ਜਲੰਧਰ : 3 ਨਵੰਬਰ- ਲੋਕ ਮੰਚ ਪੰਜਾਬ ਅਤੇ ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਮੰਚ ਪੰਜਾਬ ਵੱਲੋਂ ਚਾਰ ਸਾਹਿਤਕਾਰਾਂ ਨੂੰ ਸਾਲ 2024 ਦੇ ਪੁਰਸਕਾਰ ਪ੍ਰਦਾਨ ਕੀਤੇ ਗਏ।
ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ “ਸੁਰਜੀਤ ਪਾਤਰ ਯਾਦਗਾਰੀ ਕਾਵਿਲੋਕ ਪੁਰਸਕਾਰ 2024″ ਉੱਘੇ ਗ਼ਜ਼ਲਕਾਰ ਵਿਜੇ ਵਿਵੇਕ ਨੂੰ ਪ੍ਰਦਾਨ ਕੀਤਾ ਗਿਆ। ਇਸ ਵਿੱਚ 51000 ਰੁਪਏ, ਫੁਲਕਾਰੀ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਸਨ।”ਆਪਣੀ ਆਵਾਜ਼ ਪੁਰਸਕਾਰ 2024” ਡਾਕਟਰ ਬਲਦੇਵ ਸਿੰਘ ਧਾਲੀਵਾਲ ਅਤੇ ਬੂਟਾ ਸਿੰਘ ਚੌਹਾਨ ਨੂੰ ਪ੍ਰਦਾਨ ਕੀਤਾ ਗਿਆ। ਇਸ ਵਿੱਚ 50-50 ਹਜ਼ਾਰ ਰੁਪਏ, ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ “ਲੋਕ ਮੰਚ ਪੰਜਾਬ ਵਿਸ਼ੇਸ਼ ਪੁਰਸਕਾਰ” ਉੱਘੇ ਲੇਖਕ ਪ੍ਰੋਫੈਸਰ ਨਿੰਦਰ ਘੁਗਿਆਣਵੀ ਨੂੰ ਭੇਟ ਕੀਤਾ ਗਿਆ। ਇਸ ਵਿੱਚ ਵੀ 50 ਹਜਾਰ ਰੁਪਏ, ਫੁਲਕਾਰੀ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਸੀ।
ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਜਸਵਿੰਦਰ ਸਿੰਘ ਪਟਿਆਲਾ ਸਨ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਬਲਦੇਵ ਸਿੰਘ ਸੜਕਨਾਮਾ, ਕੇ ਐਲ ਗਰਗ ਅਤੇ ਡਾਕਟਰ ਹਰਜਿੰਦਰ ਸਿੰਘ ਅਟਵਾਲ ਨੇ ਕੀਤੀ।
ਡਾਕਟਰ ਹਰਜਿੰਦਰ ਸਿੰਘ ਅਟਵਾਲ, ਡਾਕਟਰ ਤੇਜਿੰਦਰ ਵਿਰਲੀ, ਡਾਕਟਰ ਗੋਪਾਲ ਸਿੰਘ ਬੁੱਟਰ ਅਤੇ ਸੁਰਿੰਦਰ ਕੌਰ ਨਰੂਲਾ ਵੱਲੋਂ ਸਨਮਾਨ ਪ੍ਰਾਪਤ ਕਰਨ ਵਾਲੇ ਸਾਹਿਤਕਾਰਾਂ ਦੇ ਸਨਮਾਨ ਪੱਤਰ ਪੜ੍ਹੇ ਗਏ। ਇਸ ਮੌਕੇ ਉੱਤੇ ਬੂਟਾ ਸਿੰਘ ਚੌਹਾਨ ਦਾ ਨਾਵਲ “ਲਵ ਪ੍ਰਾਜੈਕਟ” ਵੀ ਲੋਕ ਅਰਪਿਤ ਕੀਤਾ ਗਿਆ। ਨਾਵਲ ਬਾਰੇ ਉੱਘੇ ਪੱਤਰਕਾਰ ਕੁਲਦੀਪ ਸਿੰਘ ਬੇਦੀ ਅਤੇ ਭੁਪਿੰਦਰ ਸਿੰਘ ਬੇਦੀ ਨੇ ਆਪਣੇ ਵਿਚਾਰ ਰੱਖੇ।
ਸਮਾਗਮ ਵਿੱਚ ਡਾਕਟਰ ਧਨਵੰਤ ਕੌਰ ਪਟਿਆਲਾ, ਡਾਕਟਰ ਮੱਖਣ ਸਿੰਘ ਪੀ ਸੀ ਐਸ ,ਡਾਕਟਰ ਕੁਲਵੰਤ ਸਿੰਘ ਸੰਧੂ, ਸੁਖਪਾਲ ਸਿੰਘ ਥਿੰਦ,ਬਲਜੀਤ ਸਿੰਘ ਸੰਘਾ,ਬਲਵਿੰਦਰ ਸਿੰਘ ਥਿੰਦ, ਸੁਦੇਸ਼ ਕਲਿਆਣ ਦੂਰਦਰਸ਼ਨ, ਬਲਕਾਰ ਸਿੰਘ ਦੂਰਦਰਸ਼ਨ, ਬਹਾਦਰ ਸਿੰਘ ਸੰਧੂ, ਕਾਮਰੇਡ ਅਜਮੇਰ ਸਿੰਘ ਦੇਸ਼ ਭਗਤ ਯਾਦਗਾਰ ਹਾਲ, ਕਾਮਰੇਡ ਅਮੋਲਕ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਬਲਦੇਵ ਕਿਸ਼ੋਰ, ਵਿਜੇ ਬੰਬੇਲੀ, ਕਾਮਰੇਡ ਗੁਰਮੀਤ “ਨਵਾਂ ਜ਼ਮਾਨਾ”, ਰਮਨਪ੍ਰੀਤ ਕੌਰ, ਮਲਕੀਤ ਜੌੜਾ, ਤਰਨਜੀਤ ਸਿੰਘ, ਚਰਨਜੀਤ ਸਮਾਲਸਰ, ਕੇਸਰ ਪੰਜ ਆਬ,ਸਮੇਤ ਬਹੁਤ ਸਾਰੇ ਸਾਹਿਤਕਾਰ ਸ਼ਾਮਿਲ ਹੋਏ।
ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਦਾ ਆਪਣਾ ਅਹਿਦ ਦੁਹਰਾਇਆ।
ਡਾਕਟਰ ਉਮਿੰਦਰ ਸਿੰਘ ਜੌਹਲ ਨੇ ਇਸ ਸਮਾਗਮ ਦੀ ਸੰਚਾਲਨਾ ਬਾਖ਼ੂਬੀ ਕੀਤੀ, ਅਤੇ ਡਾਕਟਰ ਹਰਜਿੰਦਰ ਸਿੰਘ ਅਟਵਾਲ ਨੇ ਸਭ ਦਾ ਧੰਨਵਾਦ ਕੀਤਾ।