ਦੱਖਣੀ ਅਫਰੀਕਾ ਦੌਰੇ ‘ਤੇ ਡੈਬਿਊ ਕਰਨਗੇ ਇਹ ਤਿੰਨ ਖਿਡਾਰੀ

ਨਵੀਂ ਦਿੱਲੀ, 7 ਨਵੰਬਰ – ਭਾਰਤੀ ਟੀਮ ਇਸ ਸਮੇਂ ਦੱਖਣੀ ਅਫਰੀਕਾ ਦੇ ਦੌਰੇ ‘ਤੇ ਹੈ। ਇਸ ਦੌਰੇ ‘ਤੇ ਸੂਰਿਆਕੁਮਾਰ ਯਾਦਵ ਦੀ ਕਪਤਾਨੀ ‘ਚ ਟੀਮ ਇੰਡੀਆ ਨੂੰ ਚਾਰ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਲਈ ਚੋਣਕਾਰਾਂ ਨੇ ਟੀਮ ‘ਚ ਕੁਝ ਨੌਜਵਾਨਾਂ ਨੂੰ ਮੌਕਾ ਦਿੱਤਾ ਹੈ ਕਿਉਂਕਿ ਕਈ ਸੀਨੀਅਰ ਅਤੇ ਅਹਿਮ ਖਿਡਾਰੀ ਬਾਰਡਰ-ਗਾਵਸਕਰ ਟਰਾਫੀ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ। ਸਾਬਕਾ ਭਾਰਤੀ ਕਪਤਾਨ ਅਤੇ ਕੋਚ ਅਨਿਲ ਕੁੰਬਲੇ ਨੂੰ ਉਮੀਦ ਹੈ ਕਿ ਇਸ ਦੌਰੇ ‘ਤੇ ਗਏ ਨੌਜਵਾਨ ਖਿਡਾਰੀਆਂ ਨੂੰ ਡੈਬਿਊ ਕਰਨ ਦਾ ਮੌਕਾ ਮਿਲੇਗਾ। ਸੂਰਿਆਕੁਮਾਰ ਯਾਦਵ ਦੇ ਭਾਰਤੀ ਟੀ-20 ਟੀਮ ਦੇ ਨਿਯਮਤ ਕਪਤਾਨ ਬਣਨ ਤੋਂ ਬਾਅਦ ਇਹ ਉਸ ਦੀ ਤੀਜੀ ਟੀ-20 ਸੀਰੀਜ਼ ਹੈ। ਉਹ ਆਪਣੀ ਕਪਤਾਨੀ ਵਿੱਚ ਜਿੱਤਾਂ ਦੀ ਹੈਟ੍ਰਿਕ ਲਗਾਉਣਾ ਚਾਹੇਗਾ। ਦੌਰੇ ਲਈ ਚੋਣਕਾਰਾਂ ਨੇ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ, ਜਿਨ੍ਹਾਂ ਨੇ ਆਈਪੀਐੱਲ ‘ਚ ਆਪਣੀ ਸ਼ਾਨਦਾਰ ਖੇਡ ਨਾਲ ਤੂਫਾਨ ਖੜ੍ਹਾ ਕੀਤਾ ਹੈ।

3 ਖਿਡਾਰੀ ਕਰਨਗੇ ਡੈਬਿਊ!

ਕੋਲਕਾਤਾ ਨਾਈਟ ਰਾਈਡਰਜ਼ ਲਈ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਰਮਨਦੀਪ ਸਿੰਘ, ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਯਸ਼ ਦਿਆਲ ਤੇ ਵਿਜੇ ਕੁਮਾਰ ਵਿਸ਼ਾਕ ਨੂੰ ਦੱਖਣੀ ਅਫਰੀਕਾ ਦੌਰੇ ਲਈ ਟੀਮ ਵਿੱਚ ਮੌਕਾ ਮਿਲਿਆ ਹੈ। ਕੁੰਬਲੇ ਨੇ ਉਮੀਦ ਜਤਾਈ ਹੈ ਕਿ ਦੱਖਣੀ ਅਫਰੀਕਾ ਖਿਲਾਫ਼ ਸੀਰੀਜ਼ ‘ਚ ਤਿੰਨਾਂ ਨੂੰ ਮੌਕਾ ਮਿਲੇਗਾ ਕਿਉਂਕਿ ਤਿੰਨਾਂ ਨੇ ਘਰੇਲੂ ਕ੍ਰਿਕਟ ‘ਚ ਖੁਦ ਨੂੰ ਸਾਬਤ ਕੀਤਾ ਹੈ। ਸਟਾਰ ਸਪੋਰਟਸ ਨਾਲ ਗੱਲ ਕਰਦੇ ਹੋਏ ਕੁੰਬਲੇ ਨੇ ਕਿਹਾ, ”ਉਮੀਦ ਹੈ ਕਿ ਤਿੰਨਾਂ ਨੂੰ ਖੇਡਣ ਦਾ ਮੌਕਾ ਮਿਲੇਗਾ ਕਿਉਂਕਿ ਤਿੰਨਾਂ ਨੇ ਘਰੇਲੂ ਪੱਧਰ ‘ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।ਯਸ਼ ਦਿਆਲ ਨੇ ਰਿੰਕੂ ਸਿੰਘ ਤੋਂ ਪੰਜ ਛੱਕੇ ਲਗਾ ਕੇ ਜ਼ਬਰਦਸਤ ਵਾਪਸੀ ਕੀਤੀ ਹੈ। ਇਹ ਉਸ ਬਾਰੇ ਬਹੁਤ ਕੁਝ ਦੱਸਦਾ ਹੈ ਅਤੇ ਉਹ ਕੀ ਕਰਨ ਦੇ ਯੋਗ ਹੈ। ਉਹ ਇੱਕ ਸ਼ਾਨਦਾਰ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੈ ਜੋ ਗੇਂਦ ਨੂੰ ਦੋਵੇਂ ਪਾਸੇ ਮੂਵ ਕਰਦਾ ਹੈ। ਉਹ ਪਿਛਲੇ ਸਾਲ ਆਰਸੀਬੀ ਲਈ ਸ਼ਾਨਦਾਰ ਖੇਡਿਆ ਸੀ।

