ਅੱਜ ਤੋਂ ਚੇਨੱਈ ਵਿੱਚ ਸ਼ੁਰੂ ਹੋਵੇਗੀ ਕੌਮੀ ਪੁਰਸ਼ ਹਾਕੀ ਚੈਂਪੀਅਨਸ਼ਿਪ

ਚੇਨੱਈ, 4 ਨਵੰਬਰ – ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਭਲਕੇ ਸੋਮਵਾਰ ਤੋਂ ਚੇਨੱਈ ਵਿੱਚ ਸ਼ੁਰੂ ਹੋਵੇਗੀ, ਜਿਸ ਵਿੱਚ ਕੁੱਲ 31 ਟੀਮਾਂ ਹਿੱਸਾ ਲੈਣਗੀਆਂ। ਚੈਂਪੀਅਨਸ਼ਿਪ 16 ਨਵੰਬਰ ਤੱਕ ਚੱਲੇਗੀ, ਜਿਸ ਵਿੱਚ ਖੇਡਣ ਵਾਲੀਆਂ 31 ਟੀਮਾਂ ਨੂੰ ਅੱਠ ਪੂਲਾਂ ਵਿੱਚ ਵੰਡਿਆ ਗਿਆ ਹੈ। ਲੀਗ ਮੈਚਾਂ ਦੌਰਾਨ ਹਰੇਕ ਟੀਮ ਆਪਣੇ ਪੂਲ ਦੀਆਂ ਸਾਰੀਆਂ ਟੀਮਾਂ ਖ਼ਿਲਾਫ਼ ਖੇਡੇਗੀ। ਹਰੇਕ ਪੂਲ ਦੀ ਸਿਖਰਲੀ ਟੀਮ ਕੁਆਰਟਰ ਫਾਈਨਲ ’ਚ ਪਹੁੰਚੇਗੀ। ਕੁਆਰਟਰ ਫਾਈਨਲ ਮੁਕਾਬਲੇ 13 ਨਵੰਬਰ ਨੂੰ ਜਦਕਿ ਸੈਮੀਫਾਈਨਲ 15 ਨਵੰਬਰ ਹੋਣਗੇ। ਫਾਈਨਲ ਮੈਚ ਤੋਂ ਇਲਾਵਾ ਤੀਜੇ ਤੇ ਚੌਥੇ ਸਥਾਨ ਲਈ ਮੁਕਾਬਲੇ 16 ਨਵੰਬਰ ਖੇਡੇ ਜਾਣਗੇ। ਪੂਲ-ਏ ਵਿੱਚ ਮੌਜੂਦਾ ਚੈਂਪੀਅਨ ਹਾਕੀ ਪੰਜਾਬ ਦੇ ਨਾਲ ਦਾਦਰ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ ਹਾਕੀ ਅਤੇ ਛੱਤੀਸਗੜ੍ਹ ਹਾਕੀ ਦੀ ਟੀਮ ਨੂੰ ਰੱਖਿਆ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਐਕਸਿਸ ਬੈਂਕ ਵੱਲੋਂ ਅੱਡਾ 24X7 ਨਾਲ ਸਮਝੌਤਾ

  ਚੰਡੀਗੜ੍ਹ, 25 ਨਵੰਬਰ – ਐਕਸਿਸ ਬੈਂਕ ਨੇ ਨੌਜਵਾਨਾਂ ਵਿੱਚ...