੇ ਜਲੰਧਰ ਸ਼ਹਿਰ  ਨੂੰ ਡਾ. ਗੁਰਵਿੰਦਰ ਸਿੰਘ ਜੰਮੂ ਹੋਰਾਂ ’ਤੇ ਮਾਣ ਹੋਵੇਗਾ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...