ਨਵੀਂ ਦਿੱਲੀ, 6 ਨਵੰਬਰ – ਦੁੱਧ ,ਸਾਡੀ ਡਾਈਟ ਦਾ ਇਕ ਜ਼ਰੂਰੀ ਹਿੱਸਾ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਰ ਕੇ ਇਹ ਬੱਚਿਆਂ ਲਈ ਬਹੁਤ ਫਾਇਦੇਮੰਦ ਮੰਨਿਆਂ ਜਾਦਾ ਹੈ। ਦੁੱਧ ‘ਚ ਮੌਜੂਦ ਕੈਲਸ਼ੀਅ ਤੇ ਵਿਟਾਮਿਨ ਡੀ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਲੋਕ ਅਕਸਰ ਇਸ ਬਾਰੇ ਉਲਝਣ ‘ਚ ਰਹਿੰਦੇ ਹਨ ਕਿ ਗਾਂ ਦਾ ਦੁੱਧ ਵਧੀਆ ਹੈ ਜਾਂ ਮੱਝ ਦਾ। ਜੇ ਤੁਸੀਂ ਵੀ ਇਨ੍ਹਾਂ ਦੋਵਾਂ ‘ਚੋਂ ਕਿਸੇ ਇਕ ਨੂੰ ਚੁਣਨ ਦਾ ਸੋਚ ਰਹੇ ਹੋ ਤਾਂ ਇਹ ਆਰਟੀਕਲ ਤੁਹਾਡੇ ਲਈ ਹੈ। ਜੀ ਹਾਂ, ਅਸੀਂ ਤੁਹਾਨੂੰ ਆਸਾਨ ਭਾਸ਼ਾ ‘ਚ ਸਮਝਾਵਾਂਗੇ ਕਿ ਦੋਵੇ ਤਰ੍ਹਾਂ ਦੇ ਦੁੱਧ ‘ਚ ਕੀ ਫਰਕ ਹੈ ਤੇ ਕਿਹੜਾ ਦੁੱਧ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
ਗਾਂ ਤੇ ਮੱਝ ਦੇ ਦੁੱਧ ‘ਚ ਫਰਕ
ਦੁੱਧ ਦੇ ਸੇਵਨ ‘ਚ ਲੋਕਾਂ ਦੀ ਪਸੰਦ ਅਲੱਗ-ਅਲੱਗ ਹੁੰਦੀ ਹੈ। ਕੇਂਦਰੀ ਪਸ਼ੂ ਮੰਤਰਾਲੇ ਦੇ ਅੰਕੜੇ ਅਨੁਸਾਰ ਜ਼ਿਆਦਾਤਰ ਲੋਕ ਗਾਂ ਦੇ ਦੁੱਧ ਨੂੰ ਪਸੰਦ ਕਰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਗਾਂ ਦਾ ਦੁੱਧ ਹਲਕਾ ਹੁੰਦਾ ਹੈ ਤੇ ਇਸ ‘ਚ ਫੈਟ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਪਚਾਉਣਾ ਆਸਾਨ ਹੋ ਜਾਂਦਾ ਹੈ। ਦੂਜੇ ਪਾਸੇ ਮੱਝ ਦਾ ਦੁੱਧ ਸੰਘਣਾ ਹੁੰਦਾ ਹੈ ਤੇ ਇਸ ਦਾ ਇਸਤੇਮਾਲ ਅਕਸਰ ਚਾਹ ਜਾਂ ਕੌਫੀ ‘ਚ ਕੀਤਾ ਜਾਂਦਾ ਹੈ।
ਪ੍ਰੋਟੀਨ ਦੇ ਮਾਮਲੇ ‘ਚ ਕਿਹੜਾ ਹੈ ਵਧੀਆ
ਗਾਂ ਜਾਂ ਮੱਝ ਦੋਵੇਂ ਹੀ ਜਾਨਵਰਾਂ ਦਾ ਦੁੱਧ ਪੀਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਨ੍ਹਾਂ ਦੇ ਦੁੱਧ ‘ਚ ਕੁਝ ਫਰਕ ਹੁੰਦਾ ਹੈ। ਮੱਝ ਦਾ ਦੁੱਧ ਤੇ ਗਾਂ ਦੇ ਦੁੱਧ ਦੋਵਾਂ ‘ਚ ਪ੍ਰੋਟੀਨ ਪਾਇਆ ਜਾਂਦਾ ਹੈ। ਹਾਲਾਂਕਿ ਮੱਝ ਦੇ ਦੁੱਧ ‘ਚ ਪ੍ਰੋਟੀਨ ਦੀ ਮਾਤਰਾ ਗਾਂ ਦੇ ਦੁੱਧ ਦੀ ਤੁਲਨਾ ‘ਚ ਜ਼ਿਆਦਾ ਹੁੰਦੀ ਹੈ। ਗਾਂ ਦੇ ਦੁੱਧ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਪਤਲਾ ਹੁੰਦਾ ਹੈ, ਜਦਕਿ ਮੱਝ ਦਾ ਦੁੱਧ ਸੰਘਣਾ ਤੇ ਮਲਾਈਦਾਰ ਹੁੰਦਾ ਹੈ।
