ਸੜਕ ਚੌੜੀ ਕਰਨ ਲਈ ਇੱਕ ਹਜ਼ਾਰ ਹੋਰ ਦਰੱਖਤ ਕੱਟਣ ਦਾ ਵਿਰੋਧ

ਪਟਿਆਲਾ, 4 ਨਵੰਬਰ – ਸਰਹਿੰਦ-ਪਟਿਆਲਾ ਸੜਕ ਨੂੰ ਚੌੜਾ ਕਰਨ ਲਈ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ’ਤੇ ਵਾਤਾਵਰਨ ਪ੍ਰੇਮੀਆਂ ਵਿਚ ਰੋਸ ਹੈ। ਇਸ ਸੜਕ ਨੂੰ ਚੌੜਾ ਕਰਨ ਲਈ ਇਕ ਹਜ਼ਾਰ ਹੋਰ ਦਰੱਖਤ ਕੱਟੇ ਜਾਣਗੇ, ਜਿਸ ਖਿਲਾਫ ਸਿਵਲ ਸੁਸਾਇਟੀ ਗਰੁੱਪਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਇਹ ਦਰੱਖਤ ਪੀ ਡਬਲਿਊ ਡੀ ਦੀ ਸੜਕ ਚੌੜੀ ਕਰਨ ਦੀ ਯੋਜਨਾ ’ਚ ਨਹੀਂ ਆਉਂਦੇ ਸਗੋਂ ਇਹ ਦਰੱਖਤ ਪਟਿਆਲਾ ਵਣ ਮੰਡਲ ਦੇ ਅਧਿਕਾਰ ਖੇਤਰ ’ਚ ਆਉਂਦੇ ਹਨ। 22 ਕਿਲੋਮੀਟਰ ਲੰਮੀ ਸੜਕ ਦੇ ਚਾਰ ਮਾਰਗੀ ਲਈ 7,392 ਦਰੱਖਤ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ ਜਿਨ੍ਹਾਂ ਵਿਚ 1,176 ਟਾਹਲੀ, 1,850 ਅਰਜੁਨ, 1,413 ਮਲਬੇਰੀ 1,101 ਯੂਕਲਪਟਸ ਅਤੇ 33 ਪਿੱਪਲ ਸ਼ਾਮਲ ਹਨ। ਇਸ ਮਾਮਲੇ ਦੀ ਡੀ ਸੀ ਪ੍ਰੀਤੀ ਯਾਦਵ ਨੇ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਡਿਵੀਜ਼ਨਲ ਫਾਰੈਸਟ ਅਫਸਰ ਵਿੱਦਿਆ ਸਾਗਰੀ ਨੇ ਕਿਹਾ ਹੈ ਕਿ ਵਾਤਾਵਰਨ ਪ੍ਰੇਮੀਆਂ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਲਈ ਫੀਲਡ ਵੈਰੀਫਿਕੇਸ਼ਨ ਦੇ ਹੁਕਮ ਦਿੱਤੇ ਗਏ ਹਨ।

ਸਾਂਝਾ ਕਰੋ