ਉਸ ਨੇ ਕਿਹਾ, “ਵਿਸ਼ਾਲ ਨੇ ਵੀ ਸ਼ਾਨਦਾਰ ਖੇਡਿਆ ਸੀ। ਉਸ ਨੇ ਕਰਨਾਟਕ ਲਈ ਘਰੇਲੂ ਮੈਚਾਂ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੂੰ ਆਰਸੀਬੀ ਲਈ ਜ਼ਿਆਦਾ ਮੌਕੇ ਨਹੀਂ ਮਿਲੇ ਅਤੇ ਮੈਂ ਹੈਰਾਨ ਹਾਂ ਕਿ ਉਨ੍ਹਾਂ ਨੇ ਵਿਜੇ ਨੂੰ ਬਰਕਰਾਰ ਨਹੀਂ ਰੱਖਿਆ ਪਰ ਉਮੀਦ ਹੈ ਕਿ ਉਸ ਨੂੰ ਇਸ ‘ਤੇ ਮੌਕਾ ਮਿਲੇਗਾ। ਦੱਖਣੀ ਅਫਰੀਕਾ ਦੌਰੇ ‘ਤੇ ਉਸ ਕੋਲ ਡੈਥ ਓਵਰਾਂ ‘ਚ ਗੇਂਦਬਾਜ਼ੀ ਕਰਨ ਦੇ ਸਾਰੇ ਬਦਲ ਹਨ।

ਰਮਨਦੀਪ ਖਤਰਨਾਕ ਬੱਲੇਬਾਜ਼ ਹੈ

ਕੁੰਬਲੇ ਨੇ ਵੀ ਰਮਨਦੀਪ ਦੀ ਕਾਫੀ ਤਾਰੀਫ ਕੀਤੀ ਹੈ। ਉਸ ਨੇ ਕਿਹਾ ਕਿ ਰਮਨਦੀਪ ਇਕ ਸ਼ਾਨਦਾਰ ਮਿਡਲ ਆਰਡਰ ਦੇ ਬੱਲੇਬਾਜ਼ ਹੈ ਅਤੇ ਕੇਕੇਆਰ ‘ਚ ਆਉਣ ਤੋਂ ਬਾਅਦ ਉਸ ‘ਚ ਕਾਫੀ ਸੁਧਾਰ ਹੋਇਆ ਹੈ। ਉਸ ਨੇ ਕਿਹਾ, “ਰਮਨਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੇਕੇਆਰ ਵਿੱਚ ਆਉਣ ਤੋਂ ਬਾਅਦ ਉਸ ਵਿੱਚ ਕਾਫੀ ਸੁਧਾਰ ਹੋਇਆ ਹੈ। ਮਿਡਲ ਆਰਡਰ ’ਚ ਵਿੱਚ ਆ ਕੇ ਉਹ ਬਹੁਤ ਵਧੀਆ ਬੱਲੇਬਾਜ਼ੀ ਕਰਦਾ ਹੈ। ਜੇਕਰ ਉਸ ਨੂੰ ਤਿੰਨ-ਚਾਰ ਗੇਂਦਾਂ ਵੀ ਮਿਲ ਜਾਂਦੀਆਂ ਹਨ ਤਾਂ ਉਹ ਦੂਜੀ ਟੀਮ ਨੂੰ ਮੁਸ਼ਕਲ ਵਿੱਚ ਪਾ ਸਕਦਾ ਹੈ। ਉਹ ਇੱਕ ਸ਼ਾਨਦਾਰ ਫੀਲਡਰ ਵੀ ਹੈ। ਅਸੀਂ ਇਸ ਨੂੰ ਐਮਰਜਿੰਗ ਕੱਪ ਵਿੱਚ ਵੀ ਦੇਖਿਆ ਹੈ।

ਸਾਂਝਾ ਕਰੋ

ਪੜ੍ਹੋ

ਝਾਰਖੰਡ ’ਚ 65 ਫੀਸਦੀ ਤੱਕ ਪਈਆਂ ਵੋਟਾਂ

ਨਵੀ ਦਿੱਲੀ, 14 ਨਵੰਬਰ – ਝਾਰਖੰਡ ਦੀਆਂ 43 ਅਸੰਬਲੀ ਸੀਟਾਂ...