ਫੈਟ ਦੀ ਗੱਲ ਕਰੀਏ ਤਾਂ ਮੱਝ ਦੇ ਦੁੱਧ ‘ਚ ਜ਼ਿਆਦਾ ਫੈਟ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਮੱਝ ਦਾ ਦੁੱਧ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਤੇ ਨਿਊਟ੍ਰੀਐਂਟਸ ਦਾ ਚੰਗਾ ਸਰੋਤ ਹੈ। ਇਸ ਦੇ ਨਾਲ ਹੀ ਗਾਂ ਦਾ ਦੁੱਧ ਵਿਟਾਮਿਨ ਦਾ ਇਕ ਚੰਗਾ ਸਰੋਤ ਹੈ। ਰੰਗ ਦੇ ਮਾਮਲੇ ‘ਚ ਗਾਂ ਦਾ ਦੁੱਧ ਥੋੜ੍ਹਾ ਪੀਲਾ-ਚਿੱਟਾ ਹੁੰਦਾ ਹੈ, ਜਦਕਿ ਮੱਝ ਦਾ ਦੁੱਧ ਮਲਾਈਦਾਰ ਚਿੱਟਾ ਹੁੰਦਾ ਹੈ।
ਕਿਹੜਾ ਦੁੱਧ ਸਿਹਤ ਲਈ ਵਧੀਆ ਹੈ
ਗਾਂ ਜਾਂ ਮੱਝ ਦੋਵਾਂ ਦਾ ਦੁੱਧ ਪੋਸ਼ਤ ਤੱਤਾਂ ਨਾਲ ਭਰਪੂਰ ਹੁੰਦਾ ਹੈ। ਦੋਵਾਂ ਦੇ ਦੁੱਧ ‘ਚ ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟ ਤੇ ਕੈਲਸ਼ੀਅਮ ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ। ਹਾਲਾਂਕਿ ਇਸ ਦੀ ਮਾਤਰਾ ‘ਚ ਥੋੜ੍ਹਾ ਫਰਕ ਹੁੰਦਾ ਹੈ। ਉਦਾਹਰਨ ਲਈ 100 ਮਿਲੀਲੀਟਰ ਗਾਂ ਦੇ ਦੁੱਧ ‘ਚ ਲਗਪਗ 3.2 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜਦਕਿ ਮੱਝ ਦੇ ਦੁੱਧ ‘ਚ 3.6 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ ਤਾਂ ਇਸ ਦੇ ਨਾਲ ਹੀ ਮੱਝ ਦੇ ਦੁੱਧ ‘ਚ 6.6 ਗ੍ਰਾਮ ਚਰਬੀ, 8.3 ਗ੍ਰਾਮ ਕਾਰਬੋਹਾਈਡ੍ਰੇਟ ਤੇ 121 ਮਿਲੀਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ। ਦੋਵੇਂ ਹੀ ਪ੍ਰਕਾਰ ਦੇ ਦੁੱਧ ‘ਚ ਲੈਕਟੋਜ਼ ਵੀ ਹੁੰਦਾ ਹੈ। ਗਾਂ ਦੇ ਦੁੱਧ ‘ਚ 4.28 ਗ੍ਰਾਮ ਤੇ ਮੱਝ ਦੇ ਦੁੱਧ ‘ਚ 4.12 ਗ੍ਰਾਮ ਲੈਕਟੋਜ਼ ਹੁੰਦਾ ਹੈ।
ਮੱਝ ਦੇ ਦੁੱਧ ‘ਚ ਬੀਟਾ-ਲੈਕਟੋਗਲੋਬੂਲਿਨ ਤੇ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਮੱਝ ਦੇ ਦੁੱਧ ‘ਚ ਗਾਂ ਦੇ ਦੁੱਧ ਦੀ ਤੁਲਨਾ ‘ਚ ਘੱਟ ਕੋਲੈਸਟ੍ਰੋਲ ਹੁੰਦਾ ਹੈ। ਜਿਸ ਨਾਲ ਇਹ ਹਾਈ ਬਲੱਡ ਪ੍ਰੈਸ਼ਰ, ਕਿਡਨੀ ਦੀ ਸਮੱਸਿਆ ਤੇ ਮੋਟਾਪੇ ਨਾਲ ਪੀੜਤ ਲੋਕਾਂ ਲਈ ਵਧੀਆ ਆਪਸ਼ਨ ਬਣ ਜਾਂਦਾ ਹੈ, ਗਾਂ ਦੇ ਦੁੱਧ ‘ਚ ਪ੍ਰੋਟੀਨ, ਵਿਟਾਮਿਨ ਤੇ ਨਿਊਟ੍ਰੀਐਂਟਸ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਹਾਰਟ ਹੈਲਥ ਨੂੰ ਸਿਹਤਮੰਦ ਰੱਖਦਾ ਹੈ।