ਗੁਰਦਾਸਪੁਰ, 11 ਨਵੰਬਰ – ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਆਰ.ਪੀ ਅਰੋੜਾ ਮੈਡੀਸਿਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਾਵੋਵਾਲ ਵਿਖੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਸਮਾਜ ਸੇਵੀ ਐਡਵੋਕੇਟ ਗੌਰਵ ਮਹਾਜਨ, ਸੰਦੀਪ ਮਹਾਜਨ ਸੀ.ਏ., ਰਘੁਵੀਰ ਸਿੰਘ ਅਤੇ ਸ੍ਰੀਮਤੀ ਸਿੰਮੀ, ਸ੍ਰੀ ਪ੍ਰੇਮ ਤੁਲੀ ਡਾਇਰੈਕਟਰ ਤੁਲੀ ਲੈਬ ਗੁਰਦਾਸਪੁਰ, ਅੰਕੁਸ਼ ਮਹਾਜਨ ਪੱਤਰਕਾਰ ਅਤੇ ਨਰਿੰਦਰ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ਦਾ ਉਦਘਾਟਨ ਪੰਜਾਬ ਸੇਵਾ ਭਾਰਤੀ ਦੇ ਉਪ ਮੁਖੀ ਸ੍ਰੀ ਨੀਲ ਕਮਲ ਜੀ, ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਅਤੇ ਆਰ.ਪੀ ਅਰੋੜਾ ਮੈਡੀਸਿਟੀ ਦੇ ਡਾ: ਸਾਹਿਬਾਨ ਨੇ ਭਾਰਤ ਮਾਤਾ ਦੀ ਤਸਵੀਰ ਅੱਗੇ ਸ਼ਮ੍ਹਾਂ ਰੌਸ਼ਨ ਕਰਕੇ ਅਤੇ ਫੁੱਲ ਮਾਲਾਵਾਂ ਭੇਂਟ ਕਰਕੇ ਕੀਤਾ।
ਸੇਵਾ ਭਾਰਤੀ ਦੇ ਸੁਭਾਸ਼ ਮਹਾਜਨ ਨੇ ਸਾਰੇ ਮਹਿਮਾਨਾਂ, ਡਾਕਟਰਾਂ ਅਤੇ ਮਰੀਜ਼ਾਂ ਨੂੰ ਜੀ ਆਇਆਂ ਕਿਹਾ ਅਤੇ ਸੇਵਾ ਭਾਰਤੀ ਗੁਰਦਾਸਪੁਰ ਦੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਹਿਯੋਗ ਦਾ ਸੱਦਾ ਦਿੱਤਾ। ਇਸ ਮੌਕੇ ਡਾ: ਰਾਜਨ ਅਰੋੜਾ (ਐੱਮ.ਐੱਸ. ਆਈ.ਈ.ਐੱਸ.), ਡਾ: ਪਾਇਲ ਅਰੋੜਾ (ਐੱਮ. ਡੀ. ਮੈਡੀਸਨ), ਡਾ: ਅਕਾਸ਼ ਦੀਪ (ਐੱਮ. ਐੱਸ. ਆਰਥੋ), ਡਾ: ਸਾਕਸ਼ੀ (ਬੀ.ਪੀ.ਟੀ.) ਨੇ ਅੱਖਾਂ, ਦਿਲ, ਸ਼ੂਗਰ, ਆਮ ਬਿਮਾਰੀਆਂ ਦਾ ਚੈਕਅੱਪ ਕੀਤਾ। ਹੱਡੀਆਂ, ਦਰਦ ਨਾਲ ਸਬੰਧਤ ਬਿਮਾਰੀਆਂ ਦੀ ਡਾਕਟਰ ਸਾਕਸ਼ੀ ਨੇ ਲੋੜ ਅਨੁਸਾਰ ਫਿਜ਼ੀਓਥੈਰੇਪੀ ਕੀਤੀ। ਅਰੋੜਾ ਮੈਡੀਸਿਟੀ ਦੀ ਲੈਬ ਵੱਲੋਂ ਮੌਕੇ ‘ਤੇ ਈ.ਸੀ.ਜੀ ਅਤੇ ਸ਼ੂਗਰ ਦੀ ਜਾਂਚ ਮੁਫ਼ਤ ਕੀਤੀ ਗਈ | ਸਾਰੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸੇਵਾ ਭਾਰਤੀ ਗੁਰਦਾਸਪੁਰ ਦੇ ਮੁਖੀ ਅਜੈ ਪੁਰੀ ਦੀ ਅਗਵਾਈ ਹੇਠ ਰਾਕੇਸ਼ ਗੁਪਤਾ ਵਿਭਾਗ ਮੰਤਰੀ ਡਾ: ਰਾਜੀਵ ਅਰੋੜਾ, ਜ਼ਿਲ੍ਹਾ ਪ੍ਰਸ਼ਾਸਨ ਮੁਖੀ ਵਿਪਨ ਗੁਪਤਾ, ਰਜਨੀਸ਼ ਗੁਪਤਾ, ਅਰੁਣ ਸ਼ਰਮਾ, ਜਤਿੰਦਰ ਗੁਪਤਾ, ਵਿਕਰਮ ਮਹਾਜਨ, ਰਣਧੀਸ਼ ਗੁਪਤਾ, ਡਾ. ਅਸ਼ੋਕ ਸ਼ਰਮਾ, ਰਜਨੀਸ਼ ਵਸ਼ਿਸ਼ਟ, ਪੰਕਜ ਗੁਪਤਾ, ਰਾਜੀਵ ਕੋਹਲੀ, ਕੰਵਲਜੀਤ ਸ਼ਰਮਾ, ਸ੍ਰੀ ਗੁਰੂ ਰਵਿਦਾਸ ਸਭਾ ਵਧੋਵਾਲ ਦੀ ਸਮੁੱਚੀ ਟੀਮ, ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਪਤਵੰਤੇ ਹਾਜ਼ਰ ਰਹੇ।